10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਦਰਬਾਰ ਹਜ਼ਰਤ ਪੀਰ ਬਾਬਾ ਗਦੀਲੇ ਸ਼ਾਹ ਵਿਖੇ ਕਰਵਾਏ ਸਾਲਾਨਾ ਜੋੜ ਮੇਲੇ ਦੌਰਾਨ ਲੱਗੀਆਂ ਰੌਣਕਾਂ

ਅਜੀਤ ਡੈਸਕ 06-07-2026

ਚੁਗਿੱਟੀ/ ਜੰਡੂ ਸਿੰਘਾ,5 ਜੁਲਾਈ ( ਨਰਿੰਦਰ ਲਾਗੂ) ਦਰਬਾਰ ਹਜ਼ਰਤ ਪੀਰ ਬਾਬਾ ਗਦੀਲੇ ਸ਼ਾਹ ਸੁੱਚੀ ਪਿੰਡ ਵਿਖੇ ਪ੍ਰਬੰਧਕੀ ਕਮੇਟੀ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਅਤੇ ਐਨ.ਆਰ.ਆਈ. ਪਰਿਵਾਰਾਂ ਦੇ ਅਥਾਹ ਸਹਿਯੋਗ ਨਾਲ ਸਾਲਾਨਾ 43 ਵਾਂ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਦਰਬਾਰ ਵਿੱਚ ਚਿਰਾਗ ਰੌਸ਼ਨ ਕੀਤੇ ਗਏ, ਝੰਡਾ ਅਤੇ ਚਾਦਰ ਚੜਾਉਣ ਦੀ ਰਸ਼ਮ ਤੋਂ ਇਲਾਵਾ ਮਹਿੰਦੀ ਦੀ ਰਸ਼ਮ ਬੜੇ ਚਾਵਾਂ ਨਾਲ ਪੂਰੀ ਕੀਤੀ ਗਈ। ਉਪਰੰਤ ਕਵਾਲ ਕੁਲਦੀਪ ਕਾਦਰ,ਵਨੀਤ ਖ਼ਾਨ ਤੇ ਨਕਾਲ ਸੋਨੂੰ ਮੋਨੂੰ ਅਤੇ ਸਾਥੀਆਂ ਵੱਲੋਂ ਸੂਫ਼ੀਆਨਾ ਰਚਨਾਵਾਂ ਨਾਲ ਹਾਜ਼ਰੀ ਲਗਵਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵੱਖ -ਵੱਖ ਦਰਬਾਰਾਂ ਤੋਂ ਉਚੇਚੇ ਤੌਰ ‘ਤੇ ਪਹੁੰਚੇ ਸੰਤਾਂ ਮਹਾਪੁਰਸ਼ਾਂ ਵਲੋਂ ਆਪਣੇ ਸੰਬੋਧਨ ਦੌਰਾਨ ਪ੍ਰਬੰਧਕੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹਾਜ਼ਰੀਨ ਨੂੰ ਭਗਤੀ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਨੇਕਾਂ ਜਨਮ ਲੈ ਚੁੱਕੇ ਹਾਂ ਆਪਾਂ ਸਾਰੇ। ਹੁਣ ਪ੍ਰਮਾਤਮਾ ਦੀ ਅਪਾਰ ਕਿਰਪਾ ਨਾਲ ਇਹ ਮਨੁੱਖੀ ਜਾਮਾ ਮਿਲਿਆ ਹੈ ਜਿਸ ਦਾ ਇੱਕੋ ਇੱਕ ਮੁੱਖ ਮਕਸਦ ਪ੍ਰਮਾਤਮਾ ਨਾਲ ਮਿਲਾਪ ਕਰਨ ਦਾ ਹੈ। ਇਸ ਕਰਕੇ ਆਓ ਇਸ ਗੱਲ ‘ਤੇ ਪਹਿਰਾ ਦਿੰਦੇ ਹੋਏ ਪ੍ਰਮਾਤਮਾ ਦੀ ਬੰਦਗੀ ਕਰਨ ਵੱਲ ਤਵੱਜੋਂ ਵਧਾਈਏ। ਇਸ ਮੌਕੇ ਪ੍ਰਬੰਧਕ ਸੁਭਾਸ਼ ਬਿਰਦੀ ਤੇ ਪ੍ਰੈਸ ਸਕੱਤਰ ਦਯਾ ਰਾਮ ਬਿਰਦੀ ਵਲੋਂ ਇਲਾਕਾ ਵਸਨੀਕਾਂ ਤੇ ਐਨ.ਆਰ.ਆਈ.ਪਰਿਵਾਰਾਂ ਵਲੋਂ ਮੇਲਾ ਕਰਵਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਵਲੋਂ ਗਾਇਕ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾਮਹੰਤ ਸੋਨੂੰ, ਗੁਰਨਾਮ ਸਿੰਘ ਸੇਵਾਦਾਰ ਦਰਬਾਰ ਸਾਂਈ ਜੁੰਮਲੇ ਸ਼ਾਹ ਗੱਦੀ ਨਸ਼ੀਨ ਸਈਅਦ ਫਕੀਰ ਬੀਬੀ ਸ਼ਰੀਫਾਂ ਉਦੇਸੀਆਂ, ਸੁਭਾਸ਼ ਬਿਰਦੀ, ਦਯਾ ਰਾਮ ਬਿਰਦੀ, ਜਗਜੀਤ ਬਿਰਦੀ, ਪ੍ਰਿਥੀ ਰਾਜ ਬਿਰਦੀ,ਸਾਂਈ ਬਿੱਟੂ ਸ਼ਾਹ, ਸਾਈਂ ਜਗਜੀਤ ਜੋਗੀ,ਕਮਲੇਸ਼ ਰਾਣੀ,ਪਰਸ ਰਾਮ ਬਿਰਦੀ,ਰਾਜ ਕੁਮਾਰ ਸੌਂਧੀ, ਧਰਮ ਪਾਲ ਬਿਰਦੀ,ਪਵਨ ਬਿਰਦੀ, ਮੋਹਿਤ ਬਿਰਦੀ ਤੇ ਮੋਹਣ ਲਾਲ ਬਿਰਦੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪਿੰਡ ਸ਼ੁਤਰਾਣਾ ਦੇ ਨੌਜਵਾਨ ਦੀ ਲੁਧਿਆਣਾ ਜੇਲ੍ਹ ’ਚ ਹੋਈ ਮੌਤ ਪਰਿਵਾਰ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਲਾਇਆ ਧਰਨਾ ਅਗਲੀ ਖ਼ਬਰ ਸੀਟੀ ਵਰਲਡ ਸਕੂਲ ਦੇ ਨਿਸ਼ਾਨੇਬਾਜ਼ਾਂ ਨੇ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ’ਚੋਂ ਦੋ ਸੋਨ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।