ਲੋਹੀਆਂ ਖਾਸ, 23 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਸੰਮਤੀ ਲੋਹੀਆਂ ਖਾਸ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਲੰਘੀ 30 ਮਾਰਚ ਨੂੰ ਹੋਈ ਚੋਣ ਤੋਂ ਬਾਅਦ ਅੱਜ ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ ਦੀ ਅਗਵਾਈ ਹੇਠ ਸੰਮਤੀ ਦਫ਼ਤਰ ਵਿਖੇ ਤਾਜਪੋਸ਼ੀ ਕੀਤੀ ਗਈ| ਸਭ ਤੋਂ ਪਹਿਲਾਂ ‘ਆਮ ਅਦਾਮੀ ਪਾਰਟੀ’ ਦੇ ਚੇਅਰਪਰਸਨ ਚੁਣੇ ਗਏ ਬੀਬੀ ਪਵਨਦੀਪ ਕੌਰ ਜਾਣੀਆਂ (ਸੁਪਤਨੀ ਸਰਪੰਚ ਰਣਜੀਤ ਸਿੰਘ ਰਾਣਾ ਜਾਣੀਆਂ) ਦਾ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਅਤੇ ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ ਨੇ ਗੁਲਦਸਤੇ ਭੇਟ ਕਰਕੇ ਸੁਆਗਤ ਕੀਤਾ ਅਤੇ ਦੌਸ਼ਾਲੇ ਦੇ ਕੇ ਸਨਮਾਨ ਕੀਤਾ| ਇਸ ਮੌਕੇ ਸਰਪੰਚ ਰਣਜੀਤ ਸਿੰਘ ਰਾਣਾ, ਸੰਮਤੀ ਮੈਂਬਰ ਗੁਰਬਚਨ ਸਿੰਘ ਤਲਵੰਡੀ ਮਾਧੋ, ਸੰਮਤੀ ਮੈਂਬਰ ਅਵਤਾਰ ਸਿੰਘ ਮੁਰੀਦਵਾਲ, ਪਿਤਾ ਜੋਗਾ ਸਿੰਘ ਤੇ ਮਾਤਾ ਅਵਤਾਰ ਕੌਰ, ਚੇਅਰਮੈਨ ਤੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਨੰਬਰਦਾਰ ਹਰਨੇਕ ਸਿੰਘ ਸਿੱਧੂਪੁਰ, ਸਰਪੰਚ ਆਗੂ ਯਾਦਵਿੰਦਰ ਸਿੰਘ ਸਾਬ, ਸਰਪੰਚ ਸਰਬਜੀਤ ਸਿੰਘ ਸਾਬੀ ਦਾਰੇਵਾਲ, ਸਰਪੰਚ ਨਵਦੀਪ ਸਿੰਘ ਕੁਤਬੀਵਾਲ, ਹਰਵਿੰਦਰ ਸਿੰਘ ਜੱਜ ਦਾਰੇਵਾਲ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਮਰੋਕ ਬਾਗਵਾਲੇ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਸਰਪੰਚ ਸੁਰਜੀਤ ਸਿੰਘ ਸਿੰਧੜ, ਸਰਪੰਚ ਦਵਿੰਦਰ ਸਿੰਘ ਸ਼ੇਰਾ, ਸਰਪੰਚ ਮਲਕੀਤ ਸਿੰਘ ਜਾਣੀਆਂ ਸਮੇਤ ਆਪ ਦੇ ਆਗੂ ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਹਾਰ ਪਾ ਕੇ ਸੁਆਗਤ ਕੀਤਾ| ਜਦਕਿ ਕਾਂਗਰਸ ਦੇ ਵਾਈਸ ਚੇਅਰਮੈਨ ਸੰਤੋਖ ਸਿੰਘ ਬੱਗਾ ਨਵਾਂ ਪਿੰਡ ਦੋਨੇਵਾਲ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਦਫ਼ਤਰ ਪੁੱਜੇ, ਜਿਨ੍ਹਾਂ ਦਾ ਬੀ.ਡੀ.ਪੀ.ਓ. ਬਲਜੀਤ ਸਿੰਘ ਬੱਗਾ, ਪੰਚਾਇਤ ਅਫ਼ਤਰ ਦਵਿੰਦਰ ਸਿੰਘ ਸਮੇਤ ਹੋਰ ਸਟਾਫ ਨੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ| ਇਸ ਮੌਕੇ ਬਲਾਕ ਪ੍ਰਧਾਨ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ, ਪੀ.ਏ. ਸੋਨੂੰ ਕੰਗ, ਕਾਂਗਰਸ ਦੇ ਸੰਮਤੀ ਮੈਂਬਰਾਂ ’ਚ ਬਲਵਿੰਦਰ ਕੌਰ ਕਰ੍ਹਾ, ਪਰਮਿੰਦਰ ਕੌਰ ਸੰਧਾ ਖਾਲੇਵਾਲ, ਡਾ. ਲਖਵੀਰ ਸਿੰਘ ਚੱਕ ਪਿੱਪਲੀ, ਅਜੀਤ ਸਿੰਘ ਸਿੰਧੜ ਅਤੇ ਬਲਜੀਤ ਕੌਰ ਸਮੇਤ ਸੁਖਵੰਤ ਸਿੰਘ ਸੰਧਾ ਖਾਲੇਵਾਲ, ਸਰਪੰਚ ਜਗਤਾਰ ਸਿੰਘ ਸਰਦਾਰਵਾਲਾ, ਜੋਗਿੰਦਰ ਸਿੰਘ, ਦੇਸ ਰਾਜ ਸਰਪੰਚ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ|