ਜਲੰਧਰ ਪਬਲਿਕ ਸਕੂਲ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਲੋਹੀਆਂ ਖਾਸ, 4 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ| ਸਮਾਗਮ ਦੌਰਾਨ ਨੰਨ੍ਹੇ-ਮੰਨ੍ਹੇ ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਤੇ ਰਾਧਾ, ਗਵਾਲਿਆਂ ਤੇ ਗੋਪੀਆਂ ਦਾ ਸਵਾਂਗ ਰਚਦੇ ਹੋਏ ਮਨਮੋਹਕ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ| ਸ੍ਰੀ ਕ੍ਰਿਸ਼ਨ ਦੇ ਬਾਲ ਰੂਪ ਵਿੱਚ ਸਜੇ ਹੋਏ ਨਿੱਕੇ-ਨਿੱਕੇ ਵਿਦਿਆਰਥੀਆਂ ਵੱਲੋਂ ਮੱਖਣ ਮਟਕੀ ਵੀ ਤੋੜੀ ਗਈ| ਵਿਦਿਆਰਥੀਆਂ ਦੇ ਸੀਨੀਅਰ ਅਤੇ ਜੂਨੀਅਰ ਗਰੁੱਪਾਂ ਦੁਆਰਾ ਮੱਖਣ ਮਟਕੀ ਨੂੰ ਬਣਾਉਣ ਅਤੇ ਸਜਾਉਣ ਦੀ ਪ੍ਰਤੀਯੋਗਤਾ ਵੀ ਕਰਵਾਈ ਗਈ, ਜਿਸ ਵਿੱਚ ਉਨ੍ਹਾਂ ਦੀ ਹੁਨਰ ਪ੍ਰਵਿਰਤੀ ਪੂਰਨ ਰੂਪ ਵਿੱਚ ਝਲਕ ਰਹੀ ਸੀ| ਸਕੂਲ ਦੇ ਐਮ. ਡੀ.
ਲੋਹੀਆਂ ਖਾਸ, 4 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ| ਸਮਾਗਮ ਦੌਰਾਨ ਨੰਨ੍ਹੇ-ਮੰਨ੍ਹੇ ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਤੇ ਰਾਧਾ, ਗਵਾਲਿਆਂ ਤੇ ਗੋਪੀਆਂ ਦਾ ਸਵਾਂਗ ਰਚਦੇ ਹੋਏ ਮਨਮੋਹਕ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ| ਸ੍ਰੀ ਕ੍ਰਿਸ਼ਨ ਦੇ ਬਾਲ ਰੂਪ ਵਿੱਚ ਸਜੇ ਹੋਏ ਨਿੱਕੇ-ਨਿੱਕੇ ਵਿਦਿਆਰਥੀਆਂ ਵੱਲੋਂ ਮੱਖਣ ਮਟਕੀ ਵੀ ਤੋੜੀ ਗਈ| ਵਿਦਿਆਰਥੀਆਂ ਦੇ ਸੀਨੀਅਰ ਅਤੇ ਜੂਨੀਅਰ ਗਰੁੱਪਾਂ ਦੁਆਰਾ ਮੱਖਣ ਮਟਕੀ ਨੂੰ ਬਣਾਉਣ ਅਤੇ ਸਜਾਉਣ ਦੀ ਪ੍ਰਤੀਯੋਗਤਾ ਵੀ ਕਰਵਾਈ ਗਈ, ਜਿਸ ਵਿੱਚ ਉਨ੍ਹਾਂ ਦੀ ਹੁਨਰ ਪ੍ਰਵਿਰਤੀ ਪੂਰਨ ਰੂਪ ਵਿੱਚ ਝਲਕ ਰਹੀ ਸੀ| ਸਕੂਲ ਦੇ ਐਮ.ਡੀ. ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕੌਰ ਮਰੋਕ, ਪ੍ਰਿੰਸੀਪਲ ਤਿਲਕ ਰਾਜ ਅਰੋੜਾ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਦੁਆਰਾ ਬੱਚਿਆ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦੇ ਇਤਿਹਾਸ ਬਾਰੇ ਦੱਸਿਆ ਗਿਆ| ਇਸ ਮੌਕੇ ਮੈਡਮ ਗੁਰਮੀਤ ਕੌਰ , ਸੋਨਿਕਾ, ਤਜਿੰਦਰਜੀਤ ਕੌਰ, ਮਨਜੋਤ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਪਰਮਜੀਤ ਕੌਰ, ਮੀਨਾ ਸ਼ਰਮਾ, ਪ੍ਰੀਤੀ, ਰੀਟਾ, ਨੀਤੂ ਕੱਕੜ, ਚਾਂਦਨੀ, ਜੋਤੀ, ਅਰਚਨਾ, ਰਣਜੀਤ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ, ਨਰਿੰਦਰ ਕੌਰ, ਸਿਮਰਨਜੀਤ ਕੌਰ, ਸਿਮਰਤ ਕੌਰ, ਗਗਨਦੀਪ ਕੌਰ, ਨਵਨੀਤ ਕੌਰ, ਨਰਿੰਦਰ ਕੌਰ, ਮਨਦੀਪ ਕੌਰ , ਸਤਵਿੰਦਰ ਜੀਤ, ਹਰਜਿੰਦਰ ਸਿੰਘ, ਸਾਜਨ, ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ|