05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜਿਮਖਾਨਾ ਕਲੱਬ ਦੇ ਨਵ-ਨਿਯੁਕਤ ਸੈਕਟਰੀ ਅਮਿਤ ਕੁਕਰੇਜਾ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਸੰਭਾਲੇ ਅਹੁਦੇ

ਜਲੰਧਰ, 4 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਹਾਲ ਹੀ ’ਚ ਹੋਈਆਂ ਚੋਣਾਂ ’ਚ ਨਵੇਂ ਚੁਣੇ ਗਏ ਸੈਕਟਰੀ ਅਮਿਤ ਕੁਕਰੇਜਾ ਤੇ ਹੋਰਨਾਂ ਅਹੁਦੇਦਾਰਾਂ ਨੇ ਅੱਜ ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਰਾਮਵੀਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਕੋਹਲੀ ਦੀ ਮੌਜੂਦਗੀ ’ਚ ਆਪਣੇ ਅਹੁਦੇ ਸੰਭਾਲ ਲਏ। ਇਸ ਮੌਕੇ ਅਮਿਤ ਕੁਕਰੇਜਾ ਦੇ ਨਾਲ ਅਹੁਦੇ ਸੰਭਾਲਣ ਵਾਲੇ ਹੋਰਨਾਂ ਅਹੁਦੇਦਾਰਾਂ ’ਚ ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਗੋਲਡੀ ਅਤੇ ਖਜ਼ਾਨਚੀ ਸੌਰਭ ਖੁੱਲ੍ਹਰ ਸ਼ਾਮਿਲ ਹਨ ।

ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਤੇ ਨਿਤਿਨ ਕੋਹਲੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਰਹੀਆਂ ਹਾਜ਼ਰ 05-09-2026
ਜਲੰਧਰ, 4 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਹਾਲ ਹੀ ’ਚ ਹੋਈਆਂ ਚੋਣਾਂ ’ਚ ਨਵੇਂ ਚੁਣੇ ਗਏ ਸੈਕਟਰੀ ਅਮਿਤ ਕੁਕਰੇਜਾ ਤੇ ਹੋਰਨਾਂ ਅਹੁਦੇਦਾਰਾਂ ਨੇ ਅੱਜ ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਰਾਮਵੀਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਕੋਹਲੀ ਦੀ ਮੌਜੂਦਗੀ ’ਚ ਆਪਣੇ ਅਹੁਦੇ ਸੰਭਾਲ ਲਏ। ਇਸ ਮੌਕੇ ਅਮਿਤ ਕੁਕਰੇਜਾ ਦੇ ਨਾਲ ਅਹੁਦੇ ਸੰਭਾਲਣ ਵਾਲੇ ਹੋਰਨਾਂ ਅਹੁਦੇਦਾਰਾਂ ’ਚ ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਗੋਲਡੀ ਅਤੇ ਖਜ਼ਾਨਚੀ ਸੌਰਭ ਖੁੱਲ੍ਹਰ ਸ਼ਾਮਿਲ ਹਨ । ਜਦਕਿ ਇਸ ਤੋਂ ਇਲਾਵਾ ਪ੍ਰੋ. ਵਿਪਨ ਝਾਂਜੀ, ਮਹਿੰਦਰ ਸਿੰਘ, ਸ਼ਾਲੀਨ ਜੋਸ਼ੀ, ਨਿਤਿਨ ਕੋਹਲੀ, ਐਮ. ਬੀ. ਬਾਲੀ, ਸੀ. ਏ. ਰਾਜੀਵ ਬਾਂਸਲ, ਸ਼ਾਲਿਨੀ ਕਾਲੜਾ, ਜੁਬਿਨ ਸ਼ੰਗਾਰੀ, ਅਤੁਲ ਤਲਵਾੜ ਤੇ ਵਿੰਨੀ ਸ਼ਰਮਾ ਧਵਨ ਸਮੇਤ 10 ਮੈਂਬਰੀ ਐਗਜ਼ੈਕਟਿਵ ਕਮੇਟੀ ਨੇ ਵੀ ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲ ਲਿਆ । ਇਸ ਮੌਕੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਨੇ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ, ਉੱਥੇ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਅਚੀਵਰਜ਼ ਗਰੁੱਪ ਦੀ ਅਗਵਾਈ ਕਰ ਰਹੇ ਨਿਤਿਨ ਕੋਹਲੀ ਨੇ ਵੀ ਗਰੁੱਪ ਦੇ ਸਮੂਹ ਜੇਤੂ ਉਮੀਦਵਾਰਾਂ ਨੂੰ ਅਹੁਦੇ ਸੰਭਾਲਣ ’ਤੇ ਵਧਾਈ ਦਿੰਦੇ ਹੋਏ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ । ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਜਿਮਖਾਨਾ ਕਲੱਬ ਦੀ ਨਵੀਂ ਚੁਣੀ ਗਈ ਟੀਮ ਪੂਰੇ ਜਜ਼ਬੇ ਤੇ ਅਗਾਂਹਵਧੂ ਸੋਚ ਨਾਲ ਕੰਮ ਕਰਕੇ ਕਲੱਬ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਵੇਗੀ । ਉਨ੍ਹਾਂ ਕਿਹਾ ਕਿ ਅਚੀਵਰਜ਼ ਗਰੁੱਪ ਦੀ ਕੋਸ਼ਿਸ਼ ਹੋਵੇਗੀ ਕਿ ਉਹ ਸਾਰੇ ਕਲੱਬ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਅਤੇ ਕਲੱਬ ਅੰਦਰ ਪਰਿਵਾਰਕ ਮਾਹੌਲ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ । ਇਸ ਮੌਕੇ ਚਾਰੇ ਪ੍ਰਮੁੱਖ ਅਹੁਦੇਦਾਰਾਂ ਅਮਿਤ ਕੁਕਰੇਜਾ, ਧੀਰਜ ਸੇਠ, ਸੌਰਭ ਖੁੱਲ੍ਹਰ, ਹਰਪ੍ਰੀਤ ਸਿੰਘ ਗੋਲਡੀ ਨੇ ਮਿਲ ਕੇ ਕੰਮ ਕਰਨ ਦਾ ਸੰਕਲਪ ਲੈਂਦਿਆਂ ਕਿਹਾ ਕਿ ਉਹ ਸਾਰੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਨੂੰ ਅੱਗੇ ਲੈ ਕੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਨ ਗੁਪਤਾ, ਰੋਹਿਤ ਗੁਪਤਾ, ਸੁਮਿਤ ਸ਼ਰਮਾ, ਵਿਕਰਮ ਧੀਮਾਨ, ਤਰੁਣ ਸਿੱਕਾ, ਅਮਰਜੀਤ ਸਿੰਘ ਆਹੂਜਾ, ਵਿਵੇਕ ਵਿਜ, ਸੁਮਨ ਸੂਰੀ, ਜਸਬੀਰ ਸਿੰਘ ਬਿੱਟੂ, ਹਰਸ਼ ਕਾਲੜਾ, ਨਿਰਮਲ ਚੰਦਾਲ, ਸੰਜੇ ਮਹਿੰਦੀਰੱਤਾ, ਰਾਜੇਸ਼ ਮਹਿੰਦੀਰੱਤਾ, ਸੰਜੇ ਮੋਹਿੰਦਰੂ, ਚੰਦਰ ਮੋਹਿੰਦਰੂ, ਪਰਮੋਦ ਸਹਿਗਲ, ਸੰਜੇ ਖੰਨਾ , ਦੇਸ਼ਦੀਪ ਰਲਹਣ, ਸੁਨੀਤ ਅਗਰਵਾਲ, ਸੁਭਾਸ਼ ਸ਼ਰਮਾ, ਕਪਿਲ ਮਲਹੋਤਰਾ, ਰੋਹਿਤ ਖੋਸਲਾ, ਮੋਨਿਕ, ਬੌਬੀ ਸਹਿਗਲ, ਅੰਸ਼ੁਲ ਅਰੋੜਾ, ਸ਼ਿਵਾਨੀ ਬਹਿਲ, ਸਾਕਸ਼ੀ ਸ਼ੰਗਾਰੀ, ਰਾਜਿੰਦਰ ਸ਼ੰਗਾਰੀ, ਨਰੇਸ਼ ਤਿਵਾੜੀ, ਅਸ਼ੋਕ ਚੱਢਾ, ਰਜਨੀਸ਼ ਚੁੱਘ, ਵਰੁਣ ਸੇਠ, ਅਮਨ ਬੇਰੀ, ਰਾਜਵੀਰ ਸਿੰਘ, ਅਮਰੀਕ ਸਿੰਘ ਘਈ, ਰਾਘਵ ਸੇਠ , ਗੌਰਵ ਖੰਨਾ, ਹੈਪੀ ਨੀਲਕੰਠ, ਅਸੀਮ ਕਾਲੜਾ, ਬੌਬੀ ਸਹਿਗਲ, ( ਅਮਿਤ ਧਵਨ, ਮੁਨੀਸ਼ ਚੋਪੜਾ, ਰਿਵਾਨ ਚੋਪੜਾ, ਰਾਕੇਸ਼ ਚੌਹਾਨ, ਦਿਵਿਆਂਸ਼ੂ ਝਾਂਝੀ, ਐੱਸ.ਕੇ. ਵਰਮਾ, ਵੀ.ਐੱਮ. ਮਹਾਜਨ, ਵਿਪਨ ਚੱਢਾ, ਸੰਜੇ ਚੋਪੜਾ, ਪਾਲੀ ਅੰਕਲ, ਰਾਕੇਸ਼ ਝਾਂਜੀ, ਨਿਮਿਤ ਸੋਨੀ, ਗਗਨਦੀਪ ਬਾਵਾ, ਜੈਦੀਪ ਸਿੰਘ, ਸ਼੍ਰੀਮਤੀ ਜਗਦੀਪ ਕੌਰ, ਐੱਸ.ਕੇ. ਕੁਕਰੇਜਾ, ਸ਼੍ਰੀਮਤੀ ਸ਼ੋਭਾ ਕੁਕਰੇਜਾ, ਅਰਵਿੰਦ ਅਬਰੋਲ, ਨਿਖਿਲ ਅਬਰੋਲ, ਅਰੁਣ ਨਈਅਰ, ਸ਼੍ਰੀ ਕੇ.ਐੱਲ. ਕੁਕਰੇਜਾ, ਗੌਤਮ ਕੁਕਰੇਜਾ, ਅਮਿਤ ਜੱਗੀ, ਸਚਿਨ ਮਾਣਿਕ, ਸ਼ੋਭਿਤ ਸੇਠ, ਰਸ਼ਪਾਲ ਸਿੰਘ, ਮੋਹਨਜੀਤ ਸੈਣੀ, ਮਿਥੁਨ ਗਰੋਵਰ, ਕੇਵਲ ਨਾਗਪਾਲ, ਐੱਚ.ਐੱਸ. ਚੌਧਰੀ, ਸਾਕੇਤ ਮਲਹੋਤਰਾ, ਅਮਰਜੀਤ ਸਿੰਘ, ਵਿਸ਼ਾਲ ਖੰਨਾ, ਰਾਜੀਵ ਸ਼ਾਰਦਾ, ਈਸ਼ਾ ਅਬਰੋਲ, ਅਨੂ ਅਬਰੋਲ, ਡਿੰਪੀ ਸਚਦੇਵਾ, ਅਸ਼ੋਕ ਓਹਰੀ, ਰਾਜੀਵ ਮਲਹੋਤਰਾ, ਰਾਕੇਸ਼ ਸ਼ਰਮਾ ਬੰਟੀ, ਅਭਿਸ਼ੇਕ ਮਲਹੋਤਰਾ, ਸੁਨੀਲ ਕਟਿਆਲ, ਅਜੈ ਅਗਰਵਾਲ, ਸੰਦੀਪ ਕੁਕੀ ਬਹਿਲ, ਏ.ਐੱਸ. ਵਿਰਦੀ, ਆਰ.