08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭਾਜਪਾ ਇੰਚਾਰਜ ਚੰਦੀ ਵਲੋਂ ਕੱਢੀ ਕਲਸ਼ ਯਾਤਰਾ ਬਿੱਲੀ ਚੁਹਾਰਮੀ ਪਹੁੰਚੀ

ਮਲਸੀਆਂ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਸ੍ਰੀ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਾਜਪਾ ਵਲੋਂ ਸ਼ਾਹਕੋਟ ਹਲਕੇ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਦੀ ਅਗਵਾਈ ਹੇਠ ਕੱਢੀ ਕਲਸ਼ ਯਾਤਰਾ ਪਿੰਡ ਬਿੱਲੀ ਚੁਹਾਰਮੀ ਵਿਖੇ ਪਹੁੰਚੀ, ਜਿੱਥੇ ਪਿੰਡ ਦੀਆਂ ਸੰਗਤਾਂ ਵਲੋਂ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ। ਵਾਰਾਨਸੀ ਦੀ ਪਵਿੱਤਰ ਧਰਤੀ ਤੋਂ ਲਿਆਂਦੇ ਮਿੱਟੀ ਦੇ ਕਲਸ਼ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਵਿਖੇ ਸਥਾਪਿਤ ਕੀਤਾ ਗਿਆ।

ਅਜੀਤ ਡੈਸਕ 08-08-2026
ਮਲਸੀਆਂ, 7 ਅਗਸਤ (ਦਲਜੀਤ ਸਿੰਘ ਸਚਦੇਵਾ)- ਸ੍ਰੀ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਾਜਪਾ ਵਲੋਂ ਸ਼ਾਹਕੋਟ ਹਲਕੇ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਦੀ ਅਗਵਾਈ ਹੇਠ ਕੱਢੀ ਕਲਸ਼ ਯਾਤਰਾ ਪਿੰਡ ਬਿੱਲੀ ਚੁਹਾਰਮੀ ਵਿਖੇ ਪਹੁੰਚੀ, ਜਿੱਥੇ ਪਿੰਡ ਦੀਆਂ ਸੰਗਤਾਂ ਵਲੋਂ ਇਸ ਯਾਤਰਾ ਦਾ ਸਵਾਗਤ ਕੀਤਾ ਗਿਆ। ਵਾਰਾਨਸੀ ਦੀ ਪਵਿੱਤਰ ਧਰਤੀ ਤੋਂ ਲਿਆਂਦੇ ਮਿੱਟੀ ਦੇ ਕਲਸ਼ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਵਿਖੇ ਸਥਾਪਿਤ ਕੀਤਾ ਗਿਆ। ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਵਲੋਂ ਦਰਸਾਏ ਮਾਰਗ ਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਗੁਰੂ ਰਵਿਦਾਸ ਦੇ ਇਤਿਹਾਸ ਤੇ ਉਨ੍ਹਾਂ ਦੀ ਬਾਣੀ ਨਾਲ ਜੁੜਨ, ਕਿਉਂਕਿ ਉਨ੍ਹਾਂ ਦੀ ਬਾਣੀ ਮਨੁੱਖ ਨੂੰ ਸਹੀ ਜੀਵਨ ਜਾਂਚ ਸਿਖਾਉਂਦੀ ਹੈ। ਇਸ ਮੌਕੇ ਪ੍ਰਬੰਧਕਾਂ ਜਸਵਿੰਦਰ ਖੁੱਤਣ, ਚਰਨਦਾਸ ਖੁੱਤਣ, ਨੰਬਰਦਾਰ ਹਰਮੇਸ਼ ਲਾਲ, ਰਾਮ ਲੁਭਾਇਆ ਖੁੱਤਣ, ਤਰਸੇਮ ਲਾਲ ਖੁੱਤਣ, ਡਾ: ਸੁਰਜੀਤ, ਵਿਸ਼ਾਲ ਕੁਮਾਰ, ਸ਼ਿੰਦਾ ਖੁੱਤਣ ਵਲੋਂ ਹਲਕਾ ਇੰਚਾਰਜ ਚੰਦੀ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਜਮ ਮੈਸਨ ਮੰਡਲ ਪ੍ਰਧਾਨ ਸ਼ਾਹਕੋਟ, ਰੋਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆਂ ਕਲਾਂ, ਦਲਬੀਰ ਸੱਭਰਵਾਲ, ਪਵਨ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੇ . ਡੀ . ਸੈਂਟਰਲ ਸਕੂਲ ਆਦਰਾਂਮਾਨ ਦੇ ਬੱਚਿਆ ਜ਼ੋਨਲ ਖੇਡਾਂ ’ ਚ ਮਾਰੀਆਂ ਮੱਲਾਂ ਅਗਲੀ ਖ਼ਬਰ ਸੇਂਟ ਸੋਲਜਰ ਇੰਟਰ ਕਾਲਜ (ਸਕੂਲ) ਫ੍ਰੈਂਡਜ਼ ਕਾਲੋਨੀ ’ਚ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।