24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਜਲੰਧਰ ਨੇੜੇ ਦਰਦਨਾਕ ਹਾਦਸਾ ਸਕਾਰਪੀਓ ਨੂੰ ਅੱਗ ਲੱਗਣ ਕਾਰਨ ਵਿਅਕਤੀ ਜ਼ਿੰਦਾ ਸੜਿਆ

ਅਜੀਤ ਡੈਸਕ 24-06-2026
ਜਮਸ਼ੇਰ ਖਾਸ, 23 ਜੂਨ (ਹਰਵਿੰਦਰ ਕੁਮਾਰ): ਥਾਣਾ ਸਦਰ ਜਲੰਧਰ ਅਧੀਨ ਆਉਂਦੀ ਪੁਲਿਸ ਚੌਂਕੀ ਜਲੰਧਰ ਹਾਈਟਸ ਵਿਚ ਪੈਂਦੇ ਪਿੰਡ ਫੋਲੜੀਵਾਲ ਰੇਲਵੇ ਚੌਂਕ ਵਿਚ ਅੱਜ ਤੜਕਸਾਰ ਇੱਕ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸਕਾਰਪੀਓ ਗੱਡੀ ਨੂੰ ਅੱਗ ਲੱਗਣ ਕਾਰਨ ਗੱਡੀ ਚਾਲਕ ਦੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੌਕੇ ’ਤੇ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਜਲੰਧਰ ਹਾਈਟਸ ਦੇ ਚੌਂਕੀ ਇੰਚਾਰਜ ਏ.ਐਸ.ਆਈ. ਜਸਵੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6.30 ਵਜੇ ਫਾਇਰ ਬ੍ਰਿਗੇਡ ਤੋਂ ਫੋਨ ਆਇਆ ਕੀ ਫੋਲੜੀਵਾਲ ਗੇਟ ਨਜ਼ਦੀਕ ਇੱਕ ਸਕੋਰਪੀਓ ਗੱਡੀ ਨੂੰ ਅੱਗ ਲੱਗ ਗਈ ਹੈ। ਜਦ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਸਕਾਰਪੀਓ ਸਵਾਰ ਦੀ ਸੜ ਕੇ ਮੌਤ ਹੋ ਚੁੱਕੀ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਗੱਡੀ ਨੂੰ ਪਹਿਲਾਂ ਹੀ ਪਿੱਛੋਂ ਅੱਗ ਲੱਗੀ ਹੋਈ ਸੀ ਤੇ ਇੱਥੇ ਆ ਕੇ ਗੱਡੀ ਵਿਚ ਜਬਰਦਸਤ ਧਮਾਕਾ ਹੋਇਆ। ਦੁਰਘਟਨਾ ਵਾਲੇ ਸਥਾਨ ’ਤੇ ਮ੍ਰਿਤਕ ਦੇ ਚਾਚੇ ਦਾ ਲੜਕਾ ਪ੍ਰਸ਼ਾਂਤ ਸਿੰਘ ਪੁੱਤਰ ਸਤਵਿੰਦਰ ਸਿੰਘ ਆਇਆ ਤੇ ਉਸਨੇ ਦੱਸਿਆ ਕਿ ਮਰਨ ਵਾਲਾ ਉਸ ਦਾ ਭਰਾ ਹੈ, ਜਿਸ ਦਾ ਨਾਂਅ ਪ੍ਰਭਾਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਬਸਤੀ ਬਾਵਾ ਖੇਲ ਜਲੰਧਰ ਸੀ।
ਪਿਛਲੀ ਖ਼ਬਰ ਬਲਾਕ ਸੰਮਤੀ ਲੋਹੀਆਂ ਦੇ ਚੇਅਰਪਰਸਨ ਪਵਨਦੀਪ ਕੌਰ ਜਾਣੀਆਂ ਅਤੇ ਵਾਈਸ ਚੇਅਰਮੈਨ ਸੰਤੋਖ ਸਿੰਘ ਦੋਨੇਵਾਲ ਦੀ ਹੋਈ ਤਾਜਪੋਸ਼ੀ ਅਗਲੀ ਖ਼ਬਰ ਦਰਗਾਹ ਬਾਬਾ ਬਹਾਰ ਸ਼ਾਹ ਕਾਦਰੀ ਮੁਬਾਰਕਪੁਰ ਸ਼ੇਖੇ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ ਮਨ ਲਗਾ ਕੇ ਕੀਤੀ ਜਾਵੇ ਪ੍ਰਮਾਤਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।