15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਆਰ.ਟੀ.ਆਈ. ਦਾ ਜਵਾਬ ਨਾ ਦੇਣ ’ਤੇ ਨਿਗਮ ਕਮਿਸ਼ਨਰ ਕੋਲ ਸ਼ਿਕਾਇਤ ਬੇਨਿਯਮੀਆਂ ਲੁਕਾਉਣ ਦਾ ਲਗਾਇਆ ਦੋਸ਼

ਅਜੀਤ ਡੈਸਕ 23-06-2026
ਜਲੰਧਰ, 22 ਜੂਨ (ਸ਼ਿਵ)-ਜ਼ਿਲ੍ਹਾ ਕਾਂਗਰਸ ਸ਼ਹਿਰੀ ਹਿਊਮਨ ਰਾਈਟਸ ਸੈੱਲ ਦੇ ਚੇਅਰਮੈਨ ਰਵੀਸ਼ ਰਾਜ ਸ਼ਰਮਾ ਨੇ ਆਰ.ਟੀ.ਆਈ. ਦੇ ਜਵਾਬ ਨਾ ਮਿਲਣ ’ਤੇ ਨਗਰ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਅਧਿਕਾਰੀਆਂ ਨੂੰ ਘੇਰੇ ਵਿੱਚ ਲਿਆ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿੰਨ ਆਰ.ਟੀ.ਆਈਆਂ. ਦਾਖ਼ਲ ਕੀਤੀਆਂ ਗਈਆਂ ਸਨ, ਪਰ ਨਿਗਮ ਅਧਿਕਾਰੀਆਂ ਨੇ ਇੱਕ ਵੀ ਆਰ.ਟੀ.ਆਈ. ਦਾ ਜਵਾਬ ਨਹੀਂ ਦਿੱਤਾ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਦੌਰਾਨ ਰਵੀਸ਼ ਰਾਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ 30 ਅਪ੍ਰੈਲ 2026 ਨੂੰ ਤਿੰਨ ਆਰ.ਟੀ.ਆਈ. ਅਰਜ਼ੀਆਂ ਦਾਖ਼ਲ ਕੀਤੀਆਂ ਸਨ। ਇਨ੍ਹਾਂ ਵਿੱਚ ਪਾਰਸ ਐਸਟੇਟ ਵਿੱਚ ਗੈਰ-ਕਾਨੂੰਨੀ ਕੋਠੀਆਂ ਦੇ ਨਿਰਮਾਣ ਕਾਰਨ ਸੀਵਰੇਜ ਅਤੇ ਬਸਤੀ ਪੀਰਦਾਦ ’ਤੇ ਪਏ ਬੋਝ, ਵੀਰ ਬਰਬਰੀਕ ਚੌਂਕ ਤੋਂ ਬਾਬਾ ਬੁੱਢਾ ਜੀ ਪੁਲ ਤੱਕ ਹੋਏ ਗੈਰ-ਕਾਨੂੰਨੀ ਨਿਰਮਾਣਾਂ ਅਤੇ ਸੈਂਟਰਲ ਹਲਕੇ ਵਿੱਚ ਕੂੜਾ ਪ੍ਰਬੰਧਨ ਨਾਲ ਸਬੰਧਿਤ ਠੇਕੇ, ਟਰੈਕਟਰ-ਟਰਾਲੀਆਂ, ਜੇਸੀਬੀ ਮਸ਼ੀਨਾਂ, ਠੇਕੇਦਾਰਾਂ ਦੀ ਜਾਣਕਾਰੀ, ਅਲਾਟਮੈਂਟ, ਐਗਰੀਮੈਂਟ ਅਤੇ ਈ.ਪੀ. ਐਫ. ਰਿਕਾਰਡ ਸਬੰਧੀ ਜਾਣਕਾਰੀ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਨਿਰਮਾਣਾਂ ਕਾਰਨ ਨਗਰ ਨਿਗਮ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸੈਂਟਰਲ ਹਲਕੇ ਦੇ ਕੂੜਾ ਪ੍ਰਬੰਧਨ ਦੇ ਠੇਕੇ ਵਿੱਚ ਵੱਡੀਆਂ ਗੜਬੜੀਆਂ ਦੇ ਦੋਸ਼ ਹਨ, ਜਦਕਿ ਵੈਸਟ ਹਲਕੇ ਦੇ ਪਾਰਸ ਐਸਟੇਟ ਵਿੱਚ ਕਰੀਬ 25 ਏਕੜ ਵਿੱਚ ਵਿਕਸਿਤ ਕੀਤੀ ਗਈ ਗੈਰ-ਕਾਨੂੰਨੀ ਕਾਲੋਨੀ ਦੀਆਂ ਸੈਂਕੜਿਆਂ ਕੋਠੀਆਂ ਦਾ ਸੀਵਰੇਜ ਬੋਝ ਸੀਵਰੇਜ ਲਾਈਨਾਂ ਅਤੇ ਬਸਤੀ ਪੀਰਦਾਦ ਐਸ.ਟੀ.ਪੀ. ’ਤੇ ਪੈ ਰਿਹਾ ਹੈ। ਇਸ ਕਾਰਨ ਨਿਗਮ ਨੂੰ ਐਸਟੀਪੀ ਦੀ ਸਮਰੱਥਾ ਵਧਾਉਣ ਲਈ ਕਰੋੜਾਂ ਰੁਪਏ ਖਰਚਣੇ ਪਏ ਹਨ।ਉਨ੍ਹਾਂ ਕਮਿਸ਼ਨਰ ਕੋਲ ਮੰਗ ਕੀਤੀ ਕਿ ਸੰਬੰਧਿਤ ਜਨ ਸੂਚਨਾ ਅਧਿਕਾਰੀ ਨੂੰ ਤੁਰੰਤ ਪੂਰੀ ਜਾਣਕਾਰੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਜਾਣ, ਦੇਰੀ ਦੇ ਕਾਰਨਾਂ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਨਾਲ ਹੀ ਸਾਰੇ ਰਿਕਾਰਡ, ਮਨਜ਼ੂਰੀਆਂ, ਠੇਕੇ, ਟੈਂਡਰ ਫਾਈਲਾਂ 7 ਦਿਨਾਂ ਅੰਦਰ ਉਪਲਬਧ ਕਰਵਾਈਆਂ ਜਾਣ ਅਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
ਪਿਛਲੀ ਖ਼ਬਰ ਜਨਤਾ ਦਰਬਾਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੋ ਰਿਹਾ ਹੱਲ-ਆਰਤੀ ਰਾਜਪੂਤ ਅਗਲੀ ਖ਼ਬਰ ਏ.ਐੱਨ.ਟੀ.ਐੱਫ. ਵਲੋਂ 518 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।