ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਜਲੰਧਰ-ਨਕੋਦਰ ਮਾਰਗ ’ਤੇ ਧਰਨਾ ਦੇ ਕੇ ਠੱਪ ਰੱਖੀ ਆਵਾਜਾਈ
ਜਲੰਧਰ , 21 ਅਗਸਤ ( ਜਸਪਾਲ ਸਿੰਘ )- ਕੌਮੀ ਇਨਸਾਫ ਮੋਰਚੇ ਦੇ ਸੱਦੇ ’ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਤੇ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਵੱਡੀ ਗਿਣਤੀ ’ ਚ ਇਕੱਤਰ ਹੋਏ ਕਿਸਾਨਾਂ ਵਲੋਂ ਜਲੰਧਰ - ਨਕੋਦਰ ਮਾਰਗ ’ ਤੇ ਪੈਂਦੇ ਪਿੰਡ ਪ੍ਰਤਾਪਪੁਰਾ ਵਿਖੇ ਧਰਨਾ ਦੇ ਕੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰੱਖੀ । ਇਸ ਦੌਰਾਨ ਕਿਸਾਨਾਂ ਤੇ ਇਲਾਕੇ ਦੀ ਸਮੂਹ ਸੰਗਤ ਨੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਧਰਨਾ ਦੇ ਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ।
ਜਲੰਧਰ , 21 ਅਗਸਤ ( ਜਸਪਾਲ ਸਿੰਘ )- ਕੌਮੀ ਇਨਸਾਫ ਮੋਰਚੇ ਦੇ ਸੱਦੇ ’ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਤੇ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਵੱਡੀ ਗਿਣਤੀ ’ ਚ ਇਕੱਤਰ ਹੋਏ ਕਿਸਾਨਾਂ ਵਲੋਂ ਜਲੰਧਰ - ਨਕੋਦਰ ਮਾਰਗ ’ ਤੇ ਪੈਂਦੇ ਪਿੰਡ ਪ੍ਰਤਾਪਪੁਰਾ ਵਿਖੇ ਧਰਨਾ ਦੇ ਕੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰੱਖੀ । ਇਸ ਦੌਰਾਨ ਕਿਸਾਨਾਂ ਤੇ ਇਲਾਕੇ ਦੀ ਸਮੂਹ ਸੰਗਤ ਨੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਧਰਨਾ ਦੇ ਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਇਹ ਧਰਨਾ ਸਵੇਰੇ 7 ਵਜੇ ਲਗਾ ਕੇ 2 ਵਜੇ ਤੱਕ ਚੱਲਿਆ , ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ । ਉਨ੍ਹਾਂ ਦੱਸਿਆ ਕਿ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ - ਵੱਖ ਬੁਲਾਰਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਦੇ ਸਿੱਖਾਂ ਪ੍ਰਤੀ ਵਤੀਰੇ ਦੀ ਸਖਤ ਸ਼ਬਦਾਂ ’ ਚ ਨਿੰਦਾ ਕਰਦਿਆਂ ਕਿਹਾ ਕਿ ਬੰਦੀ ਸਿੰਘ ਜੋ ਜੇਲਾਂ ਦੇ ਵਿੱਚ ਬੰਦ ਹਨ ਉਹ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਇਸ ਬੇਇਨਸਾਫੀ ਨੂੰ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ ਉਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ ਤੇ ਜਦੋਂ ਵੀ ਕੌਮੀ ਇਨਸਾਫ ਮੋਰਚੇ ਦਾ ਇਸ ਸੰਬੰਧੀ ਕੋਈ ਸੱਦਾ ਆਵੇਗਾ ਤਾਂ ਉਸ ’ ਤੇ ਵੀ ਡੱਟ ਕੇ ਪਹਿਰਾ ਦਿੱਤਾ ਜਾਵੇਗਾ । ਇਸ ਮੌਕੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ , ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ , ਹਲਕਾ ਪ੍ਰਧਾਨ ਸਿੰਘ ਨਿੱਝਰ , ਸਤਵੰਤ ਸਿੰਘ ਕੋਟਲਾ ਸੀਨੀਅਰ ਮੀਤ ਪ੍ਰਧਾਨ , ਪਾਲ ਸਿੰਘ ਫਰਾਂਸ ਕਨਵੀਨਰ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ , ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਜਲੰਧਰ ਕੈਂਟ , ਸੁਰਿੰਦਰ ਸਿੰਘ ਛਿੰਦਾ ਹੁਸੈਨਪੁਰ , ਸੁਖਪਾਲ ਸਿੰਘ ਉਦੋਪੁਰ , ਹਰਕਮਲ ਸਿੰਘ ਮੁਧ , ਗੁਰਦਿਆਲ ਸਿੰਘ ਗਹੀਰ , ਸੰਤੋਖ ਸਿੰਘ ਚਿੱਟੀ , ਕੁਲਵਿੰਦਰ ਸਿੰਘ ਨੰਗਲ ਜੀਵਾ , ਜਸਵੀਰ ਸਿੰਘ ਧੀਣਾ , ਪਵਿੱਤਰ ਸਿੰਘ ਕੰਗ , ਬਲਰਾਜ ਸਿੰਘ ਜਡਿਆਲਾ , ਜੋਗਿੰਦਰ ਸਿੰਘ ਜਡਿਆਲਾ , ਮਲਕੀਤ ਸਿੰਘ ਰਸੂਲਪੁਰ , ਰਣਧੀਰ ਸਿੰਘ ਬਾਜਵਾ , ਮਨਿੰਦਰ ਸਿੰਘ ਬਾਜਵਾ , ਗੁਰਵਿੰਦਰ ਸਿੰਘ ਚਿੱਟੀ , ਨਿਰਮਲ ਸਿੰਘ ਤਰਾੜ , ਸਤਨਾਮ ਸਿੰਘ ਬਾਜਵਾ , ਪ੍ਰਕਾਸ਼ ਸਿੰਘ ਮਾਲਕੋ ਤਰਾੜਾ , ਕੁਲਵੰਤ ਸਿੰਘ ਉਦੋਪੁਰ , ਬਿੰਦਰ ਸਿੰਘ ਉਦੋਪੁਰ , ਸ਼ਿੰਗਾਰਾ ਸਿੰਘ ਸ਼ਾਹਪੁਰ , ਹਰਮੇਲ ਸਿੰਘ ਸਰਪੰਚ , ਸੁਖਵਿੰਦਰ ਸਿੰਘ ਮੱਲੀ , ਸਰਪੰਚ ਰੇਸ਼ਮ ਸਿੰਘ ਚਿੱਟੀ , ਹਰਦੇਵ ਸਿੰਘ ਸੰਘਾ , ਗੁਰਮੀਤ ਸਿੰਘ ਤਰਾੜ , ਭਾਈ ਪਿਆਰਾ ਸਿੰਘ ਤਰਾੜ , ਸਤਵੰਤ ਸਿੰਘ ਬੱਬੂ , ਹਰਭਜਨ ਸਿੰਘ ਲਿੱਤਰਾ , ਰਵੀ ਕੁਮਾਰ ਸਰਪੰਚ , ਕਰਨੈਲ ਸਿੰਘ , ਮੁਖਤਿਆਰ ਸਿੰਘ , ਹਰਦੀਪ ਸਿੰਘ ਕਾਦੀਆਂ , ਸੰਤੋਖ ਸਿੰਘ ਧਨਾਲ , ਮੋਹਣ ਸਿੰਘ ਸਿੰਦੀ , ਪ੍ਰਸ਼ਨ ਸਿੰਘ ਬਸੇਸਰਪੁਰ , ਕੁਲਜੀਤ ਸਿੰਘ ਸਰਪੰਚ , ਅਜੀਤ ਸਿੰਘ , ਸੌਦਾਗਰ ਖਾਨ ਬਲਾਕ ਪ੍ਰਧਾਨ ਲਾਂਬੜਾ , ਮਨਜੀਤ ਸਿੰਘ ਬਲਾਕ ਪ੍ਰਧਾਨ ਕਰਤਾਰਪੁਰ , ਬਲਜੀਤ ਸਿੰਘ ਮੰਡ ਸਰਕਲ ਪ੍ਰਧਾਨ , ਲੰਬੜਦਾਰ ਜੁਗਰਾਜ ਸਿੰਘ ਕੰਗ , ਰਣਧੀਰ ਸਿੰਘ ਬਾਹੀਆ , ਦਿਲਬਾਗ ਸਿੰਘ ਬਾਜਵਾ , ਮਨਜੀਤ ਸਿੰਘ ਗੋਗਨਾ , ਦਿਲਬਾਗ ਸਿੰਘ ਫਤਿਹਪੁਰ , ਸੁਖਦੇਵ ਸਿੰਘ ਫਤਿਹਪੁਰ , ਬਲਜਿੰਦਰ ਸਿੰਘ ਹਮੀਰੀਖੇੜਾ , ਜਗਤਾਰ ਸਿੰਘ ਉਦੋਪੁਰ , ਜਗਤਾਰ ਸਿੰਘ ਬਾਜਵਾ , ਜਸਵੀਰ ਸਿੰਘ , ਚੇਤਨ ਸਿੰਘ ਵੇਂਡਲ , ਸੁਖਵਿੰਦਰ ਸਿੰਘ ਮਸੀਤ , ਸੁਬੇਗ ਸਿੰਘ ਜਗਰਾਲ , ਬਰਲਾਜ ਸਿੰਘ ਦਿਓਲ , ਸੁਰਜੀਤ ਸਿੰਘ ਨਿਜਰ , ਬਲਦੇਵ ਸਿੰਘ ਮੀਰਾਪੁਰ , ਗੁਰਜੀਤ ਸਿੰਘ ਆਵਾਦਾਨ , ਸੁਖਵਿੰਦਰ ਸਿੰਘ ਗੋਗੀ , ਮਨਜਿੰਦਰ ਸਿੰਘ ਖਾਲਸਾ , ਖੁਸ਼ਵਿੰਦਰ ਸਿੰਘ ਹੇਅਰ , ਅਵਤਾਰ ਸਿੰਘ ਸੰਮੀਪੁਰ , ਬਿੱਟੂ ਸੰਮੀਪੁਰ , ਮੰਗਾਂ ਮੰਡ , ਕੁਲਜੀਤ ਸਿੰਘ ਸਰਪੰਚ , ਬਾਬਾ ਸੁਖਜਿੰਦਰ ਸਿੰਘ ਜਮਸ਼ੇਰ , ਪਰਮਜੀਤ ਸਿੰਘ ਚਿੱਟੀ , ਗੁਰਚਰਨ ਸਿੰਘ ਚਿੱਟੀ , ਬਲਵੀਰ ਸਿੰਘ ਚਿੱਟੀ , ਗੁਰਮੀਤ ਸਿੰਘ ਤਰਾੜ , ਕੁਲਵੰਤ ਸਿੰਘ ਠੇਠੀ , ਨਛੱਤਰ ਸਿੰਘ , ਪਿਆਰਾ ਸਿੰਘ ਗੋਹੀਰ , ਕੁਲਵਿੰਦਰ ਸਿੰਘ , ਜਸਪਾਲ ਸਿੰਘ ਬਾਦਸ਼ਾਹਪੁਰ , ਹਰਮੇਲ ਸਿੰਘ , ਬੂਟਾ ਸਿੰਘ , ਜੋਨੀ , ਧਰਮਪਾਲ ਸਿੰਘ , ਸਿਮਰਨਜੀਤ ਸਿੰਘ , ਜਰਨੈਲ ਸਿੰਘ ਗਦੋਵਾਲੀ , ਬਖਸ਼ੀਸ਼ ਸਿੰਘ , ਨਰਿੰਦਰ ਸਿੰਘ ਸੰਮੀਪੁਰ , ਜਸਵੰਤ ਸਿੰਘ , ਅਮਨਦੀਪ ਸਿੰਘਾ , ਹਰਜਿੰਦਰ ਸਿੰਘ ਜਿੰਦਾ ਤੇ ਤੋਗਾ ਸਿੰਘ ਆਦਿ ਹਾਜਰ ਸਨ ।