12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੁਰੂ ਨਾਨਕ ਕਾਲੋਨੀ ’ ਚ ਇਕ ਮਹੀਨੇ ਤੋਂ ਸੀਵਰੇਜ ਬੰਦ , ਗੰਦੇ ਪਾਣੀ ’ ਚੋਂ ਲੰਘਣ ਲਈ ਲੋਕ ਹੋਏ ਮਜਬੂਰ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ, ਬੱਚਿਆਂ ਨੂੰ ਵੀ ਗੰਦੇ ਪਾਣੀ ’ਚੋਂ ਲੰਘ ਕੇ ਜਾਣਾ ਪੈਂਦਾ ਸਕੂਲ

ਜਲੰਧਰ, 11 ਅਗਸਤ (ਸ਼ਿਵ)- ਹਲਕਾ ਵਿਧਾਨ ਸਭਾ ਵੈਸਟ ਅਧੀਨ ਪੈਂਦੀ ਗੁਰੂ ਨਾਨਕ ਕਲੋਨੀ, ਮਹੱਲਾ ਲਸੂੜ੍ਹੀ ਵਿਚ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਸੜਕ ’ਤੇ ਖੜ੍ਹਾ ਹੋਣ ਕਾਰਨ ਇਲਾਕੇ ਦੇ ਹਾਲਾਤ ਨਰਕ ਵਰਗੇ ਬਣ ਗਏ ਹਨ ਅਤੇ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ।

ਗੰਦੇ ਪਾਣੀ ਵਿਚ ਲੰਘਦੀ ਹੋਈ ਇਕ ਮਹਿਲਾ । ਤਸਵੀਰ. ਜੀ. ਪੀ. ਸਿੰਘ 12-08-2026
ਜਲੰਧਰ, 11 ਅਗਸਤ (ਸ਼ਿਵ)- ਹਲਕਾ ਵਿਧਾਨ ਸਭਾ ਵੈਸਟ ਅਧੀਨ ਪੈਂਦੀ ਗੁਰੂ ਨਾਨਕ ਕਲੋਨੀ, ਮਹੱਲਾ ਲਸੂੜ੍ਹੀ ਵਿਚ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਸੜਕ ’ਤੇ ਖੜ੍ਹਾ ਹੋਣ ਕਾਰਨ ਇਲਾਕੇ ਦੇ ਹਾਲਾਤ ਨਰਕ ਵਰਗੇ ਬਣ ਗਏ ਹਨ ਅਤੇ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਖੜ੍ਹਾ ਹੈ, ਜਿਸ ਕਾਰਨ ਕਲੋਨੀ ਦੇ ਅੰਦਰੋਂ ਲੰਘਣਾ ਲੋਕਾਂ ਲਈ ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਸਭ ਤੋਂ ਵੱਧ ਦਿੱਕਤ ਸਕੂਲ ਜਾਣ ਵਾਲੇ ਬੱਚਿਆਂ ਨੂੰ ਹੋ ਰਹੀ ਹੈ, ਜਿਨ੍ਹਾਂ ਨੂੰ ਮਜਬੂਰੀਵੱਸ਼ ਗੰਦੇ ਪਾਣੀ ਵਿਚੋਂ ਲੰਘ ਕੇ ਆਉਣਾ-ਜਾਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਲੋਨੀ ਦੇ ਅੰਦਰ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਸੜਕ ’ਤੇ ਗੰਦੇ ਪਾਣੀ ਦੀ ਇੱਕ ਤਰ੍ਹਾਂ ਨਾਲ ਨਹਿਰ ਬਣੀ ਹੋਈ ਹੈ। ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਾਰ-ਵਾਰ ਸਮੱਸਿਆ ਵੱਲ ਧਿਆਨ ਦਿਵਾਉਣ ਦੇ ਬਾਵਜੂਦ ਨਗਰ ਨਿਗਮ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਵਿਧਾਨ ਸਭਾ ਹਲਕੇ ਵੈਸਟ ਵਿਚ ਹੀ ਲੋਕਾਂ ਨੂੰ ਇੱਕ ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸ਼ਹਿਰ ਦੇ ਹੋਰ ਇਲਾਕਿਆਂ ਦਾ ਕੀ ਹਾਲ ਹੋਵੇਗਾ। ਲੋਕਾਂ ਨੇ ਨਗਰ ਨਿਗਮ ਅਤੇ ਸਬੰਧਿਤ ਵਾਰਡ ਦੇ ਪ੍ਰਤੀਨਿਧਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਆਖ਼ਿਰ ਵੈਸਟ ਹਲਕੇ ਦੇ ਇਨ੍ਹਾਂ ਇਲਾਕਿਆਂ ਦੀ ਸਮੱਸਿਆ ਦਾ ਹੱਲ ਕੌਣ ਕਰੇਗਾ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਤੁਰੰਤ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਵਾਏ, ਗਲੀਆਂ ਵਿਚ ਖੜ੍ਹਾ ਗੰਦਾ ਪਾਣੀ ਹਟਾਇਆ ਜਾਵੇ ਅਤੇ ਲੋਕਾਂ ਨੂੰ ਇਸ ਨਰਕ ਵਰਗੀ ਸਥਿਤੀ ਤੋਂ ਰਾਹਤ ਦਿਵਾਈ ਜਾਵੇ। ਇਲਾਕਾ ਵਾਸੀਆਂ ਨੇ ਕਿਹਾ ਕਿ ਵੈਸਟ ਹਲਕੇ ਨੂੰ ‘ਬੈੱਸਟ’ ਬਣਾਉਣ ਦੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਅੰਮ੍ਰਿਤਬੀਰ ਸਿੰਘ ਤੇ ਗਗਨਦੀਪ ਸਿੰਘ ਗੱਗੀ ਮੁੜ ਬਣੇ ਯੂਥ ਅਕਾਲੀ ਦਲ ( ਬ ) ਜਲੰਧਰ ਸ਼ਹਿਰੀ -1 ਤੇ 2 ਦੇ ਪ੍ਰਧਾਨ ਅਗਲੀ ਖ਼ਬਰ 16 ਤੋਂ 21 ਤੱਕ ਹਿਮਾਚਲ ਦੇ ਸ੍ਰੀ ਚਾਮੁੰਡਾ ਦੇਵੀ ਮੰਦਰ ’ ਚ ਲੱਗੇਗਾ ਵਿਸ਼ਾਲ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।