09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵਿਜੀਲੈਂਸ ਵਿਭਾਗ ਨੇ ਥਾਣਾ ਫਿਲੌਰ ’ਚ ਤਾਇਨਾਤ ਐੱਸ.ਆਈ. ਅਮਨਦੀਪ ਕੌਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਰੰਗੇ ਹੱਥੀ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 22-06-2026

ਫਿਲੌਰ, 21 ਜੂਨ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਕਿ ਸੂਬੇ ਭਰ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇਕ ਨਸ਼ਾ ਕੇਸ ਵਿਚ ਮਦਦ ਕਰਨ ਅਤੇ ਦੋਸ਼ੀ ਦਾ ਮੋਬਾਇਲ ਫ਼ੋਨ ਵਾਪਸ ਕਰਨ ਬਦਲੇ ਐਸ.ਆਈ. ਅਮਨਦੀਪ ਕੌਰ ਥਾਣਾ ਫਿਲੌਰ (ਜਲੰਧਰ) ਦਿਹਾਤੀ ਨੂੰ ਕਥਿਤ ਤੌਰ ’ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ’ਤੇ ਰੰਗੇ ਹੱਥੀ ਗਿ੍ਰਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਰਾਜ ਰਾਣੀ ਪਤਨੀ ਸ਼ਾਦੀ ਲਾਲ ਵਾਸੀ ਮੁਹੱਲਾ ਚੌਧਰੀਆਂ ਵਾਸੀ ਫਿਲੌਰ ਨੇ ਦੋਸ਼ ਲਾਇਆ ਸੀ ਕਿ ਉਸ ਦਾ ਪੁੱਤਰ ਨਸ਼ੀਲੀਆਂ ਗੋਲੀਆਂ ਦੇ ਇਕ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ। ਅਰੋਪੀ ਐਸ.ਆਈ. ਅਮਨਦੀਪ ਕੌਰ ਨੇ ਘੱਟ ਨਸ਼ੇ ਦਾ ਮੁਕੱਦਮਾ ਦਰਜ ਕਰਕੇ, ਤਾਂ ਜੋ ਦੋਸ਼ੀ ਦੀ ਜ਼ਮਾਨਤ ਹੋ ਸਕੇ ਅਤੇ ਦੋਸ਼ੀ ਦਾ ਮੋਬਾਇਲ ਫ਼ੋਨ ਵਾਪਸ ਕਰਨ ਲਈ ਉਸ ਨੇ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤ ਕਰਤਾ ਨੇ ਮਜ਼ਬੂਰੀ ਵੱਸ 1 ਹਜ਼ਾਰ ਰੁਪਏ ਐਸ.ਆਈ. ਅਮਨਦੀਪ ਕੌਰ ਨੂੰ ਦੇ ਦਿੱਤੇ ਅਤੇ ਰਿਸ਼ਵਤ ਸੰਬੰਧੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ। ਜਾਰੀ ਪ੍ਰੈਸ ਨੋਟ ਅਨੁਸਾਰ ਸ਼ਿਕਾਇਤ ਕਰਤਾ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਦੋਸ਼ਾਂ ਦੀ ਵੈਰੀਫਿਕੇਸ਼ਨ ਉਰਪੰਤ ਡੀ.ਐਸ.ਪੀ. ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਦੀ ਅਗਵਾਈ ਹੇਠ ਜਾਲ ਵਿਛਾਇਆ ਗਿਆ ਅਤੇ ਐਸ.ਆਈ.ਅਮਨਦੀਪ ਕੌਰ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 20 ਹਜ਼ਾਰ ਰੁਪਏ ਰਿਸ਼ਵਤ ਲੈਣ ’ਤੇ ਰੰਗੇ ਹੱਥੀਂ ਗਿ੍ਰਫ਼ਤਾਰ ਕੀਤਾ ਗਿਆ। ਰਿਸ਼ਵਤ ਦੀ ਰਕਮ ਮੌਕੇ ’ਤੇ ਬਰਾਮਦ ਕਰ ਲਈ ਗਈ। ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨੇ 21 ਜੂਨ ਨੂੰ ਮੁਕੱਦਮਾ ਨੰਬਰ 14 ਤਹਿਤ ਧਾਰਾ 07 ਪੀ.ਸੀ.ਐਕਟ 1988 ਪੀ.ਸੀ.(ਸੋਧ) ਐਕਟ 2018 ਕਿਊ.ਡਬਲਿਯੂ.ਐਕਸ.ਡਬਲਿਯੂ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

ਪਿਛਲੀ ਖ਼ਬਰ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਸ਼ਹੀਦੀ ਜੋੜ ਮੇਲੇ ’ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ-ਢਾਡੀ ਦਰਬਾਰ ਦਾ ਮਾਣਿਆ ਆਨ... ਅਗਲੀ ਖ਼ਬਰ ਜ਼ਮੀਨੀ ਪੱਧਰ ’ਤੇ ਮਸਲਿਆਂ ਦਾ ਹੱਲ ਯਕੀਨੀ ਬਣਾਇਆ ਜਾ ਰਿਹੈ-ਮੋਹਿਦਰ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।