ਗੁਰੂ ਤੇਗ ਬਹਾਦਰ ਚੌਕ ਤੋਂ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਬਣਾਈ ਜਾਵੇ-ਕੌਂਸਲਰ ਹੈਪੀ
ਜਲੰਧਰ, 9 ਸਤੰਬਰ (ਸ਼ਿਵ )-ਨਗਰ ਨਿਗਮ ’ਚ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਅਤੇ ਵਾਰਡ ਨੰਬਰ 35 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਦੁਬਾਰਾ ਇਕ ਪੱਤਰ ਲਿਖਿਆ ਹੈ। ਕੌਂਸਲਰ ਹੈਪੀ ਨੇ ਪੱਤਰ ਰਾਹੀਂ ਇਹ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਚੌਕ ਤੋਂ ਲੈ ਕੇ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਤੋਂ ਜਲਦ ਬਣਾਈ ਜਾਵੇ।
ਅਜੀਤ ਡੈਸਕ
10-09-2026