02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬਰਸਾਤ ਦੇ ਮੌਸਮ ਨੇ ਸਤਾਏ ਲੰਮਾ ਪਿੰਡ ਖੇਤਰ ਦੇ ਵਸਨੀਕ-ਢੀਂਡਸਾ, ਰਾਣਾ

ਅਜੀਤ ਡੈਸਕ 01-08-2026
ਚੁਗਿੱਟੀ/ਜੰਡੂਸਿੰਘਾ, 31 ਜੁਲਾਈ (ਨਰਿੰਦਰ ਲਾਗੂ)- ਜਲੰਧਰ ਨਗਰ ਨਿਗਮ ਦੀ ਹੱਦ ਅੰਦਰ ਪੈਂਦੇ ਲੰਮਾ ਪਿੰਡ ਖੇਤਰ ਦੇ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਰਕਾਰ ਦੀਆਂ ਨਲਾਇਕੀਆਂ ਨੇ ਹਲਕੇ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ। ਇਸ ਸਬੰਧੀ ਅੱਜ ਹਲਕਾ ਉੱਤਰੀ ਵਿਧਾਨ ਸਭਾ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਡਸਾ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਲੰਮਾ ਪਿੰਡ ਚੌਂਕ ਦੇ ਆਸ ਪਾਸ ਦੇ ਖੇਤਰ ਦਾ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਸਰਵੇ ਕੀਤਾ, ਜਿਸ ਵਿੱਚ ਲੰਮਾ ਪਿੰਡ ਚੌਂਕ ਤੋਂ ਸੁੱਚੀ ਪਿੰਡ ਰੋਡ ਨੂੰ ਜਾਂਦਿਆਂ ਅਤੇ ਲੰਮਾ ਪਿੰਡ ਚੌਂਕ ਤੋਂ ਗੁਰਦੁਆਰਾ ਛੇਵੀ ਪਾਤਸ਼ਾਹੀ ਲੰਮਾ ਪਿੰਡ ਦੇ ਖੇਤਰ ਅੰਦਰ ਜਾਦੀਆਂ ਸੜਕਾਂ ਨੂੰ ਮੀਂਹ ਦੇ ਪਾਣੀ ਨੇ ਘੇਰਿਆ ਹੋਇਆ ਹੈ। ਇਲਾਕੇ ਦੀ ਜਨਤਾ ਕਿਸੇ ਵੀ ਸਾਧਨ ਰਾਹੀਂ ਆਪਣੇ ਘਰਾਂ ਤੱਕ ਪਹੁੰਚ ਨਹੀਂ ਕਰ ਸਕਦੀ ਇਸ ਨਾਲ ਜਿੱਥੇ ਪਾਣੀ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ‘ਚ ਸੀਵਰੇਜ ਭਰੇ ਹੋਏ ਹਨ । ਬਿਜਲੀ ਦੇ ਕੱਟ ਏਨੇ ਲੱਗ ਰਹੇ ਹਨ ਕਿ ਜਨਤਾ ਨੂੰ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਬੱਤੀ ਆਉਣੀ ਹੈ ਕਿਹੜੇ ਵੇਲੇ ਜਾਣੀ ਹੈ। ਸੀਵਰੇਜ, ਵਾਟਰ ਸਪਲਾਈ ਅਤੇ ਲੋਕਾਂ ਦੀਆਂ ਰੋਜ਼ ਮਰਾਂ ਦੀਆਂ ਲੁੜੀਂਦੀਆ ਸਹੂਲਤਾਂ ਇਲਾਕਾ ਪੂਰੀ ਤਰ੍ਹਾਂ ਵਾਂਝਾ ਹੋ ਚੁੱਕਾ ਹੈ ।ਕੂੜੇ ਦੇ ਥਾਂ ਥਾਂ ਤੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਜੇਕਰ ਨਗਰ ਨਿਗਮ ਨੇ ਇਹਨਾਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਨੂੰ ਵੱਡੇ ਪੱਧਰ ਤੇ ਧਰਨਾ ਦੇ ਕੇ ਕੁੰਭ ਕਰਨੀ ਦੀ ਨੀਂਦੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਕਦਮ ਪੁੱਟੇ ਜਾਣਗੇ । ਇਸ ਮੌਕੇਅਕਾਲੀ ਆਗੂ ਸਤਿੰਦਰ ਸਿੰਘ ਪੀਤਾ ,ਮਹਿੰਦਰ ਸਿੰਘ ਜੰਬਾ, ਜਗਜੀਤ ਸਿੰਘ ਖਾਲਸਾ ,ਪਰਵਿੰਦਰ ਸਿੰਘ ਭਾਟੀਆ, ਦਲਜੀਤ ਸਿੰਘ, ਹਰਵਿੰਦਰ ਸਿੰਘ ਬਬਲੂ ,ਗੁਰਪ੍ਰੀਤ ਸਿੰਘ ,ਪੁਕਾਰ ਸਿੰਘ , ਮੇਜਰ ਸਿੰਘ ਕਾਹਲੋ, ਤਰਲੋਚਨ ਸਿੰਘ, ਸਰਿੰਦਰ ਪਾਲ ਪਪਾ ,ਗੁਰਸੇਵਕ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਹਾਜ਼ਰ ਸਨ।
ਪਿਛਲੀ ਖ਼ਬਰ ਲੋਕ ਪ੍ਰਧਾਨ ਮੰਤਰੀ ਸੜਕ ਹਾਦਸਾ ਰਾਹਤ ਸਕੀਮ ਦਾ ਵਧੇਰੇ ਲਾਭ ਉਠਾਉਣ-ਆਰ. ਟੀ. ਓ. ਅਗਲੀ ਖ਼ਬਰ ਪੀ.ਕੇ.ਐੱਫ. ਫਾਈਨਾਂਸ ਲਿਮਟਿਡ ਦਾ ਕਾਰੋਬਾਰ 682 ਕਰੋੜ ਤੋਂ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।