ਮਹਿਤਪੁਰ, 7 ਅਗਸਤ (ਲਖਵਿੰਦਰ ਸਿੰਘ)- ਜੇ. ਡੀ. ਸੈਂਟਰਲ ਸਕੂਲ ਆਦਰਾਮਾਨ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਜ਼ੋਨਲ ਪੱਧਰ ’ਤੇ ਜਿੱਤ ਹਾਸਿਲ ਕੀਤੀ ਗਈ ।ਸਵ. ਰਵੀਪਾਲ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਸਿਮਰਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਸਾਰਾ ਅਭਿਆਸ ਕੀਤਾ ਗਿਆ । ਅੰਡਰ-14 ਵਿੱਚ ਖੋ-ਖੋ ਟੀਮ (ਲੜਕੀਆਂ ) ਵੱਲੋਂ ਮਹਿਤਪੁਰ ਵਿਖੇ ਚੱਲ ਰਹੀਆਂ ਖੇਡਾਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਗਿਆ। ਵਿਦਿਆਰਥੀਆਂ ਦੀ ਇਸ ਜਿੱਤ ਨੂੰ ਮੱਦੇਨਜ਼ਰ ਰੱਖਦੇ ਹੋਏ ,ਗੁਰਸ਼ਰਨ ਕੌਰ ਜੋ ਕਿ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ ਨੂੰ ਜ਼ਿਲ੍ਹਾ ਪੱਧਰ ਤੇ ਖੇਡਣ ਦਾ ਮੌਕਾ ਮਿਲਿਆ ।ਇਸ ਮੌਕੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਅਤੇ ਸਮੂਹ ਸਟਾਫ਼ ਮੈਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ,ਉਨ੍ਹਾਂ ਦੀ ਵਡਿਆਈ ਅਤੇ ਅੱਗੇ ਵੀ ਇਹੋ ਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਹਲਾਸ਼ੇਰੀ ਦਿੱਤੀ ।ਬੱਚਿਆਂ ਦੀ ਇਸ ਜਿੱਤ ਨੇ ਸਕੂਲ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ।