04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਇਨਰਵ੍ਹੀਲ ਕਲੱਬ ਸਮਾਜ ਸੇਵਾ ਦੇ ਖੇਤਰ ’ਚ ਲਗਾਤਾਰ ਪਾ ਰਿਹੈ ਆਪਣਾ ਯੋਗਦਾਨ

ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਸਪਾਲ ਸਿੰਘ)–ਇਨਰਵ੍ਹੀਲ ਕਲੱਬ ਨੇ ਜੁਲਾਈ ਮਹੀਨੇ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਸੇਵਾ ਕਾਰਜ ਕੀਤੇ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੀ ਪ੍ਰਧਾਨ ਨਿਧੀ ਸਹਿਗਲ, ਸੈਕਟਰੀ ਪੂਨਮ ਜਗੋਟਾ ਤੇ ਮੈਡਮ ਨੀਰੂ ਚਾਵਲਾ ਨੇ ਦੱਸਿਆ ਕਿ ਕਲੱਬ ਵੱਲੋਂ ਲਰਨਿੰਗ ਹੱਬ ਸੋਸਾਇਟੀ ਵਿੱਚ ਸ਼ਾਮ ਦੀਆਂ ਕਲਾਸਾਂ ਲਗਾਉਣ ਵਾਲੇ ਬੱਚਿਆਂ ਲਈ ਜਿੱਥੇ ਇੱਕ ਇਨਵਰਟਰ ਭੇਟ ਕੀਤਾ ਗਿਆ ਉੱਥੇ ਨਾਲ ਹੀ ਬੱਚਿਆਂ ਨੂੰ ਚਿਪਸ, ਬਿਸਕੁਟ ਅਤੇ ਰੂਹ ਅਫ਼ਜ਼ਾ ਦੀਆਂ ਬੋਤਲਾਂ ਵੀ ਵੰਡੀਆਂ ਗਈਆਂ। ਇਸੇ ਤਰ੍ਹਾਂ ਕਲੱਬ ਨੇ ਇੱਕ ਲੋੜਵੰਦ ਨੌਜਵਾਨ ਮਹਿਲਾ ਦੀ ਡਿਲੀਵਰੀ, ਆਪਰੇਸ਼ਨ, ਦਵਾਈਆਂ ਅਤੇ ਜਨਮ ਉਪਰੰਤ ਇਲਾਜ ਦਾ ਸਾਰਾ ਖ਼ਰਚਾ ਆਪਣੇ ਸਿਰ ਲਿਆ । ਕਲੱਬ ਦੇ ਮੈਂਬਰਾਂ ਨੇ ਮਦਰ ਟੇਰੇਸਾ ਹੋਮ ਵਿੱਚ ਬੱਚਿਆਂ ਨੂੰ ਭੋਜਨ ਅਤੇ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਤੇ ਅਪਾਹਜ ਆਸ਼ਰਮ ਦੇ 40 ਨਿਵਾਸੀਆਂ ਨੂੰ ਵੀ ਪਿਆਰ, ਸਤਿਕਾਰ ਅਤੇ ਸੇਵਾ ਭਾਵਨਾ ਨਾਲ ਦੁਪਹਿਰ ਦਾ ਭੋਜਨ ਪਰੋਸਿਆ ਗਿਆ । ਕਲੱਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਡਾਲਾ ਵਿੱਚ ਇੱਕ ਵਾਟਰ ਕੂਲਰ ਦਾਨ ਕੀਤਾ, ਜਦਕਿ ਕਲੱਬ ਦੀ ਮੈਂਬਰ ਡਾ. ਹਰਜਿੰਦਰ ਵੱਲੋਂ ਲਾਇਲਪੁਰ ਖਾਲਸਾ ਕਾਲਜ ਵਿੱਚ ਮਾਹਵਾਰੀ ਸਫ਼ਾਈ (ਮੈਂਸਟ੍ਰੁਅਲ ਹਾਈਜੀਨ) ਬਾਰੇ ਇੱਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ ਤੇ 100 ਸੈਨਿਟਰੀ ਪੈਡਾਂ ਦੇ ਪੈਕਟ ਵੰਡੇ ਗਏ। ਕਲੱਬ ਨੇ ਗਊਆਂ ਲਈ ਚਾਰਾ ਮੁਹੱਈਆ ਕਰਵਾਇਆ, ਖਾਸ ਕਰਕੇ ਜ਼ਖ਼ਮੀ ਪਸ਼ੂਆਂ—ਖ਼ਾਸ ਕਰਕੇ ਗਊਆਂ ਅਤੇ ਕੁੱਤਿਆਂ ਦੇ ਇਲਾਜ ਲਈ ਆਰਥਿਕ ਸਹਾਇਤਾ ਦਿੱਤੀ। ਇਸੇ ਤਰ੍ਹਾਂ ਕਲੱਬ ਨੇ ਆਖਰੀ ਸਹਾਰਾ ਸੇਵਾ ਘਰ ਦੇ ਨਿਵਾਸੀਆਂ ਲਈ ਦੋ ਮਹੀਨਿਆਂ ਦਾ ਰਾਸ਼ਨ ਵੀ ਭੇਟ ਕੀਤਾ।
ਪਿਛਲੀ ਖ਼ਬਰ ਕੈਂਬਰਿਜ ਇਨੋਵੇਟਿਵ ਸਕੂਲ ਨੇ ਸੀ.ਬੀ.ਐਸ.ਈ. ਦੇ ਜ਼ਿਲ੍ਹਾ ਪੱਧਰੀ ਵਿਚਾਰ ਵਟਾਂਦਰੇ ਦੀ ਮੇਜ਼ਬਾਨੀ ਕੀਤੀ ਅਗਲੀ ਖ਼ਬਰ ਦੋਆਬਾ ਖਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਵਲੋਂ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ‘ਹਿੱਕੀ’ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।