ਮੇਅਰ ਵਨੀਤ ਧੀਰ ਦੇ ਇੰਚਾਰਜ ਬਣਨ ਤੋਂ ਬਾਅਦ ਉੱਤਰੀ ਹਲਕੇ ਦੀ ਸਿਆਸਤ ’ ਚ ਆਈ ਗਰਮਾਹਟ
ਜਲੰਧਰ, 3 ਅਗਸਤ (ਜਤਿੰਦਰ ਪੰਮੀ)–ਮੇਅਰ ਵਿਨੀਤ ਧੀਰ ਨੂੰ ਆਮ ਆਦਮੀ ਪਾਰਟੀ ਵਲੋਂ ਉੱਤਰੀ ਹਲਕੇ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਉੱਤਰੀ ਹਲਕੇ ਅੰਦਰ ਦੀ ਸਿਆਸਤ ’ਚ ਗਰਮਾਹਟ ਭਰਦੀ ਨਜ਼ਰ ਆਉਣ ਲੱਗੀ ਹੈ। ਧੀਰ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਜਿੱਥੇ ਪਾਰਟੀ ਦੇ ਅੰਦਰ ਸਿਆਸੀ ਹਰਕਤ ਤੇਜ਼ ਹੋਈ ਹੈ, ਉਥੇ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਵਿੱਚ ਹਲਕੇ ਦੇ ਬਦਲਣ ਵਾਲੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਸਰਗਰਮੀ ਵੱਧਣ ਲੱਗੀ ਹੈ।
ਮ
ਮੇਅਰ ਤੇ ਉੱਤਰੀ ਹਲਕੇ ਦੇ ਇੰਚਾਰਜ ਵਨੀਤ ਧੀਰ।
04-08-2026
ਜਲੰਧਰ, 3 ਅਗਸਤ (ਜਤਿੰਦਰ ਪੰਮੀ)–ਮੇਅਰ ਵਿਨੀਤ ਧੀਰ ਨੂੰ ਆਮ ਆਦਮੀ ਪਾਰਟੀ ਵਲੋਂ ਉੱਤਰੀ ਹਲਕੇ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਉੱਤਰੀ ਹਲਕੇ ਅੰਦਰ ਦੀ ਸਿਆਸਤ ’ਚ ਗਰਮਾਹਟ ਭਰਦੀ ਨਜ਼ਰ ਆਉਣ ਲੱਗੀ ਹੈ। ਧੀਰ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਜਿੱਥੇ ਪਾਰਟੀ ਦੇ ਅੰਦਰ ਸਿਆਸੀ ਹਰਕਤ ਤੇਜ਼ ਹੋਈ ਹੈ, ਉਥੇ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਵਿੱਚ ਹਲਕੇ ਦੇ ਬਦਲਣ ਵਾਲੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਸਰਗਰਮੀ ਵੱਧਣ ਲੱਗੀ ਹੈ। ਦੱਸਣਯੋਗ ਹੈ ਕਿ ਵਿਨੀਤ ਧੀਰ ਨੇ ਹੁਣ ਤੱਕ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਸਦਕਾ ਜਿੱਥੇ ਮਹਾਨਗਰ ’ਚ ਆਪਣਾ ਚੰਗਾ ਅਕਸ ਕਾਇਮ ਕੀਤਾ ਹੈ, ਉਥੇ ਹੀ ਉਨ੍ਹਾਂ ਵਲੋਂ ਹੁਣ ਉੱਤਰੀ ਹਲਕੇ ’ਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਨ ਕਰਕੇ ਨਾ ਸਿਰਫ਼ ਪਾਰਟੀ ਅੰਦਰਲੇ ਦੂਸਰੇ ਧੜੇ ਨੂੰ ਆਪਣੇ ਸਿਆਸੀ ਜੀਵਨ ਬਾਰੇ ਧੁੜਕੂ ਲੱਗਾ ਹੋਇਆ ਬਲਕਿ ਵਿਰੋਧੀ ਪਾਰਟੀਆਂ ਦੇ ਵਿਧਾਇਕ ਤੇ ਸਾਬਕਾ ਵਿਧਾਇਕ ਰਹੇ ਆਗੂ ਵੀ ਆਪਣੇ ਸਿਆਸੀ ਭਵਿੱਖ ਬਾਰੇ ਸੋਚਣ ਲੱਗੇ ਹਨ। ਹਾਲਾਂਕਿ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਉੱਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਤੋਂ ਕੋਈ ਵਧੇਰੇ ਖ਼ਤਰਾ ਨਹੀਂ ਜਾਪ ਰਿਹਾ ਸੀ ਕਿਉਂਕਿ ਹਲਕੇ ਅੰਦਰ ਸੱਤਾਧਾਰੀ ਪਾਰਟੀ ਵਲੋਂ ਹੁਣ ਤਕ ਇਸ ਕੱਦ ਦਾ ਆਗੂ ਇੰਚਾਰਜ ਨਹੀਂ ਲਾਇਆ ਗਿਆ ਸੀ, ਜਿਸ ਦਾ ਅਕਸ ਪਾਰਟੀ ਦੇ ਨਾਲ਼-ਨਾਲ਼ ਹਲਕੇ ਦੇ ਲੋਕਾਂ ਵਿੱਚ ਸਾਫ਼-ਸੁਥਰਾ, ਬੇਦਾਗ ਤੇ ਇਮਾਨਦਾਰੀ ਵਾਲਾ ਹੋਵੇ। ਜਦੋਂ ਤੋਂ ਆਮ ਆਦਮੀ ਪਾਰਟੀ ਨੇ ਮੇਅਰ ਵਿਨੀਤ ਧੀਰ ਨੂੰ ਉੱਤਰੀ ਹਲਕੇ ਦਾ ਇੰਚਾਰਜ ਲਾਇਆ ਹੈ, ਉਦੋਂ ਤੋਂ ਹੀ ਹਲਕੇ ਵਿਚਲੇ ਸਿਆਸੀ ਵਿਰੋਧੀਆਂ ਨੂੰ ਆਪਣੇ ਭਵਿੱਖ ਨੂੰ ਲੈ ਕੇ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਇਸ ਦੇ ਨਾਲ ਹੀ ਹਲਕੇ ਅੰਦਰਲੇ ਕੁਝ ਸ਼ਰਾਰਤੀ ਅਨਸਰ ਵੀ ਧੀਰ ਦੀ ਸਿਆਸੀ ਅਕਸ ਵਿਗਾੜਨ ਲਈ ਕੋਝੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਦੀ ਮਿਸਾਲ ਬੀਤੇ ਦਿਨੀਂ ਹਲਕਾ ਇੰਚਾਰਜ ਦੀ ਸ਼ੁਕਰਾਨਾ ਯਾਤਰਾ ਦੌਰਾਨ ਸ਼੍ਰੀ ਦੇਵੀ ਤਾਲਾਬ ਮੰਦਰ ’ਚ ਹੋਈ ਝੜਪ ਤੋਂ ਮਿਲਦੀ ਹੈ। ਪਾਰਟੀ ਅੰਦਰਲੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਵਿਰੋਧੀ ਸਰਗਰਮੀਆਂ ’ਚ ਸਿਆਸੀ ਵਿਰੋਧੀਆਂ ਤੋਂ ਇਲਾਵਾ ਧੀਰ ਦੇ ਇੰਚਾਰਜ ਬਣਨ ਦਾ ਅੰਦਰਖਾਤੇ ਵਿਰੋਧ ਕਰਨ ਵਾਲੇ ਪਾਰਟੀ ਦੇ ਕੁਝ ਲੋਕ ਵੀ ਸ਼ਾਮਲ ਹੋ ਸਕਦੇ ਹਨ । ਧੀਰ ਦਾ ਵਿਰੋਧ ਕਰਨ ਵਾਲੇ ਤੇ ਆਪਣਾ ਸਿਆਸੀ ਭਵਿੱਖ ਧੁੰਦਲਾ ਹੁੰਦਾ ਵੇਖਣ ਵਾਲੇ ਵਿਰੋਧੀਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸੱਤਾਧਾਰੀ ਪਾਰਟੀ ਵਲੋਂ ਲਾਏ ਗਏ ਨਵੇਂ ਹਲਕਾ ਇੰਚਾਰਜ ਵਿਨੀਤ ਧੀਰ ਸ਼ਹਿਰ ਦੇ ਮੇਅਰ ਵੀ ਹਨ, ਜਿਸ ਕਰਕੇ ਉਨ੍ਹਾਂ ਲਈ ਬਾਕੀ ਹਲਕਿਆਂ ਤੋਂ ਇਲਾਵਾ ਆਪਣੇ ਉੱਤਰੀ ਹਲਕੇ ਵਿੱਚ ਅਗਲੇ ਮਹੀਨਿਆਂ ਦੌਰਾਨ ਚੋਣ ਜ਼ਾਬਤੇ ਤੋਂ ਪਹਿਲਾਂ-ਪਹਿਲਾਂ ਵਿਕਾਸ ਕਾਰਜਾਂ ’ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦਾ ਪ੍ਰਭਾਵ ਹੋਰ ਵਧੇਗਾ ਅਤੇ ਵਿਰੋਧੀਆ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਇਸੇ ਲਈ ਸਿਆਸੀ ਵਿਰੋਧੀਆਂ ਨੇ ਵੀ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਹਲਕੇ ਅੰਦਰ ਸਿਆਸੀ ਗਰਮਾਹਟ ਪੈਦਾ ਹੋਣੀ ਸੁਭਾਵਿਕ ਹੈ।