06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਰਸਾਤਾਂ ਦੌਰਾਨ ਸ਼ਹਿਰ ਦੀਆਂ ਕਈ ਖ਼ਸਤਾ- ਹਾਲ ਇਮਾਰਤਾਂ ਕਰਕੇ ਵਧੇਗਾ ਖ਼ਤਰਾ

ਅਜੀਤ ਡੈਸਕ 11-07-2026
ਜਲੰਧਰ, 10 ਜੁਲਾਈ (ਸ਼ਿਵ)-ਪਿਛਲੇ ਸਾਲ ਦੀ ਤਰਾਂ ਇਸ ਸਾਲ ਬਰਸਾਤਾਂ ਵਿਚ ਖ਼ਸਤਾ-ਹਾਲ ਇਮਾਰਤਾਂ ਦੇ ਡਿੱਗਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ। ਨਗਰ ਨਿਗਮ ਕੋਲ ਚਾਹੇ ਇਸ ਤਰਾਂ ਦੀਆਂ ਇਮਾਰਤਾਂ ਬਾਰੇ ਕਾਫ਼ੀ ਸ਼ਿਕਾਇਤਾਂ ਪੁੱਜਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਬਾਰੇ ਕੋਈ ਕਾਰਵਾਈ ਨਾ ਹੋਣ ਕਰਕੇ ਇਮਾਰਤਾਂ ਡਿਗ ਜਾਂਦੀਆਂ ਹਨ ਤਾਂ ਕਈ ਲੋਕ ਤਾਂ ਇਨ੍ਹਾਂ ਇਮਾਰਤਾਂ ਦੇ ਡਿੱਗਣ ਵੇਲੇ ਬਾਲ-ਬਾਲ ਬਚੇ ਸਨ। ਇਸ ਤਰਾਂ ਦੀਆਂ ਖ਼ਸਤਾ-ਹਾਲ ਇਮਾਰਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਤੇ ਪਿਛਲੇ ਸਾਲ ਮੁਹੱਲਾ ਮਹਿੰਦਰੂ ਦੇ ਕੋਲ ਵੀ ਖ਼ਸਤਾ-ਹਾਲ ਇਮਾਰਤ ਡਿਗ ਗਈ ਸੀ ਤਾਂ ਇਕ ਇਮਾਰਤ ਦਾ ਮਲਬਾ ਤਾਂ ਇਕ ਸਕੂਟਰ ’ਤੇ ਡਿਗ ਗਿਆ ਸੀ ਜਿਸ ਦਾ ਕਾਫ਼ੀ ਨੁਕਸਾਨ ਹੋਇਆ ਸੀ। ਜਿਨ੍ਹਾਂ ਥਾਵਾਂ ’ਤੇ ਪੁਰਾਣੀਆਂ ਖ਼ਸਤਾ-ਹਾਲ ਇਮਾਰਤਾਂ ਹੁੰਦੀਆਂ ਹਨ। ਉਨ੍ਹਾਂ ਦੇ ਆਲ਼ੇ ਦੁਆਲੇ ਰਹਿਣ ਵਾਲੇ ਲੋਕਾਂ ਲਈ ਵੀ ਇਹ ਖ਼ਤਰਾ ਸਾਬਤ ਹੁੰਦੀਆਂ ਹਨ ਸਗੋਂ ਖ਼ਸਤਾ-ਹਾਲ ਇਮਾਰਤਾਂ ਦੇ ਨਾਲ ਇਮਾਰਤਾਂ ਵਿਚ ਸਲ੍ਹਾਬੇ ਤੇ ਹੋਰ ਪਾਣੀ ਆਉਣ ਦੀਆਂ ਆਮ ਸ਼ਿਕਾਇਤਾਂ ਆਉਂਦੀਆਂ ਹਨ। ਪਿਛਲੇ ਮੁਹੱਲਾ ਮਹਿੰਦਰੂ ਦੇ ਨਾਲ ਮਲਕਾਂ ਚੌਕ ਵਿਚ ਖ਼ਸਤਾ-ਹਾਲ ਇਮਾਰਤ ਦੇ ਡਿੱਗਣ ਨਾਲ ਗਲੀ ਕਈ ਦਿਨ ਤੱਕ ਬੰਦ ਰਹੀ ਸੀ ਤੇ ਹੁਣ ਵੀ ਇਮਾਰਤ ਦਾ ਰਹਿੰਦਾ ਹਿੱਸਾ ਡਿੱਗਣ ਦੀ ਸ਼ੰਕਾ ਬਣੀ ਹੋਈ ਹੈ। ਇਸ ਤਰਾਂ ਦੇ ਮਾਮਲੇ ਸਾਹਮਣੇ ਆਉਣ ’ਤੇ ਵੀ ਨਿਗਮ ਵਲੋਂ ਕੋਈ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਲੋਕਾਂ ਦਾ ਕਹਿਣਾ ਸੀ ਕਿ ਜਿਸ ਤਰਾਂ ਨਾਲ ਪਿਛਲੇ ਡੀ. ਸੀ. ਹਿਮਾਂਸ਼ੂ ਅਗਰਵਾਲ ਦੀ ਹਦਾਇਤ ’ਤੇ ਉਨ੍ਹਾਂ ਖ਼ਾਲੀ ਪਈ ਪਲਾਟਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ ਜਿੱਥੇ ਕਿ ਮਾਲਕਾਂ ਵਲੋਂ ਚਾਰਦੀਵਾਰੀ ਨਾ ਕਰਵਾਏ ਜਾਣ ਕਰਕੇ ਕੂੜਾ ਸੁੱਟਿਆ ਜਾਂਦਾ ਸੀ ਤਾਂ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਕਈ ਲੋਕਾਂ ਵਲੋਂ ਪਲਾਟਾਂ ਨੂੰ ਚਾਰਦੀਵਾਰੀਆਂ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਉਸੇ ਤਰਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨਿਗਮ ਨੂੰ ਹਦਾਇਤ ਦੇ ਕੇ ਪੁਰਾਣੀਆਂ ਡਿੱਗਣ ਵਾਲੀ ਖ਼ਸਤਾ-ਹਾਲ ਇਮਾਰਤਾਂ ਬਾਰੇ ਸਰਵੇ ਕਰਵਾ ਕੇ ਉਨ੍ਹਾਂ ਬਾਰੇ ਕੋਈ ਹੱਲ ਕਰਵਾਏ। ਜਿਨ੍ਹਾਂ ਥਾਵਾਂ ’ਤੇ ਖਸਤਾ ਹਾਲ ਇਮਾਰਤਾਂ ਹਨ। ਉੱਥੇ ਆਸਪਾਸ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਂਜ ਤਾਂ ਹਰ ਵੇਲੇ ਇਸ ਤਰਾਂ ਦੀਆਂ ਇਮਾਰਤਾਂ ਦੇ ਕੋਲੋਂ ਲੰਘਣ ਵੇਲੇ ਸ਼ੰਕਾ ਬਣੀ ਰਹਿੰਦੀ ਹੈ ਪਰ ਹੁਣ ਬਰਸਾਤਾਂ ਦੇ ਮੌਸਮ ਵਿਚ ਤਾਂ ਇਸ ਤਰਾਂ ਦੀ ਸ਼ੰਕਾ ਹੋਰ ਵੀ ਵਧ ਜਾਂਦੀ ਹੈ ਕਿ ਕਿਧਰੇ ਉੱਥੋਂ ਲੰਘਦੇ ਲੋਕਾਂ ਦੇ ਉੱਪਰ ਹੀ ਨਾ ਇਸ ਤਰਾਂ ਦੀਆਂ ਖ਼ਸਤਾ-ਹਾਲ ਇਮਾਰਤਾਂ ਦਾ ਮਲਬਾ ਡਿਗ ਜਾਵੇ। ਲਗਾਤਾਰ ਮੀਂਹ ਪੈਣ ਨਾਲ ਤਾਂ ਇਸ ਤਰਾਂ ਦੀਆਂ ਖ਼ਸਤਾ-ਹਾਲ ਇਮਾਰਤਾਂ ਬਾਰੇ ਤਾਂ ਖ਼ਤਰਾ ਹੋਰ ਵੀ ਵਧ ਜਾਂਦਾ ਹੈ ਤੇ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ।
ਪਿਛਲੀ ਖ਼ਬਰ ਗਦਈਪੁਰ ਕੋਲ ਨਹਿਰ ਦੇ ਓਵਰਫਲੋ ਹੋਣ ਨਾਲ ਟੁੱਟਾ ਬੰਨ੍ਹ ਅਗਲੀ ਖ਼ਬਰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਅੱਜ ਤੇ ਕੱਲ੍ਹ ਲਾਏ ਜਾਣਗੇ ਵਿਸ਼ੇਸ਼ ਕੈਂਪ- ਜ਼ਿਲ੍ਹਾ ਚੋਣ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।