ਡਰਾਈਵਿੰਗ ਟਰੈਕ ’ ਤੇ ਘਾਹ ਵਧਣ ਨਾਲ ਟ੍ਰੈਫਿਕ ਸਾਈਨ ਦਿਖਣੋਂ ਹੋਏ ਬੰਦ
ਜਲੰਧਰ, 3 ਅਗਸਤ (ਸ਼ਿਵ)- ਡਰਾਈਵਿੰਗ ਟਰੈਕ ’ਤੇ ਲੋਕਾਂ ਨੂੰ ਅਕਸਰ ਹੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਕਈ ਬਾਰ ਸਰਵਰ ਬੰਦ ਹੋ ਜਾਂਦਾ ਹੈ ਜਾਂ ਫਿਰ ਕਈ ਬਾਰ ਆਨਲਾਈਨ ਸਿਸਟਮ ਦੇ ਬੰਦ ਰਹਿਣ ਕਰਕੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜਾਂ ਫਿਰ ਰਜਿਸਟ੍ਰੇਸ਼ਨ ਸੰਬੰਧੀ ਕੰਮ ਵੀ ਪ੍ਰਭਾਵਿਤ ਹੁੰਦੇ ਹਨ ਪਰ ਹੁਣ ਡਰਾਈਵਿੰਗ ਟਰੈਕ ’ਤੇ ਕਾਫੀ ਲੰਬਾ -ਲੰਬਾ ਘਾਹ ਨਜ਼ਰ ਆ ਰਿਹਾ ਹੈ ਜਿਸ ਨਾਲ ਡਰਾਈਵਿੰਗ ਟਰੈਕ ’ਤੇ ਟੈੱਸਟ ਦੇਣ ਲਈ ਬਣਾਏ ਗਏ ਟ੍ਰੈਫਿਕ ਸਾਈਨ ਵੀ ਦਿਖਣੇ ਬੰਦ ਕਰ ਦਿੱਤੇ ਹਨ। ਇਸ ਨਾਲ ਟੈੱਸਟ ਦੇਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜੀਤ ਡੈਸਕ
04-08-2026