ਕੇ. ਬਹਿਲ, ਸੈਂਡੀ, ਲੱਲੀ ਘੁੰਮਣ, ਪਿੰਟੋ ਸੇਠੀ, ਅਤੁਲ ਚਾਵਲਾ, ਨਿਤਿਨ ਮਲਹੋਤਰਾ, ਮਨਦੀਪ ਗੁਜਰਾਲ, ਸੰਜੀਵ ਸ਼ਰਮਾ, ਸਿਮਰਨ ਗੁਜਰਾਲ, ਗੁਰਸ਼ਰਨ ਕੌਰ, ਗੁਰਜੀਤ ਕੌਰ, ਸੰਜੀਵ ਬਾਂਸਲ, ਮਨੂ ਸਿੱਕਾ, ਚਰਨਜੀਤ ਸਿੰਘ ਕਾਲੜਾ ਆਦਿ ਵੀ ਮੌਜੂਦ ਸਨ, ਜਿਨ੍ਹਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਅਹੁਦੇ ਸੰਭਾਲਣ ਮੌਕੇ ਵਧਾਈ ਦਿੱਤੀ । ਜਿਮਖਾਨਾ ਕਲੱਬ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਣਾ, ਇਕ ਮਾਤਰ ਏਜੰਡਾ-ਅਮਿਤ ਕੁਕਰੇਜਾ ਜਲੰਧਰ- ਜਿਮਖਾਨਾ ਕਲੱਬ ਦੇ ਨਵ ਨਿਯੁਕਤ ਸੈਕਟਰੀ ਅਮਿਤ ਕੁਕਰੇਜਾ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਉਨ੍ਹਾਂ ਦਾ ਇਕ ਮਾਤਰ ਏਜੰਡਾ ਕਲੱਬ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਣਾ ਹੈ ਤੇ ਇਸ ਸੰਬੰਧੀ ਵਿ ਆ ਪਕ ਯੋਜਨਾ ਬਣਾ ਕੇ ਸਮੂਹ ਮੈਂਬਰਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਕੋਸ਼ਿਸ਼ ਕਲੱਬ ਦੇ ਸਮੂਹ ਮੈਂਬਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਖਾਸ ਕਰਕੇ ਸੀਨੀਅਰ ਸਿਟੀਜ਼ਨਸ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਹੋਵੇਗੀ। ਅਮਿਤ ਕੁਕਰੇਜਾ ਨੇ ਕਿਹਾ ਕਿ ਕਲੱਬ ਦੇ ਸਮੂਹ ਮੈਂਬਰਾਂ ਦਾ ਮਾਣ-ਸਨਮਾਨ ਕਾਇਮ ਰੱਖਣਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਵੀ ਉਨ੍ਹਾਂ ਦੇ ਤਰਜੀਹੀ ਕੰਮਾਂ ’ਚ ਸ਼ਾਮਿਲ ਹੈ। ਇਸ ਦੇ ਨਾਲ ਨਾਲ ਹੀ ਉਨ੍ਹਾਂ ਕਿਹਾ ਕਿ ਅਚੀਵਰਜ਼ ਗਰੁੱਪ ਵਲੋਂ ਚੋਣਾਂ ਤੋਂ ਪਹਿਲਾਂ ਐਲਾਨੇ 20-ਨੁਕਾਤੀ ਚੋਣ ਮਨੋਰਥ ਪੱਤਰ ’ਚ ਕੀਤੇ ਗਏ ਸਾਰੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾਣਗੇ।
ਪਿਛਲੀ ਖ਼ਬਰ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਥਾਣੇ ਸਾਹਮਣੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਹਿਰ ’ਚੋਂ ਪੱਲੀ ’ਚ ਲਪੇਟੀ ਅਣਪਛਾਤੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।