03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਉਦਘਾਟਨ ਤੋਂ ਅਗਲੇ ਹੀ ਦਿਨ ਛਾਉਣੀ ਰੇਲਵੇ ਸਟੇਸ਼ਨ ’ਤੇ ਬੰਦ ਹੋਏ ਕਈ ਐਕਸੀਲੇਟਰ-ਪੌੜੀਆਂ ਚੜ੍ਹਣ ਕਾਰਨ ਪ੍ਰੇਸ਼ਾਨ ਹੋਏ ਬਜ਼ੁਰਗ ਤੇ ਬੱਚੇ

ਅਜੀਤ ਡੈਸਕ 19-07-2026
ਜਲੰਧਰ ਛਾਉਣੀ, 18 ਜੁਲਾਈ (ਪਵਨ ਖਰਬੰਦਾ)-125 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 110 ਸਾਲ ਪੁਰਾਣੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਭਾਵੇਂ ਬੀਤੇ ਦਿਨ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੁਵਿਧਾਵਾਂ ਨਾਲ ਲੈਸ ਇਸ ਸਟੇਸ਼ਨ ਦਾ ਉਦਘਾਟਨ ਕਰ ਦਿੱਤਾ ਗਿਆ ਸੀ ਪ੍ਰੰਤੂ ਅੱਜ ਛਾਉਣੀ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਅਤੇ ਖਾਸ ਤੌਰ ’ਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਉਸ ਸਮੇਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਇਕ ਪਲੇਟਫਾਰਮ ਤੋਂ ਲੈ ਕੇ ਦੂਸਰੇ ਪਲੇਟਫਾਰਾਂ ’ਤੇ ਜਾਣ ਲਈ ਪੌੜੀਆਂ ਚੜ੍ਹਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਇਸ ਰੇਲਵੇ ਸਟੇਸ਼ਨ ’ਤੇ ਲਾਏ ਗਏ ਕਈ ਥਾਵਾਂ ਦੇ ਐਕਸੀਲੈਟਰ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਬੰਦ ਰਹੇ। ਜਾਗਰੂਕ ਯਾਤਰੀ ਵਲੋਂ ਦਿੱਤੀ ਗਈ ਜਾਣਕਾਰੀ ਉਪਰੰਤ ਅੱਜ ਜਦੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਲੱਗੇ ਹੋਏ ਕਈ ਐਕਸੀਲੈਟਰ ਬਿਲਕੁਲ ਬੰਦ ਪਏ ਹਨ ਤੇ ਲੋਕ ਮਜ਼ਬੂਰੀ ’ਚ ਆਪਣੇ ਸਾਮਾਨ ਸਮੇਤ ਪੌੜੀਆਂ ਚੜ੍ਹ ਕੇ ਦੂਸਰੇ ਪਲੇਟਫਾਰਮ ਵੱਲ ਨੂੰ ਜਾ ਰਹੇ ਸਨ। ਇਸ ਦੇ ਨਾਲ ਹੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਸਮਾਗਮ ਖ਼ਤਮ ਹੋਏ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਰੇਲ ਪ੍ਰਸ਼ਾਸਨ ਪ੍ਰਸ਼ਾਸਨ ਵਲੋਂ ਪਲੇਟਫਾਰਮਾਂ ਦੇ ਦੋਵੇਂ ਹੀ ਪਾਸੇ ਯਾਤਰੀਆਂ ਦੇ ਬੈਠਣ ਲਈ ਕੁਰਸੀਆਂ ਤੱਕ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਅੱਜ ਸਾਰਾ ਦਿਨ ਯਾਤਰੀਆਂ ਨੂੰ ਮਜਬੂਰੀ ’ਚ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ ਦੇ ਫਰਸ਼ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਇੱਥੇ ਇਹ ਵੀ ਦੇਖਣ ’ਚ ਆਇਆ ਕਿ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਰੇਲਵੇ ਸਟੇਸ਼ਨ ’ਤੇ ਸਫ਼ਾਈ ਤੱਕ ਨਹੀਂ ਕੀਤੀ ਗਈ ਤੇ ਸਾਰਾ ਦਿਨ ਗੰਦਗੀ ਦਾ ਮਾਹੌਲ ਬਣਿਆ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੇ ਦੱਸਣਯੋਗ ਹੈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਇਸ ਸਟੇਸ਼ਨ ਦੇ ਨਵੀਨੀਕਰਨ ’ਚ 125 ਕਰੋੜ ਰੁਪਏ ਲੱਗੇ ਹਨ ਤੇ ਇਸ ਦੀ ਸਫ਼ਾਈ ਵਿਵਸਥਾ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ ਜਾਵੇ ਪ੍ਰੰਤੂ ਇਸ ਦੇ ਬਾਵਜੂਦ ਵੀ ਅੱਜ ਰੇਲ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਹੁਣ ਦੇਖਣਾ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਫਾਈ ਵਿਵਸਥਾ ਨੂੰ ਕਾਇਮ ਰੱਖਣ ’ਚ ਰੇਲ ਪ੍ਰਸ਼ਾਸਨ ਸਫ਼ਲ ਹੋਵੇਗਾ ਜਾ ਇਸ ਸਟੇਸ਼ਨ ’ਤੇ ਪਹਿਲਾਂ ਵਾਂਗ ਹੀ ਗੰਦਗੀ ਦਾ ਮਾਹੌਲ ਬਣਿਆ ਰਹੇਗਾ।­
ਪਿਛਲੀ ਖ਼ਬਰ ਕੇ.ਐਮ.ਵੀ. ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ’ਚ ਵਿਦਵਾਨਾਂ ਨੇ ਮਨੁੱਖੀ ਕਦਰਾਂ-ਕੀਮਤਾਂ ’ਤੇ ਦਿੱਤਾ ਜ਼ੋਰc ਅਗਲੀ ਖ਼ਬਰ ਮਨਮੀਤ ਸਿੰਘ ਵਿਕੀ ਜਲੰਧਰ ਭਾਜਪਾ ਦਿਹਾਤੀ ਉੱਤਰੀ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।