24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਦਰਗਾਹ ਬਾਬਾ ਬਹਾਰ ਸ਼ਾਹ ਕਾਦਰੀ ਮੁਬਾਰਕਪੁਰ ਸ਼ੇਖੇ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ ਮਨ ਲਗਾ ਕੇ ਕੀਤੀ ਜਾਵੇ ਪ੍ਰਮਾਤਮਾ ਦੀ ਭਗਤੀ - ਸਾਈਂ ਸੁਰਿੰਦਰ ਪਾਲ

ਅਜੀਤ ਡੈਸਕ 24-06-2026
ਚੁਗਿੱਟੀ/ ਜੰਡੂ ਸਿੰਘਾ, 23 ਜੂਨ (ਨਰਿੰਦਰ ਲਾਗੂ)-ਪਿੰਡ ਮੁਬਾਰਕਪੁਰ ਸ਼ੇਖੇ ‘ਚ ਸੁਸ਼ੋਭਿਤ ਦਰਗਾਹ ਬਾਬਾ ਬਹਾਰ ਸ਼ਾਹ ਕਾਦਰੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ26 ਵਾਂ ਸਾਲਾਨਾ ਜੋੜ ਮੇਲਾ ‘ਬੋਲ ਪੰਜਾਬ ਦੇ ‘ ਨਾਂ ਹੇਠ ਕਰਵਾਇਆ ਗਿਆ। ਇਸ ਮੌਕੇ ਦਰਬਾਰ ਵਿੱਚ ਚਿਰਾਗ ਰੌਸ਼ਨ ਕੀਤੇ ਗਏ ਤੇ ਚਾਦਰ ਚੜਾਉਣ ਤੋਂ ਇਲਾਵਾ ਵੱਖ -ਵੱਖ ਹੋਰ ਰਸ਼ਮਾਂ ਬੜੀ ਸ਼ਰਧਾ ਨਾਲ ਨਿਭਾਈਆਂ ਗਈਆਂ। ਇਸ ਦੌਰਾਨ ਪਹੁੰਚੀਆਂ ਨਕਾਲ ਤੇ ਕਵਾਲ ਪਾਰਟੀਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਕਲਾਕਾਰਾਂ ਵੱਲੋਂ ਪੀਰਾਂ ਫ਼ਕੀਰਾਂ ਦੀ ਮਹਿਮਾ ਦਾ ਗੁਣਗਾਨ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਕਤ ਦਰਬਾਰ ਦੇ ਗੱਦੀਨਸ਼ੀਨ ਸਾਂਈ ਸੁਰਿੰਦਰ ਪਾਲ ਨੇ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਪੁਰੀ ਦ੍ਰਿੜਤਾ ਨਾਲ ਕੀਤੀ ਜਾਣੀ ਚਾਹੀਦੀ ਹੈ। ਕਿਉਂ ਕਿ ਇਹ ਮੌਕਾ ਬੜੇ ਭਾਗਾਂ ਨਾਲ ਮਿਲਦਾ ਹੈ। ਇਸ ਮਨੁੱਖਾ ਜਨਮ ਦਾ ਲਾਹਾ ਲੈਣ ਦਾ ਯਤਨ ਸਾਰਿਆਂ ਵਲੋਂ ਇਮਾਨਦਾਰੀ ਨਾਲ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸੰਗਤਾਂ ਨੂੰ ਇਸ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਪ੍ਰਧਾਨ ਜਗਦੇਵ ਕੁਮਾਰ ਬੰਗੜ ਅਤੇ ਸਮਾਜ ਸੇਵਕ ਅਮਰਜੀਤ ਸ਼ੇਰਪੁਰ ਵਲੋਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੇਲੇ ਦੀ ਸਫਲਤਾ ਲਈ ਇਸ ਨਗਰ ਅਤੇ ਆਸਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਤਾਂ ਸਹਾਇਤਾ ਕੀਤੀ ਹੀ ਜਾਂਦੀ ਹੈ ਇਸ ਦੇ ਨਾਲ -ਨਾਲ ਐਨ.ਆਰ.ਆਈ.ਪਰਿਵਾਰਾਂ ਵੱਲੋਂ ਵੀ ਦਿਲ ਖੋਲ੍ਹ ਕੇ ਪੁਰੀ ਸ਼ਰਧਾ ਨਾਲ ਯੋਗਦਾਨ ਪਾਇਆ ਜਾਂਦਾ ਹੈ ਜੋ ਕਿ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਸਿਆਣੇ ਆਖਦੇ ਹਨ ਕਿ ਦਾਨ ਕਰਨ ਨਾਲ ਕੋਈ ਕਮੀ ਨਹੀਂ ਆਉਂਦੀ ਸਗੋਂ ਕਮਾਈ ਵਿੱਚ ਬਰਕਤ ਹੀ ਵਧਦੀ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਗਾਇਕ,ਨਕਾਲ,ਕਵਾਲ ਅਤੇ ਬਹੁਤ ਸਾਰੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵਕ ਅਮਰਜੀਤ ਧੀਰ, ਨੰਬਰਦਾਰ ਜਤਿੰਦਰ ਸਾਡੀ, ਨਰੇਸ਼ ਵੀਰ, ਤਰਲੋਕ ਕੁਮਾਰ ਸਰਪੰਚ ਮੁਬਾਰਕਪੁਰ, ਪੂਜਾ ਰਾਣੀ ਸਰਪੰਚ ਪਿੰਡ ਸੇਖੇ, ਆਸ਼ਾ ਰਾਣੀ ਸਰਪੰਚ ਪਿੰਡ ਸ਼ੇਰਪੁਰ, ਸੰਨੀ ਬੱਧਣ, ਜਗਜੀਤ ਬੱਧਣ,ਚਮਨ ਲਾਲ ਬੱਧਣ, ਸੁਰਿੰਦਰ ਸਿੰਘ ਸ਼ੇਰਪੁਰੀ, ਡਾਕਟਰ ਜਗਜੀਤ ਸਿੰਘ, ਕਮਲਜੀਤ ਰਾਣੀ ਪ੍ਰਧਾਨ ਮਹਿਲਾ ਐਸ.ਸੀ.ਵਿੰਗ ਆਮ ਆਦਮੀ ਪਾਰਟੀ ਹਲਕਾ ਕਰਤਾਰਪੁਰ, ਸਮਾਜਸੇਵੀ ਰਮਨ ਕੁਮਾਰ,ਪਰਮ ਖੇੜਾ ਤੇ ਅਮਨਦੀਪ ਕੁਮਾਰ ਆਦਿ ਹਾਜ਼ਰ।
ਪਿਛਲੀ ਖ਼ਬਰ ਜਲੰਧਰ ਨੇੜੇ ਦਰਦਨਾਕ ਹਾਦਸਾ ਸਕਾਰਪੀਓ ਨੂੰ ਅੱਗ ਲੱਗਣ ਕਾਰਨ ਵਿਅਕਤੀ ਜ਼ਿੰਦਾ ਸੜਿਆ ਅਗਲੀ ਖ਼ਬਰ ਜੀਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੀਤੀ ਆਯੋਗ ਵਲੋਂ ਨਵੇਂ ਅਹੁਦੇਦਾਰਾਂ ਨੂੰ ਪਹਿਚਾਣ ਕਾਰਡ ਤੇ ਸਰਟੀਫਿਕੇਟ ਵੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।