04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਅਚੀਵਰਜ ਗਰੁੱਪ ਵਲੋਂ 4 ਉਮੀਦਵਾਰਾਂ ਦੇ ਨਾਂਅ ਜਾਰੀ ਅਮਿੱਤ ਕੁਕਰੇਜਾ ਲੜਨਗੇ ਸਕੱਤਰ ਦੀ ਚੋਣ

ਅਜੀਤ ਡੈਸਕ 27-07-2026
ਜਲੰਧਰ, 26 ਜੁਲਾਈ (ਜਸਪਾਲ ਸਿੰਘ)-ਕੁਝ ਸਮੇਂ ਤੋਂ ਲਟਕ ਰਹੀਆਂ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਇਕ ਵਾਰ ਫਿਰ ਮਾਹੌਲ ਗਰਮਾ ਗਿਆ ਹੈ। ਚੋਣਾਂ ਲਈ ਹੁਣ ਕਈਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਦਕਿ ਅਜੇ ਚੋਣਾਂ ਦਾ ਐਲਾਨ ਕੀਤਾ ਜਾਣਾ ਹੈ ਪਰ ਮੈਂਬਰਾਂ ਨੇ ਚੋਣਾਂ ਦੀ ਆਹਟ ਦੇਖਦਿਆਂ ਇਸ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਜਰੂਰ ਸ਼ੁਰੂ ਕਰ ਦਿੱਤੀ ਹੈ। ਚੋਣਾਂ ਲਈ ਅਚੀਵਰਜ ਗਰੁੱਪ ਨੇ ਆਪਣੇ ਚਾਰ ਪ੍ਰਮੁੱਖ ਅਹੁਦਿਆਂ ਲਈ ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਸਕੱਤਰ ਅਮਿੱਤ ਕੁਕਰੇਜਾ , ਸੰਯੁਕਤ ਸਕੱਤਰ ਹਰਪ੍ਰੀਤ ਸਿੰਘ (ਗੋਲਡੀ), ਖ਼ਜ਼ਾਨਚੀ ਸੌਰਭ ਖੁੱਲਰ ਸ਼ਾਮਿਲ ਹਨ। ਅਚੀਵਰਜ਼ ਗਰੁੱਪ ਦੇ ਅਰਵਿੰਦ ਅਬਰੋਲ, ਸਤੀਸ਼ ਠਾਕੁਰ (ਗੋਰਾ), ਵਿਜੇ ਖੁੱਲਰ ਅਤੇ ਮਨਦੀਪ ਸਿੰਘ ਗੁਜਰਾਲ ਨੇ ਕਿਹਾ ਕਿ ਕਲੱਬ ਦੇ ਵਿਕਾਸ ਅਤੇ ਮੈਂਬਰਾਂ ਦੇ ਹਿਤਾਂ ਨੂੰ ਧਿਆਨ ’ਚ ਰੱਖਦੇ ਹੋਏ ਗਰੁੱਪ ਪੂਰੀ ਤਿਆਰੀ ਨਾਲ ਚੋਣ ਮੈਦਾਨ ’ਚ ਉਤਰ ਰਿਹਾ ਹੈ। ਦੂਜੇ ਪਾਸੇ ਸੰਭਾਵਿਤ ਚੋਣਾਂ ਨੂੰ ਲੈ ਕੇ ਕਲੱਬ ਮੈਂਬਰਾਂ ’ਚ ਵੀ ਹਲਚਲ ਪਾਈ ਜਾ ਰਹੀ ਹੈ। ਅਲੱਗ-ਅਲੱਗ ਗਰੁੱਪਾਂ ਵਲੋਂ ਆਉਣ ਵਾਲੇ ਸਮੇਂ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਸਕਦੀਆਂ ਹਨ। ਉਂਜ ਅਚੀਵਰਜ ਗਰੁੱਪ ਦਾ ਕਹਿਣਾ ਸੀ ਕਿ ਉਹ ਪਾਰਦਰਸ਼ਕ ਅਤੇ ਸਾਫ਼ ਸੁਥਰਾ ਪ੍ਰਸ਼ਾਸਨ ਤੇ ਵਧੀਆ ਸਹੂਲਤਾਂ ਦੇ ਵਾਅਦੇ ਨਾਲ ਚੋਣਾਂ ਵਿਚ ਉੱਤਰੇਗਾ।
ਪਿਛਲੀ ਖ਼ਬਰ ਗੁਰਮੀਤ ਪਲਾਹੀ ਨੂੰ ‘ਸਾਹਿਤ ਸਦਭਾਵਨਾ ਪੁਰਸਕਾਰ’ ਤੇ ਡਾ. ਤਿਰਲੋਕ ਸਿੰਘ ਆਨੰਦ ਨੂੰ ‘ਫੈਲੋਸ਼ਿਪ’ ਦੇਣ ਦਾ ਐਲਾਨ ਅਗਲੀ ਖ਼ਬਰ ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ’ਤੇ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।