ਮੇਅਰ ਕੋਲ ਕਰੋੜ਼ਾਂ ਦੀ ਅਦਾਇਗੀ ਦਾ ਦੁਬਾਰਾ ਮੁੱਦਾ ਉਠਾਉਣਗੇ ਨਿਗਮ ਦੇ ਠੇਕੇਦਾਰ
ਅਦਾਇਗੀਆਂ ਰੁਕਣ ’ਤੇ ਕਈ ਥਾਵਾਂ ’ਤੇ ਹੌਲੀ ਗਤੀ ਨਾਲ ਚਲ ਰਹੇ ਨੇ ਵਿਕਾਸ ਦੇ ਕੰਮ
ਜਲੰਧਰ, 4 ਸਤੰਬਰ (ਸ਼ਿਵ)-ਅਗਲੇ ਸਾਲ ਜਿੱਥੇ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਹੁਣ ਸਾਰੀਆਂ ਪਾਰਟੀਆਂ ਵਲੋਂ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਸਾਰੇ ਹਲਕਿਆਂ ’ਚ ਵਿਕਾਸ ਦੇ ਕੰਮ ਕਰਵਾਉਣ ਦੀ ਕਾਫੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਵੇਲੇ ਨਗਰ ਨਿਗਮ ਨੂੰ ਫੰਡਾਂ ਦੀ ਕਾਫੀ ਲੋੜ ਹੈ ਕਿਉਂਕਿ ਜਿੱਥੇ ਨਗਰ ਨਿਗਮ ਵਲੋਂ ਠੇਕੇਦਾਰਾਂ ਦੀ ਕਰੀਬ 50 ਲੱਖ ਤੋਂ ਜ਼ਿਆਦਾ ਦੀ ਅਦਾਇਗੀ ਕੀਤੀ ਜਾਣੀ ਹੈ ਤੇ ਦੂੁਜੇ ਪਾਸੇ ਠੇਕੇਦਾਰਾਂ ਨੇ ਅਦਾਇਗੀਆਂ ਨਾ ਮਿਲਣ ਕਾਰਨ ਕਈ ਇਲਾਕਿਆਂ ਵਿਚ ਵਿਕਾਸ ਦੇ ਕੰਮਾਂ ਦੀ ਗਤੀ ਕਾਫੀ ਹੌਲੀ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ ’ਚ ਸਗੋਂ ਕੌਂਸਲਰਾਂ ਵਿਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਜਲੰਧਰ, 4 ਸਤੰਬਰ (ਸ਼ਿਵ)-ਅਗਲੇ ਸਾਲ ਜਿੱਥੇ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਹੁਣ ਸਾਰੀਆਂ ਪਾਰਟੀਆਂ ਵਲੋਂ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਸਾਰੇ ਹਲਕਿਆਂ ’ਚ ਵਿਕਾਸ ਦੇ ਕੰਮ ਕਰਵਾਉਣ ਦੀ ਕਾਫੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਵੇਲੇ ਨਗਰ ਨਿਗਮ ਨੂੰ ਫੰਡਾਂ ਦੀ ਕਾਫੀ ਲੋੜ ਹੈ ਕਿਉਂਕਿ ਜਿੱਥੇ ਨਗਰ ਨਿਗਮ ਵਲੋਂ ਠੇਕੇਦਾਰਾਂ ਦੀ ਕਰੀਬ 50 ਲੱਖ ਤੋਂ ਜ਼ਿਆਦਾ ਦੀ ਅਦਾਇਗੀ ਕੀਤੀ ਜਾਣੀ ਹੈ ਤੇ ਦੂੁਜੇ ਪਾਸੇ ਠੇਕੇਦਾਰਾਂ ਨੇ ਅਦਾਇਗੀਆਂ ਨਾ ਮਿਲਣ ਕਾਰਨ ਕਈ ਇਲਾਕਿਆਂ ਵਿਚ ਵਿਕਾਸ ਦੇ ਕੰਮਾਂ ਦੀ ਗਤੀ ਕਾਫੀ ਹੌਲੀ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ ’ਚ ਸਗੋਂ ਕੌਂਸਲਰਾਂ ਵਿਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਕ ਜਾਣਕਾਰੀ ਮੁਤਾਬਕ ਨਗਰ ਨਿਗਮ ਦੇ ਠੇਕੇਦਾਰਾਂ ਵਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਦੇ 15 ਕਰੋ਼ੜ ਦੇ ਬਿੱਲ ਤਿਆਰ ਹਨ। ਇਨ੍ਹਾਂ ਬਿੱਲਾਂ ਦੀਆਂ ਫਾਈਲਾਂ ਤਿਆਰ ਪਈਆਂ ਹਨ। ਜਦਕਿ ਇਸ ਤੋਂ ਇਲਾਵਾ ਠੇਕੇਦਾਰਾਂ ਨੇ ਕੀਤੇ ਗਏ ਕੰਮਾਂ ਦੀ ਕਰੀਬ 49 ਕਰੋੜ ਦੀ ਅਦਾਇਗੀ ਨਗਰ ਨਿਗਮ ਕੋਲ ਲੈਣੀ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵੇਲੇ ਅਦਾਇਗੀ ਦੀ ਕਾਫੀ ਲੋੜ ਹੈ ਕਿਉਂਕਿ ਬਿਨਾਂ ਅਦਾਇਗੀ ਤੋਂ ਲੇਬਰ ਵੀ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਦੀ ਹੈ ਜਦਕਿ ਮੰਗਵਾਏ ਗਏ ਸਮਾਨ ਦੀਆਂ ਅਦਾਇਗੀਆਂ ਵੀ ਕਰਨੀਆਂ ਹੁੰਦੀਆਂ ਹਨ। ਕੁਝ ਦਿਨ ਪਹਿਲਾਂ ਠੇਕੇਦਾਰਾਂ ਨੇ ਅਦਾਇਗੀ ਲੈਣ ਲਈ ਮੇੱਅਰ ਵਨੀਤ ਧੀਰ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਸੀ ਪਰ ਉਨ੍ਹਾਂ ਦੇ ਕਿਸੇ ਜ਼ਿਆਦਾ ਰੁਝੇਵੇਂ ਹੋਣ ਕਰਕੇ ਠੇਕੇਦਾਰਾਂ ਦੀ ਮੇਅਰ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਨੇ ਠੇਕੇਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਅਦਾਇਗੀ ਜਲਦੀ ਕਰਵਾ ਦਿੱਤੀ ਜਾਵੇਗੀ। ਉਂਜ ਇਸ ਤਰ੍ਹਾਂ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸੋਮਵਾਰ ਨੂੰ ਠੇਕੇਦਾਰ ਮੇਅਰ ਵਨੀਤ ਧੀਰ ਨਾਲ ਦੁਬਾਰਾ ਮੁਲਾਕਾਤ ਕਰਨਗੇ ਤੇ ਉਨ੍ਹਾਂ ਕੋਲ ਅਦਾਇਗੀਆਂ ਦੁਆਉਣ ਦਾ ਮੁੱਦਾ ਉਠਾਉਣਗੇ। ਇਸ ਵੇਲੇ ਸ਼ਹਿਰ ਵਿਚ ਨਵੇਂ ਵਿਕਾਸ ਦੇ ਕੰਮਾਂ ਦੇ ਉਦਘਾਟਨ ਹੋ ਰਹੇ ਹਨ ਜਦਕਿ ਕਈ ਵਿਕਾਸ ਦੇ ਕੰਮਾਂ ਦੇ ਵਰਕ ਆਰਡਰ ਹੋ ਚੁੱਕੇ ਹਨ। ਠੇਕੇਦਾਰਾਂ ਨੇ ਤਾਂ ਕਈ ਕੰਮ ਵਿਚਕਾਰ ਹੀ ਛੱਡ ਦਿੱਤੇ ਹਨ। ਚਾਹੇ ਇਨ੍ਹਾਂ ਦਾ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ ਹੈ ਪਰ ਕਿਹਾ ਜਾਂਦਾ ਹੈ ਕਿ ਅਦਾਇਗੀ ਵਿਚ ਦੇਰੀ ਹੋਣ ਕਾਰਨ ਹੀ ਕਈ ਕੰਮ ਲਟਕ ਗਏ ਹਨ। ਚੋਣਾਂ ਨੂੰ ਹੁਣ ਕੁਝ ਮਹੀਨੇ ਹੀ ਰਹਿ ਗਏ ਹਨ ਤਾਂ ਠੇਕੇਦਾਰਾਂ ਅਤੇ ਕੌਂਸਲਰਾਂ ਦਾ ਵੀ ਕਹਿਣਾ ਸੀ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਫੰਡਾਂ ਜਾਰੀ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਜੇਕਰ ਪੰਜਾਬ ਸਰਕਾਰ ਕੋਲ ਫੰਡ ਮਿਲਦੇ ਹਨ ਤਾਂ ਇਸ ਨਾਲ ਸ਼ਹਿਰ ਦੇ ਕਈ ਪ੍ਰਾਜੈਕਟਾਂ ਵਿਚ ਤੇਜ਼ੀ ਆ ਸਕਦੀ ਹੈ ਸਗੋਂ ਕੰਮ ਵੀ ਜਲਦੀ ਪੂਰੇ ਹੋ ਸਕਣਗੇ। ਚੇਤੇ ਰਹੇ ਕਿ ਨਗਰ ਨਿਗਮ ਨੂੰ ਠੇਕੇਦਾਰਾਂ ਸਮੇਤ ਹੋਰ ਅਦਾਇਗੀਆਂ ਕਰਨ ਲਈ ਇਸ ਕਰਕੇ ਵੀ ਪਰੇਸ਼ਾਨੀ ਆਉਂਦੀ ਰਹੀ ਹੈ ਕਿਉਂਕਿ ਨਗਰ ਨਿਗਮ ਦੇ ਕੁਝ ਬੈਂਕ ਖ਼ਾਤੇ ਸੀਲ ਹੋ ਗਏ ਸਨ ਤਾਂ ਇਸ ਨਾਲ ਉਸ ਦਾ ਲੈਣ ਦੇਣ ਕਾਫੀ ਪ੍ਰਭਾਵਿਤ ਹੋਇਆ ਸੀ।