03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਗੁਰਨਾਮ ਸਿੰਘ ਦਾਊਦ ਦੀ ਅਚਾਨਕ ਮੌਤ ਨਾਲ ਮਜ਼ਦੂਰਾਂ ’ਚ ਸੋਗ ਦੀ ਲਹਿਰ

ਜਲੰਧਰ, 2 ਸਤੰਬਰ (ਐੱਮ. ਐੱਸ.

ਗੁਰਨਾਮ ਸਿੰਘ ਦਾਊਦ 03-09-2026
ਜਲੰਧਰ, 2 ਸਤੰਬਰ (ਐੱਮ.ਐੱਸ. ਲੋਹੀਆ)-ਗੁਰਨਾਮ ਸਿੰਘ ਦਾਊਦ ਦੀ ਬੀਤੇ ਦਿਨ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪ੍ਰੈਸ ਸਕੱਤਰ ਬਲਦੇਵ ਨੂਰਪੁਰੀ ਅਤੇ ਵਿਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਸਾਥੀ ਦਾਊਦ ਦੇ ਬੇਵਕਤ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ, ਉੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਜਿਸ ਦੇ ਉਹ ਕੇਂਦਰੀ ਕਮੇਟੀ ਮੈਂਬਰ ਸਨ ਅਤੇ ਦਿਹਾਤੀ ਮਜ਼ਦੂਰ ਸਭਾ, ਜਿਸ ਦੀ ਉਹ ਬਹੁਤ ਲੰਮੇ ਸਮੇਂ ਤੋਂ ਅਗਵਾਈ ਕਰ ਰਹੇ ਸਨ ਨੂੰ ਵੀ ਇਸ ਦੀ ਵੱਡੀ ਕਮੀ ਮਹਿਸੂਸ ਹੋਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਗੁਰਨਾਮ ਸਿੰਘ ਦਾਊਦ ਨਮਿਤ ਸ਼ਰਧਾਂਜਲੀ ਸਮਾਗਮ 10 ਸਤੰਬਰ ਨੂੰ ਰਈਆ ਮੰਡੀ ਵਿਖੇ ਹੋਵੇਗਾ। ਇਸ ਮੌਕੇ ਪਰਮਜੀਤ ਰੰਧਾਵਾ, ਚਮਨ ਲਾਲ ਦਰਾਜ਼ ਕੇ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਮਹੀਂਪਾਲ, ਪਲਵਿੰਦਰ ਮਹਿਸਮਪੁਰ, ਸੁਰਜੀਤ ਦੁਧਰਾਏ, ਹਰਜਿੰਦਰ ਸਿੰਘ ਚੌਂਗ, ਜਸਵੀਰ ਸਿੰਘ ਵੈਰੋਵਾਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਢਿੱਲੋਂ ਵਲੋਂ ਰਾਮਾ ਮੰਡੀ- ਹੁਸ਼ਿਆਰਪੁਰ ਮਾਰਗ ’ਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਚੋਣ ਅਮਲ ਸ਼ੁਰੂ, ਪਹਿਲੇ ਦਿਨ 20 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।