ਭੋਗਪੁਰ, 17 ਜੂਨ (ਕਮਲਜੀਤ ਸਿੰਘ ਡੱਲੀ)- ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਭੋਗਪੁਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਭੋਗਪੁਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਵਚਨਵੱਧ ਹੈ ਅਤੇ ਅੱਗੇ ਤੋਂ ਵੀ ਭੋਗਪੁਰ ਦੀ ਤਰੱਕੀ ਲਈ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ ਰਹਾਂਗਾ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਰਾਜਾ, ਮੁਨੀਸ਼ ਕੁਮਾਰ, ਰਾਕੇਸ਼ ਬੱਗਾ,ਜਸਦਿਆਲ ਸਿੰਘ, ਪਰਮਜੀਤ ਪੰਮਾ, ਕਮਲ ਮੈਡੀਕਲ, ਲਵਦੀਪ ਲੱਕੀ, ਕਾਰਜ ਸਾਧਕ ਅਫਸਰ ਰਾਜੀਵ ਓਬਰਾਏ, ਬਰਕਤ ਰਾਮ ਚੇਅਰਮੈਨ, ਸੋਨੂ ਸੁਖੀਜਾ, ਬਲਕਾਰ ਸਿੰਘ ਡੱਲੀ ਤੇ ਹੋਰ ਹਾਜ਼ਰ ਸਨ।