03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ ’ਚ ਨੀਲ ਨਾਨਕ ਸਿੰਘ ਦੀ ਹੈੱਡ ਬੁਆਏ ਤੇ ਸਾਨਵੀ ਸ਼ਰਮਾ ਦੀ ਹੈੱਡ ਗਰਲ ਵਜੋਂ ਕੀਤੀ ਚੋਣ

ਅਜੀਤ ਡੈਸਕ 19-07-2026
ਜਲੰਧਰ, 18 ਜੁਲਾਈ (ਪਵਨ ਖਰਬੰਦਾ)-ਏਪੀਜੇ ਸਕੂਲ ਮਹਾਵੀਰ ਮਾਰਗ ਜਲੰਧਰ ਵਿਖੇ ਸੁਹੰ ਚੁੱਕ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ । ਇਸ ਸਮਾਰੋਹ ਦੀ ਮੁੱਖ ਮਹਿਮਾਨ ਸ੍ਰੀਮਤੀ ਅਮਿਤਾ ਸਿੰਘ, ਐਡੀਸ਼ਨਲ ਸੈਸ਼ਨ ਜੱਜ ਜਲੰਧਰ ਸਨ। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਯਸ਼ਪਾਲ ਸ਼ਰਮਾ, ਵਾਈਸ ਪ੍ਰਿੰਸੀਪਲ ਆਰਤੀ ਸ਼ੋਰੀ ਭੱਟ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਮੁੱਖ ਮਹਿਮਾਨ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਪੂਜਾ ਅਤੇ ਪਵਿੱਤਰ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਉਪਰੰਤ ਗਣੇਸ਼ ਵੰਦਨਾ ਦੀ ਮਨਮੋਹਕ ਪੇਸ਼ਕਾਰੀ ਨੇ ਸਮਾਗਮ ਨੂੰ ਆਧਿਆਤਮਿਕ ਮਾਹੌਲ ਪ੍ਰਦਾਨ ਕੀਤਾ । ਪ੍ਰਿੰਸੀਪਲ ਯਸ਼ਪਾਲ ਸ਼ਰਮਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਨਵੀਂ ਚੁਣੀ ਗਈ ਸਕੂਲ ਸਭਾ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵਾਂ ਬਾਰੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਸਕੂਲ ਸਭਾ ਦੇ ਮੈਂਬਰਾਂ ਨੇ ਸਕੂਲ ਗੀਤ ਦੀਆਂ ਧੁਨਾਂ ਨਾਲ ਮੰਚ ‘ਤੇ ਪ੍ਰਵੇਸ਼ ਕੀਤਾ। ਸਮਾਰੋਹ ਦੌਰਾਨ ਨੀਲ ਨਾਨਕ ਸਿੰਘ ਨੂੰ ਹੈਡ ਬੁਆਏ ਅਤੇ ਸਾਨਵੀ ਸ਼ਰਮਾ ਨੂੰ ਹੈਡ ਗਰਲ ਘੋਸ਼ਿਤ ਕੀਤਾ ਗਿਆ। ਉਨ੍ਹਾਂ ਨੂੰ ਬੈਜ ਅਤੇ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਨਿਕੀਤਾ ਸਿੰਘ ਨੂੰ ਵਾਈਸ ਹੈਡ ਗਰਲ, ਜੈ ਭਵ ਗੁਪਤਾ ਨੂੰ ਵਾਈਸ ਹੈਡ ਬੁਆਏ ਅਤੇ ਮਾਨਿਆ ਅਰੋੜਾ ਨੂੰ ਸਪੋਰਟਸ ਹੈਡ ਗਰਲ ਦੀ ਜ਼ਿੰਮੇਵਾਰੀ ਸੌੌਪੀ ਗਈ। ਇਸ ਪ੍ਰਕਾਰ ਕੁੱਲ 60 ਵਿਦਿਆਰਥੀਆਂ ਨੂੰ ਵੱਖ ਵੱਖ ਜ਼ਿਮੇਵਾਰੀਆਂ ਸੋਂਪੀਆ ਗਈਆ । ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸ੍ਰੀਮਤੀ ਅਮਿਤਾ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਫਰਜ਼ਾਂ ਬਾਰੇ ਜਾਣੂ ਕਰਵਾਇਆ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ । ਸਮਾਗਮ ਦੇ ਅੰਤ ਵਿੱਚ ਸਕੂਲ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਹੈਡ ਗਰਲ ਸਾਨਵੀ ਸ਼ਰਮਾ ਨੇ ਧੰਨਵਾਦ ਭਾਸ਼ਣ ਪੇਸ਼ ਕੀਤਾ। ਰਾਸ਼ਟਰੀ ਗੀਤ ਦੇ ਗਾਇਨ ਨਾਲ ਸਮਾਰੋਹ ਦਾ ਸਫਲ ਸਮਾਪਨ ਹੋਇਆ।
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ‘ਚਰਨ ਪਾਵਨ ਦਿਵਸ’ ਸੰਬੰਧੀ ਧਾਰਮਿਕ ਸਮਾਗਮਾਂ ਦੀ ਹੋਈ ਸ਼ੁਰੂਆਤ 23 ਤੋਂ 26 ਜੁਲਾਈ ਤੱ... ਅਗਲੀ ਖ਼ਬਰ ਪੰਜਾਬ ਪ੍ਰੈੱਸ ਕਲੱਬ ਵਲੋਂ ਰਾਹਗੀਰਾਂ ਲਈ ਲਗਾਇਆ ਨਵਾਂ ਵਾਟਰ ਕੂਲਰ ਸਾਰੇ ਮੈਂਬਰ ਕਲੱਬ ਤੇ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।