15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਜਨਤਾ ਦਰਬਾਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੋ ਰਿਹਾ ਹੱਲ-ਆਰਤੀ ਰਾਜਪੂਤ

ਅਜੀਤ ਡੈਸਕ 23-06-2026
ਜਲੰਧਰ, 22 ਜੂਨ (ਪਵਨ ਖਰਬੰਦਾ)-ਹਿਊਮਨ ਰਾਈਟ ਕੌਂਸਲ ਇੰਡੀਆ ਦੀ ਮਾਸਿਕ ਮੀਟਿੰਗ ਅਤੇ ਜਨਤਾ ਦਰਬਾਰ ਦਾ ਸਫਲ ਆਯੋਜਨ ਜਲੰਧਰ ਸੈਂਟਰਲ ਦੇ ਦਕੋਹਾ ਵਿਖੇ ਸ਼ਿਵ ਸ਼ਕਤੀ ਮੰਦਰ ਦੇ ਨੇੜੇ ਸਥਿਤ ਪਾਰਕ ਵਿਚ ਸ਼ਾਮ 5:30 ਵਜੇ ਸੰਪੰਨ ਹੋਇਆ। ਇਸ ਪ੍ਰੋਗਰਾਮ ਦੇ ਸਫਲ ਆਯੋਜਨ ਵਿਚ ਸੰਸਥਾ ਦੀ ਮਹਿਲਾ ਵਿੰਗ ਦੀ ਉਪ ਪ੍ਰਧਾਨ ਅਤੇ ਦਕੋਹਾ ਨਿਵਾਸੀ ਸ੍ਰੀਮਤੀ ਤਰੁਣਾ ਦੀ ਵਿਸ਼ੇਸ਼ ਭੂਮਿਕਾ ਰਹੀ।ਮੀਟਿੰਗ ਦੌਰਾਨ ਪਿਤਾ ਦਿਵਸ ਵੀ ਸ਼ਰਧਾ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਸਿੰਗਲ ਮਦਰਜ਼ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਜੋ ਆਪਣੇ ਪਰਿਵਾਰ ਵਿਚ ਮਾਂ ਦੇ ਨਾਲ-ਨਾਲ ਪਿਤਾ ਦੀ ਜ਼ਿੰਮੇਵਾਰੀ ਵੀ ਨਿਭਾ ਰਹੀਆਂ ਹਨ। ਵੱਲੋਂ ਉਨ੍ਹਾਂ ਦੇ ਸੰਘਰਸ਼, ਸਮਰਪਣ ਅਤੇ ਤਿਆਗ ਨੂੰ ਨਮਨ ਕੀਤਾ ਗਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੀਨੀਅਰ ਡਿਪਟੀ ਮੇਅਰ ਸਰਦਾਰ ਬਲਬੀਰ ਸਿੰਘ ਬਿੱਟੂ ਨੇ ਕੌਂਸਲ ਵੱਲੋਂ ਲੋਕ ਭਲਾਈ ਅਤੇ ਮਨੁੱਖੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਸਮਾਜ ਦੇ ਲੋੜਵੰਦ ਲੋਕਾਂ ਤੱਕ ਮਦਦ ਪਹੁੰਚਾਉਣ ਦਾ ਸ਼ਲਾਘਾਯੋਗ ਕੰਮ ਕਰ ਰਹੀ ਹੈ। ਰਾਸ਼ਟਰੀ ਪ੍ਰਧਾਨ ਸ੍ਰੀਮਤੀ ਆਰਤੀ ਰਾਜਪੂਤ ਨੇ ਹਾਜ਼ਰ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਵਿਚ ਆਰਤੀ ਰਾਜਪੂਤ, ਸੰਦੀਪ ਗਗਨ, ਹਤਿੰਦਰ (ਹਨੀ) ਤਲਵਾੜ, ਚੰਦਨ ਰਖੇਜਾ, ਆਸ਼ੂਤੋਸ਼ ਕਪੂਰ, ਹੈਪੀ ਜੀ, ਆਰਤੀ ਕਪੂਰ, ਪ੍ਰਿਆ ਮਹਿਰਾ, ਤਰੁਣਾ, ਜੋਤੀ ਕਸ਼ਯਪ, ਸੁਮਨ ਚੌਧਰੀ, ਲਖਵਿੰਦਰ ਕੌਰ, ਦੀਪਕ ਭੱਲਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਗੋਲੀਆਂ ਦੀ ਗੂੰਜ ਹੇਠ ਜਲੰਧਰ : 10 ਦਿਨਾਂ ’ਚ ਤੀਜੀ ਫਾਇਰਿੰਗ ਨੇ ਵਧਾਇਆ ਖੌਫ, ਫਿਰੌਤੀ ਗਰੋਹਾਂ ਦੇ ਹੌਸਲੇ ਬੁਲੰਦ ਬੀ.ਐ... ਅਗਲੀ ਖ਼ਬਰ ਆਰ.ਟੀ.ਆਈ. ਦਾ ਜਵਾਬ ਨਾ ਦੇਣ ’ਤੇ ਨਿਗਮ ਕਮਿਸ਼ਨਰ ਕੋਲ ਸ਼ਿਕਾਇਤ ਬੇਨਿਯਮੀਆਂ ਲੁਕਾਉਣ ਦਾ ਲਗਾਇਆ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।