09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਅਜੀਤ ਡੈਸਕ 22-06-2026

ਜਲੰਧਰ, 21 ਜੂਨ (ਸ਼ਿਵ)- ਅੱਜ ਸ਼ਾਮ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਪਏ ਮੀਂਹ ਨਾਲ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ। ਕੁਝ ਦਿਨ ਤੱਕ ਮੌਸਮ ਠੰਢਾ ਰਹਿਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਸੀ ਪਰ ਦੁਬਾਰਾ ਗਰਮੀ ਨੇ ਲੋਕਾਂ ਨੂੰ ਫਿਰ ਬੇਹਾਲ ਕਰ ਦਿੱਤਾ ਸੀ। ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਤੱਕ ਮੌਸਮ ਵਿਚ ਬਦਲਾਅ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਸੀ ਤੇ ਅੱਜ ਸ਼ਾਮ ਹੀ ਮੌਸਮ ਵਿਚ ਬਦਲਾਅ ਹੋ ਗਿਆ। ਜਦੋਂ ਸ਼ਾਮ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪਿਆ ਤਾਂ ਬਾਅਦ ਵਿਚ ਸ਼ਹਿਰ ਦੇ ਕਈ ਫੀ਼ਡਰਾਂ ’ਤੇ ਬਿਜਲੀ ਬੰਦ ਹੋ ਗਈ। ਕਾਫੀ ਸਮੇਂ ਬਾਅਦ ਬਿਜਲੀ ਬਹਾਲ ਹੋ ਸਕੀ ਜਦਕਿ ਸ਼ਾਮ ਨੂੰ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਸੀ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਮਾਨਸੂਨ ਦੇ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ ਪਰ ਇਸ ਬਾਰ ਕਈਆਂ ਵਲੋਂ ਮਾਨਸੂਨ ਕਮਜ਼ੋਰ ਰਹਿਣ ਦੀ ਵੀ ਸ਼ੰਕਾ ਜ਼ਾਹਿਰ ਕੀਤੀ ਗਈ ਹੈ। ਚੇਤੇ ਰਹੇ ਕਿ ਸ਼ਹਿਰ ਵਿਚ ਆਉਣ ਵਾਲੀਆਂ ਮਾਨਸੂਨ ਨੂੰ ਲੈ ਕੇ ਮੇਅਰ ਵਨੀਤ ਧੀਰ ਵਲੋਂ ਪਹਿਲਾਂ ਹੀ ਵਿਭਾਗਾਂ ਨੂੰ ਪਾਣੀ ਨਿਕਾਸੀ ਬਿਹਤਰ ਕਰਨ ਦੀ ਹਦਾਇਤ ਦਿੱਤੀ ਗਈ ਹੈ।

ਪਿਛਲੀ ਖ਼ਬਰ ਜ਼ਮੀਨੀ ਪੱਧਰ ’ਤੇ ਮਸਲਿਆਂ ਦਾ ਹੱਲ ਯਕੀਨੀ ਬਣਾਇਆ ਜਾ ਰਿਹੈ-ਮੋਹਿਦਰ ਭਗਤ ਅਗਲੀ ਖ਼ਬਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਲੰਧਰ ਵਿੱਚ ਵਿਦਿਆਰਥੀਆਂ ਨੇ ਮੁੜ ਦਿੱਤਾ ਨੀਟ ਦਾ ਪੇਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।