ਆਦਮਪੁਰ, 23 ਜੂਨ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਨਗਰ ਕੌਂਸਲ ਦੀ ਪ੍ਰਧਾਨ ਦੀ ਚੋਣ ਕੌਂਸਲਰਾਂ ਦੇ ਹੰਗਾਮੇ ਕਰਕੇ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਵੱਲੋਂ ਮੀਟਿੰਗ ਰੱਦ ਕਰ ਦਿੱਤੀ ਗਈ। ਅੱਜ ਆਦਮਪੁਰ ਨਗਰ ਕੌਂਸਲਰ ਵਿੱਚ ਚੁਣੇ ਹੋਏ 13 ਕੌਂਸਲਰਾਂ ਨਗਰ ਕੌਸਲ ਦਫਤਰ ਵਿੱਚ ਮੀਟਿੰਗ ਹੋਈ, ਜਿਸ ਵਿੱਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਹੋਣੀ ਸੀ। ਮੀਟਿੰਗ ਦੇ ਸ਼ੁਰੂ ਵਿੱਚ ਐਸਡੀਐਮ ਵੱਲੋਂ ਸਾਰੇ ਕੌਂਸਲਰਾਂ ਨੂੰ ਸੌਂਹ ਚੁਕਾਈ ਗਈ ਅਤੇ ਉਸ ਤੋਂ ਬਾਅਦ ਪਵਿਤਰ ਸਿੰਘ ਨੇ ਪ੍ਰਧਾਨਗੀ ਲਈ ਚਰਨਜੀਤ ਸਿੰਘ ਸ਼ੇਰੀ ਦਾ ਨਾਮ ਅੱਗੇ ਰੱਖਿਆ ਇਸ ਦੌਰਾਨ ਚਰਨਜੀਤ ਸਿੰਘ ਸ਼ੇਰੀ ਦੇ ਹੱਕ ਵਿੱਚ 6 ਕੌਂਸਲਰ (ਪਵਿੱਤਰ ਸਿੰਘ, ਵਿਕਰਮ ਬੱਧਨ, ਹਰਵਿੰਦਰ ਸਿੰਘ, ਸੁਮਿਤਰਾ ਦੇਵੀ ਤੇ ਅਮਰੀਕ ਸਿੰਘ) ਖੜ੍ਹੇ ਹੋਏ, ਜਿਸ ਨੂੰ ਦੇਖਦੇ ਹੋਏ ਹੰਗਾਮਾ ਹੋ ਗਿਆ ਇਸ ਹੰਗਾਮਾ ਨੂੰ ਦੇਖਦੇ ਹੋਏ ਐਸਡੀਐਮ ਆਪਣੀ ਸੀਟ ਤੋਂ ਉੱਠ ਕੇ ਚਲੇ ਗਏ ਅਤੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਦੂਜੇ ਪਾਸੇ ਕੌਂਸਲਰ ਕੰਨੂ ਬਾਂਸਲ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਬਹੁਮਤ ਸੀ ਅਤੇ ਮੈਂ ਪ੍ਰਧਾਨ ਚੁਣੀ ਜਾਣਾ ਸੀ ਪਰ ਚਰਨਜੀਤ ਸਿੰਘ ਸ਼ੇਰੀ ਦੀ ਹਾਰ ਨੂੰ ਦੇਖਦੇ ਹੋਏ ਐਸਡੀਐਮ ਵੱਲੋਂ ਇਕਦਮ ਸੀਟ ਤੋਂ ਉੱਠ ਕੇ ਚਲੇ ਜਾਣ ਤੋਂ ਬਾਅਦ ਇਹ ਚੋਣ ਮੁਲਤਵੀ ਕੀਤੀ ਗਈ ਹੈ ਜੋ ਕਿ ਲੋਕਤੰਤਰ ਵਿੱਚ ਸਰਾਸਰ ਧੱਕਾ ਹੈ ਆਦਮਪੁਰ ਨਗਰ ਕੌਂਸਲ ਵਿੱਚ ਆਪ ਪਾਰਟੀ ਦੇ 10 ਕੌਂਸਲਰ ਜਿੱਤੇ ਸਨ ਪਰ ਪ੍ਰਧਾਨਗੀ ਨੂੰ ਲੈ ਕੇ ਇਹ ਆਪਸ ਵਿੱਚ ਵੰਡੇ ਗਏ ਅਤੇ ਇੱਕ ਪਾਸੇ ਸ਼ੇਰੀ ਗਰੁੱਪ ਵਿੱਚ 6 ਕੌਂਸਲਰ ਰਹਿ ਗਏ ਅਤੇ ਦੂਜੇ ਪਾਸੇ ਕੰਨੂ ਬਾਂਸਲ ਦੇ ਨਾਲ 4 ਕੌਂਸਲਰ ਅਤੇ 3 ਆਜ਼ਾਦ ਕੌਂਸਲਰ(ਸੁਸ਼ਮਾ ਕੁਮਾਰੀ, ਜੋਗਿੰਦਰ ਪਾਲ, ਆਸ਼ਾ ਰਾਣੀ ,ਵੀਨਾ ਚੋਡਾ , ਦਵਿੰਦਰ ਸਿੰਘ ਸੂਰੀ, ਰੀਨਾ,) ਸਨ। ਜਿਸ ਨਾਲ ਕੰਨੂ ਬਾਂਸਲ ਕੋਲ 7 ਕੌਂਸਲਰ ਹੋ ਗਏ ਅਤੇ 8 ਵੀਂ ਵੋਟ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਸੀ। ਇੱਕ ਵਾਰੀ ਫਿਰ ਆਦਮਪੁਰ ਸ਼ਹਿਰ ਵਾਸੀਆਂ ਨਗਰ ਕੌਂਸਲ ਦੇ ਪ੍ਰਧਾਨ ਦੇ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਹ ਤਾ ਸਮੇਂ ਹੀ ਦੱਸੇਗਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਅਗਲੀ ਚੋਣ ਕਦ ਹੋਵੇਗੀ । ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ,ਸੁਸ਼ਮਾ ਕੁਮਾਰੀ, ਜੋਗਿੰਦਰ ਪਾਲ, ਆਸ਼ਾ ਰਾਣੀ, ਚਰਨਜੀਤ ਸਿੰਘ ਸ਼ੇਰੀ, ਵੀਨਾ ਚੋਡਾ, ਦਵਿੰਦਰ ਸਿੰਘ ਸੂਰੀ, ਕੰਨੂ ਬਾਂਸਲ, ਪਵਿੱਤਰ ਸਿੰਘ, ਰੀਨਾ, ਵਿਕਰਮ ਬਧਨ, ਹਰਵਿੰਦਰ ਸਿੰਘ, ਸੁਮਿਤਰਾ ਦੇਵੀ ਤੇ ਅਮਰੀਕ ਸਿੰਘ (ਸਾਰੇ ਕੌਂਸਲਰ) ਮੌਜੂਦ ਸਨ।