13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੜਕਾਂ ਉੱਪਰ ਉੱਗੀ ਭੰਗ ਅਤੇ ਜੰਗਲੀ ਬੂਟੀ ਦਾ ਦ੍ਰਿਸ਼। ਸੜਕਾਂ ਕਿਨਾਰੇ ਉੱਘੀ ਭੰਗ ਬੂਟੀ ਬਣ ਰਹੀ ਲੁੱਟਾਂ - ਖੋਹਾਂ ਤੇ ਹਾਦਸਿਆਂ ਦਾ ਕਾਰਨ

ਲਾਂਬੜਾ, 12 ਅਗਸਤ (ਗੁਰਮੇਲ ਸਿੰਘ)-ਕਸਬਾ ਲਾਂਬੜਾ ਦੇ ਆਸ ਪਾਸ ਦੇ ਪਿੰਡਾਂ ਦੀਆਂ ਸਾਰੀਆਂ ਹੀ ਸੜਕਾਂ ਉੱਪਰ ਆਲੇ ਦੁਆਲੇ ਬਹੁਤ ਸਾਰੀ ਭੰਗ ਬੂਟੀ ਆਦਿ ਉੱਗੀ ਹੈ। ਬਰਸਾਤ ਦਾ ਮੌਸਮ ਹੋਣ ਕਾਰਨ ਇਸ ਭੰਗ ਬੂਟੀ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ।

ਅਜੀਤ ਡੈਸਕ 13-08-2026
ਲਾਂਬੜਾ, 12 ਅਗਸਤ (ਗੁਰਮੇਲ ਸਿੰਘ)-ਕਸਬਾ ਲਾਂਬੜਾ ਦੇ ਆਸ ਪਾਸ ਦੇ ਪਿੰਡਾਂ ਦੀਆਂ ਸਾਰੀਆਂ ਹੀ ਸੜਕਾਂ ਉੱਪਰ ਆਲੇ ਦੁਆਲੇ ਬਹੁਤ ਸਾਰੀ ਭੰਗ ਬੂਟੀ ਆਦਿ ਉੱਗੀ ਹੈ। ਬਰਸਾਤ ਦਾ ਮੌਸਮ ਹੋਣ ਕਾਰਨ ਇਸ ਭੰਗ ਬੂਟੀ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਕਸਬਾ ਲਾਂਬੜਾ ਤੋਂ ਕਲਿਆਣਪੁਰ, ਬਸੇਸਰਪੁਰ, ਕੁਰਾਲੀ ਕੁਰਾਲੀ ਪੁਆਰਾ ਸਹਿ ਚੰਗੀ ਫੂਲਪੁਰ , ਲਾਂਬੜੀ ਧਨਾਲ ਹਮੀਰੀ ਖੇੜਾ ,ਖੁਣ ਖੁਣ ਕਲਾ, ਮੀਰਾਪੁਰ ਆਦਿ ਵੱਲ ਜਾਂਦੀਆਂ ਆਵਾਜਾਈ ਭਰਪੂਰ ਇਨ੍ਹਾਂ ਸੜਕਾਂ ਦੇ ਆਲੇ-ਦੁਆਲੇ ਬਹੁਤ ਸਾਰੀ ਜੰਗਲੀ ਬੂਟੀ ਭੰਗ ਆਦਿ ਉਘੀ ਹੋਈ ਹੈ ਜਿਸ ਦਾ ਫਾਇਦਾ ਲੁਟੇਰੇ (ਲੁੱਟਾਂ-ਖੋਹਾਂ) ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਉਠਾ ਰਹੇ ਹਨ। ਇਸ ਭੰਗ ਬੂਟੀ ਕਾਰਨ ਬਹੁਤ ਵਾਰ ਲੁੱਟਾਂ-ਖੋਹਾਂ ਕਰਨ ਵਾਲੇ ਨਿੱਤ ਨਵੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਇਸੇ ਤਰ੍ਹਾਂ ਨਸ਼ੇੜੀ ਵੀ ਇਸ ਭੰਗ ਬੂਟੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ । ਪਿੰਡਾਂ ਵਿੱਚ ਨਸ਼ੇੜੀ ਨੌਜਵਾਨ ਆਮ ਹੀ ਸੜਕਾਂ ਉੱਪਰ ਭੰਗ ਮਲਦੇ ਨਜ਼ਰ ਆਉਂਦੇ ਹਨ । ਇਸ ਸਬੰਧੀ ਇਲਾਕੇ ਦੇ ਮੋਹਤਵਾਰ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਨੇ ਕਿਹਾ ਕਿ ਭੰਗ, ਜੰਗਲੀ ਬੂਟੀ ਕਾਰਨ ਸੜਕ ‘ਤੇ ਆਉਣ ਜਾਣ ਵਾਲੇ ਰਾਹਗੀਰ ਕਈ ਵਾਰ ਲੁੱਟ-ਖੋਹ ਅਤੇ ਹਾਦਸਿਆਂ ਦਾ ਸ਼ਿਕਾਰ ਹੋਏ ਹਨ, ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਸਬਾ ਲਾਂਬੜਾ ਖੇਤਰ ਅਧੀਨ ਆਉਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਨਰੇਗਾ ਮਜ਼ਦੂਰਾਂ ਰਾਹੀਂ ਬਰਸਾਤ ਦੇ ਮੌਸਮ ਵਿਚ ਇਹਨਾਂ ਸੜਕਾਂ ਦੀ ਸਾਫ ਸਫਾਈ ਦਾ ਕੰਮ ਕਰਵਾਉਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਦੀ ਲੁੱਟ ਖੋਹ ਦੇ ਮਾਮਲੇ ਘੱਟ ਸਕਣ। ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਚੌਥੇ-ਪੰਜਵੇਂ ਦਿਨ ਵਾਪਰਦੀਆਂ ਰਹਿੰਦੀਆਂ ਹਨ, ਉਹਨਾਂ ਕਿਹਾ ਕਿ ਜੇਕਰ ਇਸ ਭੰਗ ਬੂਟੀ ਦੀ ਸੜਕਾਂ ‘ਚ ਸਫਾਈ ਹੋ ਜਾਵੇ ਤਾਂ ਰਾਹਗੀਰਾਂ ਨਾਲ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਘੱਟ ਜਾਣਗੀਆਂ ।
ਪਿਛਲੀ ਖ਼ਬਰ ਕੇਂਦਰੀ ਵਿੱਤ ਕਮਿਸ਼ਨ ਤੋਂ ਨਿਗਮ ਨੂੰ ਨਹੀਂ ਮਿਲੀ 37 ਕਰੋੜ ਦੀ ਗਰਾਂਟ , ਵਿਕਾਸ ਕੰਮਾਂ ’ ਤੇ ਅਸਰ ਆਸ ਮੁਤਾਬਕ ਨਹੀਂ ਵਧਾਈ... ਅਗਲੀ ਖ਼ਬਰ ਸੀ . ਟੀ . ਯੂਨੀਵਰਸਿਟੀ ਵਿਖੇ ਪੰਜਾਬ ਯੂਥ ਡਿਪਲੋਮੈਟਿਕ ਸੰਮੇਲਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।