ਜਮਸ਼ੇਰ ਖਾਸ, 28 ਜੁਲਾਈ (ਹਰਵਿੰਦਰ ਕੁਮਾਰ) ਮੁਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਲੋਕਾਂ ਵਿਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕੌਰ ਪੁਰੇਵਾਲ ਦੀ ਅਗਵਾਈ ਹੇਠ ਹੈਪੇਟਾਈਟਸ ਜਾਂ ਜਿਗਰ ਦੀ ਬੀਮਾਰੀ ਸਬੰਧੀ ਜਾਣਕਾਰੀ ਪੈਦਾ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਹਰ ਸਾਲ 28 ਜੁਲਾਈ ਨੂੰ “ਵਿਸ਼ਵ ਹੈਪੇਟਾਈਟਸ ਦਿਵਸ “ ਦੇ ਰੂਪ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਨਸ਼ਾ ਮੁਕਤੀ ਦਵਾਈ ਕੇਂਦਰ ਅਤੇ ਓ ਪੀ ਡੀ ਵਿੱਚ ਆਏ ਮਰੀਜਾਂ ਨੂੰ ਦੰਦਾਂ ਦੇ ਡਾਕਟਰ ਨੇਹਾ ਸੈਣੀ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਹੈਪੇਟਾਈਟਸ ਇੱਕ ਜਿਗਰ ਦੀ ਬੀਮਾਰੀ ਹੈ। ਡਾਕਟਰ ਨੇਹਾ ਸੈਣੀ ਨੇ ਕੈਂਪ ਦੌਰਾਨ ਦੱਸਿਆ ਕੀ ਹੈਪੇਟਾਈਟਸ 5 ਕਿਸਮ ਦਾ ਹੁੰਦਾ ਹੈ, ਹੈਪੇਟਾਈਟਸ ਏ, ਬੀ, ਸੀ, ਡੀ, ਤੇ ਈ । ਉਹਨਾਂ ਅੱਗਿਓਂ ਕਿਹਾ ਕਿ ਇਨ੍ਹਾਂ ਤੋਂ ਬਚਣ ਲਈ ਅਪਣੇ ਆਲੇ-ਦੁਆਲੇ ਦੀ ਸਫ਼ਾਈ, ਨਿੱਜੀ ਸਫ਼ਾਈ, ਹੱਥਾਂ ਨੂੰ ਸਾਬਣ ਨਾਲ ਖਾਣਾ ਖਾਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ ਚੰਗੀ ਤਰਾਂ ਧੋਣਾ ਚਾਹੀਦਾ ਹੈ। ਮੈਡੀਕਲ ਅਫਸਰ ਡਾ ਉਪਿੰਦਰਜੀਤ ਕੌਰ ਨੇ ਕਿਹਾ ਕਿ ਜਿਗਰ ਦੀ ਬੀਮਾਰੀ ਤੋਂ ਬਚਣ ਲਈ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ । ਬਲਾਕ ਐਜੂਕੇਟਰ ਜਗਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲਾਂ, ਸਭ ਡਵੀਜ਼ਨਲ ਹਸਪਤਾਲ, ਸਰਕਾਰੀ ਮੈਡੀਕਲ ਕਾਲਜ, ਏ ਆਰ ਟੀ ਸੈਂਟਰ, ਅਤੇ ਕੇਂਦਰੀ ਜੇਲ੍ਹਾਂ ਵਿੱਚ ਇਸ ਬੀਮਾਰੀ ਦੀ ਮੁੱਢਲੀ ਜਾਂਚ, ਵਾਇਰਲ ਲੋਡ ਟੈਸਟ ਅਤੇ ਇਲਾਜ ਦੀਆ ਸਹੂਲਤਾਂ ਮੁਹੱਈਆ ਹਨ । ਕਮਿਊਨਿਟੀ ਹੈਲਥ ਸੈਂਟਰ, ਆਮ ਆਦਮੀ ਕਲੀਨਿਕ ਤੇ ਹੈਪੇਟਾਈਟਸ ਦੀ ਮੁੱਢਲੀ ਜਾਂਚ ਦੀ ਸਹੂਲਤ ਮਿਲਦੀ ਹੈ। ਇਸ ਜਾਗਰੂਕਤਾ ਕੈਂਪ ਦੌਰਾਨ ਆਸਾਂ ਵਰਕਰ ਮਨਦੀਪ ਕੌਰ, ਮਨਜੀਤ ਕੌਰ ਅਤੇ ਅਮਨਦੀਪ ਨੇ ਵਿਸ਼ੇਸ਼ ਸਹਿਯੋਗ ਦਿੱਤਾ।