03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਥਾਣਾ-7 ਦੀ ਪੁਲਿਸ ਵਲੋਂ ਔਰਤ ਦੀ ਚੇਨੀ ਝਪਟਣ ਵਾਲਾ ਗ੍ਰਿਫ਼ਤਾਰ

ਅਜੀਤ ਡੈਸਕ 26-07-2026
ਜਲੰਧਰ, 25 ਜੁਲਾਈ (ਜਤਿੰਦਰ ਪੰਮੀ)–ਪਿਛਲੇ ਮਹੀਨੇ ਓਰਕਿਡ ਟਾਵਰ ਬੈਲੀ ਵਿਊ ਗਰੀਨਜ਼ ਅਪਾਰਟਮੈਂਟ ’ਚ ਸਵੇਰੇ ਜਾਨਵਰਾਂ ਨੂੰ ਪਾਣੀ ਪਾ ਰਹੀ ਔਰਤਾਂ ਦੇ ਗਲੇ ’ਚੋਂ ਚੇਨੀ ਝਪਟਣ ਵਾਲੇ ਝਪਟਮਾਰ ਨੂੰ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹ। ਮੁਲਜ਼ਮ ਦੀ ਪਛਾਣ ਰਾਜਨ ਕੁਮਾਰ ਵਾਸੀ ਕਿਰਾਏਦਾਰ ਮਿੱਠੂ ਬਸਤੀ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ 20 ਜੂਨ ਨੂੰ ਐੱਸ. ਏ. ਐੱਸ. ਨਗਰ ਐਕਸਟੈਂਸ਼ਨ ਵਿਖੇ ਜਾਨਵਰਾਂ ਨੂੰ ਪਾਣੀ ਪਾਉਣ ਗਈ ਸੰਦੀਪ ਕੌਰ ਅਰੋੜਾ ਦੇ ਗਲੇ ’ਚੋਂ ਚੇਨੀ ਝਪਟਣ ਦੀ ਸ਼ਿਕਾਇਤ ਪੀੜਤਾ ਦੇ ਪਤੀ ਵਿਵੇਕ ਅਰੋੜਾ ਵਲੋਂ ਦਰਜ ਕਰਵਾਈ ਗਈ ਸੀ। ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਐਕਟਿਵਾ ਸਵਾਰ 2 ਨੌਜਵਾਨਾਂ ਨੇ ਡੇਢ ਗ੍ਰਾਮ ਸੋਨੇ ਦੀ ਚੇਨ ਝਪਟ ਲਈ ਤੇ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮਾਂ ਦੀ ਪਛਾਣ ਰਾਜਾ ਵਾਸੀ ਸਟਾਫ ਕਾਲੋਨੀ ਸਿਵਲ ਹਸਪਤਾਲ ਤੇ ਰਾਜਨ ਕੁਮਾਰ ਵਾਸੀ ਕਿਰਾਏਦਾਰ ਮਿੱਠੂ ਬਸਤੀ ਵਜੋਂ ਹੋਈ ਸੀ। ਬੀਤੇ ਦਿਨੀਂ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਰਾਜਨ ਕੁਮਾਰ ਨੂੰ ਪਿਮਸ ਹਸਪਤਾਲ ਨੇੜਿਓਂ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਦਾ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਝਪਟੀ ਹੋਈ ਸੋਨੇ ਦੀ ਚੇਨ ਬਰਾਮਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਵਿੱਚ ਅਪਰਾਧਕ ਮਾਮਲਾ ਦਰਜ ਹੈ।
ਪਿਛਲੀ ਖ਼ਬਰ ਬੇਜ਼ਮੀਨੇ ਮਜ਼ਦੂਰਾਂ ਦੀਆਂ ਮੰਗਾਂ ਲਈ ਜਲੰਧਰ ਰੈਲੀ ਵੱਡੀ ਗਿਣਤੀ ਸ਼ਮੂਲੀਅਤ ਕਰਨਗੇ ਦਿਹਾਤੀ ਮਜ਼ਦੂਰ- ਰੰਧਾਵਾ /ਵਾਲੀਆ ਮ... ਅਗਲੀ ਖ਼ਬਰ ਸਵ. ਸੰਜੀਵ ਗਰੇਵਾਲ ‘ਬੌਬੀ’ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।