19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੁਖਬੀਰ ’ ਤੇ ਨਾਂਦੇੜ ’ ਚ ਹੋਏ ਹਮਲੇ ਦੀ ਆਦਮਪੁਰ ਦੇ ਅਕਾਲੀ ਆਗੂਆਂ ਵਲੋਂ ਨਿਖੇਧੀ

ਆਦਮਪੁਰ, 18 ਅਗਸਤ (ਹਰਪ੍ਰੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਗੁਰਦੁਆਰਾ ਮਾਤਾ ਸਾਹਿਬ ਦੇਵਾ ਵਿਖੇ ਨਤਮਸਤਕ ਹੋ ਕੇ ਬਾਹਰ ਆਉਂਦੇ ਸਮੇਂ ਹੋਏ ਜਾਨਲੇਵਾ ਹਮਲੇ ਦੀ ਹਲਕਾ ਆਦਮਪੁਰ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 13 ਅਗਸਤ ਨੂੰ ਵਾਪਰੀ ਇਸ ਘਟਨਾ ਵਿਚ ਸੁਖਬੀਰ ਸਿੰਘ ਬਾਦਲ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਏ।

ਅਜੀਤ ਡੈਸਕ 19-08-2026
ਆਦਮਪੁਰ, 18 ਅਗਸਤ (ਹਰਪ੍ਰੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਗੁਰਦੁਆਰਾ ਮਾਤਾ ਸਾਹਿਬ ਦੇਵਾ ਵਿਖੇ ਨਤਮਸਤਕ ਹੋ ਕੇ ਬਾਹਰ ਆਉਂਦੇ ਸਮੇਂ ਹੋਏ ਜਾਨਲੇਵਾ ਹਮਲੇ ਦੀ ਹਲਕਾ ਆਦਮਪੁਰ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।13 ਅਗਸਤ ਨੂੰ ਵਾਪਰੀ ਇਸ ਘਟਨਾ ਵਿਚ ਸੁਖਬੀਰ ਸਿੰਘ ਬਾਦਲ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਏ। ਇਹ ਸੁਖਬੀਰ ਸਿੰਘ ਬਾਦਲ ‘ਤੇ ਦੂਜੀ ਵਾਰ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਦਸੰਬਰ 2024 ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਉਨ੍ਹਾਂ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ, ਜਥੇਦਾਰ ਹਰਮੇਲ ਸਿੰਘ ਮੱਲੀ ਨੰਗਲ, ਜਥੇਦਾਰ ਬਲਵਿੰਦਰ ਸਿੰਘ ਕਾਲਰਾ, ਜਥੇਦਾਰ ਗੁਰਦੇਵ ਸਿੰਘ ਲਵਲੀ, ਪਾਲਾ ਸਰਪੰਚ ਡਰੋਲੀ ਕਲਾਂ, ਜਸਪਾਲ ਸਿੰਘ ਕਿਸ਼ਨਪੁਰ, ਪਲਵਿੰਦਰ ਸਿੰਘ ਦੌਲਤਪੁਰ, ਬਿਪਨਦੀਪ ਸਿੰਘ ਸਨੀ ਢਿੱਲੋਂ (ਕੋਰ ਕਮੇਟੀ ਮੈਂਬਰ ਹਲਕਾ ਆਦਮਪੁਰ), ਹਰਭਜਨ ਸਿੰਘ ਸਿੱਧੂ ਖੋਜਕੀਪੁਰ, ਬਲਵਿੰਦਰ ਸਿੰਘ ਮੱਲੀ ਨੰਗਲ (ਦੁਆਬਾ ਕਿਸਾਨ ਯੂਨੀਅਨ), ਸੋਨੂ ਨਾਹਲ, ਤਰਲੋਚਨ ਸਿੰਘ ਬਡਾਲਾ, ਯੁਵਰਾਜ ਸਿੰਘ ਮਦਾਰਾਂ, ਮਨੋਹਰ ਸਿੰਘ ਕੰਦੇਲਾ, ਰਵਿੰਦਰ ਸਿੰਘ ਕਿਸ਼ਨਗੜ੍ਹ (ਯੂਥ ਆਗੂ), ਹਰਵਿੰਦਰ ਸਿੰਘ ਡਿਗਰੀਆਂ ਤੇ ਬਹਾਦਰ ਸਿੰਘ ਚੌਹਾਨ (ਕਿਸਾਨ ਯੂਨੀਅਨ ਰਾਜੇਵਾਲ) ਸਮੇਤ ਸਮੂਹ ਅਕਾਲੀ ਜਥੇਦਾਰਾਂ ਤੇ ਵਰਕਰਾਂ ਨੇ ਕਿਹਾ ਕਿ ਧਾਰਮਿਕ ਅਸਥਾਨਾਂ ‘ਤੇ ਅਜਿਹੀਆਂ ਹਿੰਸਕ ਘਟਨਾਵਾਂ ਬੇਹੱਦ ਮੰਦਭਾਗੀਆਂ ਤੇ ਚਿੰਤਾਜਨਕ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ‘ਤੇ ਦੂਜੀ ਵਾਰ ਹਮਲਾ ਹੋਣਾ ਸੁਰੱਖਿਆ ਪ੍ਰਬੰਧਾਂ ‘ਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ।ਹਲਕਾ ਆਦਮਪੁਰ ਦੇ ਅਕਾਲੀ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਂਦੇੜ ਵਿਖੇ ਹੋਏ ਹਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਹਮਲਾਵਰਾਂ ਅਤੇ ਘਟਨਾ ਪਿੱਛੇ ਜ਼ਿੰਮੇਵਾਰ ਲੋਕਾਂ ਬਾਰੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਅਵਤਾਰ ਪਾਸ਼ ਦੇ 76 ਵੇਂ ਜਨਮ ਦਿਨ ਮੌਕੇ ਸਮਾਗਮ ਲਈ ਤਲਵੰਡੀ ਸਲੇਮ ’ ਚ ਇਕੱਤਰਤਾ ਲੋਕ ਜਥੇਬੰਦੀਆਂ ਵਲੋਂ ਹੱਥ ਪਰਚਾ ਅਤੇ ਇ... ਅਗਲੀ ਖ਼ਬਰ 23 ਦੀ ਪੁਰਾਣੀ ਪੈਨਸ਼ਨ ਰੈਲੀ ’ ਚ ਭਰਵੀਂ ਸ਼ਮੂਲੀਅਤ ਲਈ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।