10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੇਵਾ ਕੇਂਦਰਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ ਆਪ੍ਰੇਟਰਾਂ ਦਾ ਜ਼ਿਲ੍ਹਾ ਮੈਨੇਜਰ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨ

ਜਲੰਧਰ, 9 ਅਗਸਤ (ਜਤਿੰਦਰ ਪੰਮੀ)—ਜ਼ਿਲ੍ਹੇ ਦੇ ਵੱਖ-ਵੱਖ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ, ਲੋਕਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਵਧੀਆ ਲੈਣ-ਦੇਣ ਦਰਜ ਕਰਨ ਵਾਲੇ ਆਪਰੇਟਰਾਂ ਨੂੰ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਹਰਜੋਤ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਮੈਨੇਜਰ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸੇਵਾ ਕੇਂਦਰਾਂ ਦੇ ਸੁਰੱਖਿਆ ਗਾਰਡਾਂ, ਕੰਪਿਊਟਰ ਆਪਰੇਟਰਾਂ ਅਤੇ ਹੈਲਪਡੈਸਕ ਆਪਰੇਟਰਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ।

ਅਜੀਤ ਡੈਸਕ 10-08-2026
ਜਲੰਧਰ, 9 ਅਗਸਤ (ਜਤਿੰਦਰ ਪੰਮੀ)—ਜ਼ਿਲ੍ਹੇ ਦੇ ਵੱਖ-ਵੱਖ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ, ਲੋਕਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਵਧੀਆ ਲੈਣ-ਦੇਣ ਦਰਜ ਕਰਨ ਵਾਲੇ ਆਪਰੇਟਰਾਂ ਨੂੰ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਹਰਜੋਤ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਮੈਨੇਜਰ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸੇਵਾ ਕੇਂਦਰਾਂ ਦੇ ਸੁਰੱਖਿਆ ਗਾਰਡਾਂ, ਕੰਪਿਊਟਰ ਆਪਰੇਟਰਾਂ ਅਤੇ ਹੈਲਪਡੈਸਕ ਆਪਰੇਟਰਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਮੁਲਾਜ਼ਮਾਂ ਦੀ ਮੁੱਖ ਜ਼ਿੰਮੇਵਾਰੀ ਹੈ। ਸੇਵਾ ਕੇਂਦਰ ਦੇ ਹੋਰ ਅਧਿਕਾਰੀਆਂ ਨੇ ਵੀ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਲੋਕਾਂ ਨੂੰ ਹੋਰ ਬਿਹਤਰ ਸੇਵਾਵਾਂ ਦੇਣ ਲਈ ਇਸੇ ਤਰ੍ਹਾਂ ਮਿਹਨਤ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲਿਆਂ ਵਿਚ ਸੁਰੱਖਿਆ ਗਾਰਡ ਸੁਖਦੇਵ ਰਾਜ, ਸੰਜੀਵ ਕੁਮਾਰ ਅਤੇ ਹਿਮਾਂਸ਼ੂ ਤੋਂ ਇਲਾਵਾ ਕੰਪਿਊਟਰ ਆਪਰੇਟਰ ਹਰਪ੍ਰੀਤ ਕੌਰ, ਸ਼ੁਭਮ, ਦੀਪ ਕਰਨ, ਗੁਰਪ੍ਰੀਤ ਕੌਰ, ਸੌਰਵ, ਭਾਰਤੀ, ਨੀਰੂ, ਰਜਨੀ, ਸੰਤੋਖ ਕੁਮਾਰ, ਕੋਮਲ, ਸੁਰਿੰਦਰ ਅਤੇ ਮਾਨਸੀ ਸ਼ਾਮਲ ਹਨ। ਇਸੇ ਤਰ੍ਹਾਂ ਹੈਲਪਡੈਸਕ ਆਪਰੇਟਰ ਰਵੀ, ਨਿਸ਼ਾਂਤ, ਸੰਜੀਤ ਅਤੇ ਕਿਰਨਦੀਪ ਕੌਰ ਸ਼ਾਮਲ ਹਨ। ਇਸ ਮੌਕੇ ਏ.ਡੀ.ਐੱਮ. ਮਨਿੰਦਰਜੀਤ ਸਿੰਘ, ਏ.ਡੀ.ਐੱਮ. ਗਗਨਦੀਪ ਸਿੰਘ, ਏ.ਡੀ.ਐੱਮ. ਰਾਜੀਵ ਅਤੇ ਮਾਸਟਰ ਟ੍ਰੇਨਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੱਭਿਆਚਾਰਕ ਮੇਲਾ ਪਿੰਡ ਕਲਿਆਣਪੁਰ ਵਿਖੇ 12 ਤੋਂ ਅਗਲੀ ਖ਼ਬਰ ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਨੇ ਜਿੱਤਿਆ ਪਹਿਲਾ ਸਿੱਖ ਕ੍ਰਿਕਟ ਕੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।