ਯੋਗ ਆਸ਼ਰਮ ਸ਼ਾਹਕੋਟ ਵਿਖੇ ‘ ਤੀਜ ਮੇਲੇ ’ ਮੌਕੇ ਲੱਗੀਆਂ ਭਾਰੀ ਰੌਣਕਾਂ
ਸ਼ਾਹਕੋਟ, 8 ਅਗਸਤ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ ਅਤੇ ਮਹਿਲਾ ਸ਼ਕਤੀ ਸੰਸਥਾ ਵੱਲੋਂ ਨਿਰੋਗ ਯੋਗ ਸੰਸਥਾ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਸਰਪ੍ਰਸਤ ਰਤਨ ਸਿੰਘ ਰੱਖੜਾ ਅਤੇ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ‘ਤੀਜ ਮੇਲਾ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਔਰਤਾਂ ਤੇ ਮੁਟਿਆਰਾਂ ਪੰਜਾਬੀ ਪਹਿਰਾਵੇ ਵਿਚ ਖੂਬ ਸੱਜ-ਧੱਜ ਕੇ ਪਹੁੰਚੀਆਂ।
ਸ
ਸਮਾਗਮ ਦੌਰਾਨ ਪੀਂਘਾ ਝੂਟ ਕੇ ਖੁਸ਼ੀ ਮਨਾਉਂਦੇ ਐਮ.ਸੀ. ਪਰਮਜੀਤ ਕੌਰ ਬਜਾਜ, ਨੀਲਮ ਵਿੱਗ (ਸਟੇਟ ਐਵਾਰਡੀ), ਪ੍ਰਭਜੋਤ ਕੌਰ ਤੇ ਸਿਮਰਤੀ।
09-08-2026
ਸ਼ਾਹਕੋਟ, 8 ਅਗਸਤ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ ਅਤੇ ਮਹਿਲਾ ਸ਼ਕਤੀ ਸੰਸਥਾ ਵੱਲੋਂ ਨਿਰੋਗ ਯੋਗ ਸੰਸਥਾ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਸਰਪ੍ਰਸਤ ਰਤਨ ਸਿੰਘ ਰੱਖੜਾ ਅਤੇ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ‘ਤੀਜ ਮੇਲਾ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਔਰਤਾਂ ਤੇ ਮੁਟਿਆਰਾਂ ਪੰਜਾਬੀ ਪਹਿਰਾਵੇ ਵਿਚ ਖੂਬ ਸੱਜ-ਧੱਜ ਕੇ ਪਹੁੰਚੀਆਂ। ਸਮਾਗਮ ਦੌਰਾਨ ਪੰਜਾਬ ਇੰਨਫੋਟੈਕ ਦੇ ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ ਅਤੇ ਸਰਪੰਚ ਚਰਨਜੀਤ ਕੌਰ ਪੰਡੋਰੀ (ਪਤਨੀ ਪਰਮਿੰਦਰ ਸਿੰਘ ਪੰਡੋਰੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸ਼ਾਹਕੋਟ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਤੀਜ ਮੇਲੇ ਦੀਆਂ ਵਧਾਈਆਂ ਦਿੱਤੀਆਂ। ਸੰਸਥਾ ਦੇ ਅਹੁਦੇਦਾਰ ਜਤਿੰਦਰਪਾਲ ਸਿੰਘ ਬੱਲਾ (ਸਾਬਕਾ ਐਮ.ਸੀ.) ਅਤੇ ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦਾ ਸੱਭਿਆਚਾਰਕ ਵਿਰਸਾ ਬੜਾ ਅਮੀਰ ਹੈ ਅਤੇ ‘ਤੀਜ ਮੇਲਾ’ ਕਰਵਾਉਣ ਦਾ ਮਕਸਦ ਆਪਣੇ ਵਿਰਸੇ, ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਤੀਜ ਮੇਲੇ ਦੌਰਾਨ ਖੇਡ ਗਤੀਵਿਧੀਆਂ ਦਾ ਸੰਚਾਲਨ ਯੋਗ ਅਧਿਆਪਕ ਮਹੇਸ਼ ਮਾਥੁਰ ਦੀ ਦੇਖ-ਰੇਖ ਹੇਠ ਕੀਤਾ ਗਿਆ, ਜਿਸ ਵਿਚ ਰੱਸਾਕਸ਼ੀ, ਮਟਕਾ ਫੋੜ, ਸੰਤੁਲਨ ਖੇਡ, ਮਿਊਜੀਕਲ ਚੇਅਰ ਅਤੇ ਹੋਰ ਦਿਲਚਸਪ ਖੇਡਾਂ ਕਰਵਾਈਆਂ ਗਈਆਂ। ਇੰਨ੍ਹਾਂ ਖੇਡਾਂ ’ਚ ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੀਤ ਭੰਗੜਾ ਗਰੁੱਪ ਦੇ ਬੱਚਿਆਂ ਵੱਲੋਂ ਭੰਗੜਾ ਕੋਚ ਧਰਮਿੰਦਰ ਸਿੰਘ ਰੂਪਰਾ ਦੀ ਦੇਖ-ਰੇਖ ਹੇਠ ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਔਰਤਾਂ ਤੇ ਮੁਟਿਆਰਾਂ ਨੇ ਨੱਚ-ਟੱਪ ਕੇ ਅਤੇ ਪੀਂਘਾ ਝੂਟ ਕੇ ਖੂਬ ਮਸਤੀ ਕੀਤੀ। ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਾਰਿਆਂ ਲਈ ਔਰਗੈਨਿਕ ਪਕੌੜਿਆਂ, ਦੇਸੀ ਚਾਹ ਅਤੇ ਸ਼ਰਬਤ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਐਮ.ਸੀ. ਪਰਮਜੀਤ ਕੌਰ ਬਜਾਜ, ਸਰਪ੍ਰਸਤ ਰਤਨ ਸਿੰਘ ਰੱਖੜਾ, ਪ੍ਰਧਾਨ ਦੀਪਕ ਸ਼ਰਮਾ, ਖਜਾਨਚੀ ਬਿਕਰਮਜੀਤ ਸਿੰਘ ਸੁਖੀਜਾ, ਸਕੱਤਰ ਰਾਹੁਲ ਠਾਕੁਰ, ਚਰਨਜੀਤ ਅਰੋੜਾ, ਹਰਭਜਨ ਸਿੰਘ ਗੋਲਰ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਧਰਮਿੰਦਰ ਸਿੰਘ ਰੂਪਰਾ, ਜਸਵਿੰਦਰ ਸਿੰਘ ਜੰਮੂ, ਸੁਰਿੰਦਰ ਸੋਬਤੀ, ਯੋਗ ਅਧਿਆਪਕ ਮਹੇਸ਼ ਮਾਥੁਰ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਕਾਰਜਕਾਰੀ ਪ੍ਰਧਾਨ ਸੁਰਿੰਦਰ ਕੌਰ ਝੀਤਾ, ਸਕੱਤਰ ਸ਼ਮਿੰਦਰ ਕੌਰ, ਖਜਾਨਚੀ ਸਰੋਜ ਗੁਪਤਾ, ਸਹਾਇਕ ਖਜਾਨਚੀ ਬਲਵੀਰ ਕੌਰ, ਰੀਟਾ ਸੋਬਤੀ, ਮਹਿਲਾ ਮੰਡਲ ਸ਼ਾਹਕੋਟ ਦੇ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ, ਪ੍ਰਧਾਨ ਸੁਖਵਿੰਦਰ ਕੌਰ ਸੁੱਖੀ, ਕਮਲਜੀਤ ਕੌਰ ਮਾਲੋਵਾਲ, ਸਮਾਜ ਸੇਵਕਾ ਨਵਜੋਤ ਕੌਰ ਸਹੋਤਾ, ਸਾਬਕਾ ਐਮ.ਸੀ. ਜਰਨੈਲ ਕੌਰ ਕਲਸੀ, ਸਾਬਕਾ ਐਮ.ਸੀ. ਵਿਜੇ ਕੁਮਾਰੀ ਜੱਸਲ, ਸਿਮਰਤੀ, ਪ੍ਰਭਜੋਤ ਕੌਰ, ਸੋਮਾ ਰਾਣੀ, ਪੂਨਮ, ਮੋਨਿਕਾ ਅਗਰਵਾਲ, ਅਨੀਤਾ ਰਾਣੀ, ਸਤਨਾਮ ਕੌਰ, ਸੀਮਾ ਜੱਸਲ, ਰਕਸ਼ਾ ਬਾਂਸਲ, ਨੀਲਮ ਵਿੱਗ (ਸਟੇਟ ਐਵਾਰਡੀ), ਸੀ.ਐਚ.ਟੀ. ਸੁਰਿੰਦਰ ਵਿੱਗ, ਰੂਪ ਲਾਲ ਸ਼ਰਮਾ, ਅਜੀਤ ਸਿੰਘ ਝੀਤਾ, ਡਾ. ਪ੍ਰਦੀਪ ਝਿੰਗਣ, ਡਿਪਟੀ ਡਾਇਰੈਕਟਰ ਡਾ. ਅਮਨਦੀਪ, ਇੰਸਟ੍ਰਕਟਰ ਨਵਦੀਪ ਸਿੰਘ ਸਚਦੇਵਾ, ਮਾਸਟਰ ਸਤਿੰਦਰ ਸਿੰਘ, ਕਾਮਰੇਡ ਹਰਭਜਨ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਲੋਕ ਹਾਜ਼ਰ ਸਨ।