16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

–ਮਾਮਲਾ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਦਾ– ਜੈਸਮੀਨ ਦਾ ਹੋਇਆ ਸਸਕਾਰ, ਮ੍ਰਿਤਕਾ ਦੀ ਮਾਤਾ ਦੇ ਬਿਆਨ ਦਰਜ

ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 15 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਜਲੰਧਰ ਹਾਈਟਸ ’ਚ ਬੀਤੇ ਕੱਲ੍ਹ ਦੁਪਹਿਰ ਬਾਅਦ ਇੱਕ ਨੌਜਵਾਨ ਲੜਕੀ ਵਲੋਂ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਸਾਹਮਣੇ ਆਇਆ ਸੀ। ਇਸ ਸੰਬੰਧੀ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਬਲਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਲੜਕੀ ਜੈਸਮੀਨ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ।

ਜੈਸਮੀਨ ਦੀ ਫਾਈਲ ਫੋਟੋ। 16-09-2026
ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 15 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਜਲੰਧਰ ਹਾਈਟਸ ’ਚ ਬੀਤੇ ਕੱਲ੍ਹ ਦੁਪਹਿਰ ਬਾਅਦ ਇੱਕ ਨੌਜਵਾਨ ਲੜਕੀ ਵਲੋਂ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਸਾਹਮਣੇ ਆਇਆ ਸੀ। ਇਸ ਸੰਬੰਧੀ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਬਲਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਲੜਕੀ ਜੈਸਮੀਨ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਤਾ ਗੁਰਪ੍ਰੀਤ ਕੌਰ ਪਤਨੀ ਕਰਮਵੀਰ ਸਿੰਘ ਚਾਹਲ ਵਾਸੀ ਸਮਾਰਟ ਹੋਮ ਜਲੰਧਰ ਹਾਈਟਸ -2 ਫੋਲੜੀਵਾਲ,ਥਾਣਾ ਸਦਰ ਜਲੰਧਰ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਉਹ ਬਤੌਰ ਸਰਕਾਰੀ ਟੀਚਰ ਹਨ। ਉਨ੍ਹਾਂ ਦਾ ਇੱਕ ਲੜਕਾ ਤੇ ਇਕ ਲੜਕੀ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਕੀ ਜੈਸਮੀਨ ਪਿਛਲੇ ਕਾਫੀ ਸਮੇਂ ਤੋਂ ਪੜ੍ਹਾਈ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀ ਸੀ ਜਿਸ ਕਾਰਨ ਉਹ ਡਿਪਰੈਸ਼ਨ ਵਿੱਚ ਚਲੀ ਗਈ, ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਉਹ ਕੁਝ ਸਮੇਂ ਲਈ ਸਕੂਲ ਗਏ ਸਨ। ਉਸ ਤੋਂ ਬਾਅਦ ਮੈਨੂੰ ਕਰੀਬ ਸਵਾ ਚਾਰ ਵਜੇ ਸਮਾਰਟ ਹੋਮ ਜਲੰਧਰ ਹਾਈਟਸ ਦੇ ਸਿਕਿਉਰਟੀ ਗਾਰਡ ਦਾ ਫੋਨ ਆਇਆ ਕਿ ਤੁਹਾਡੀ ਲੜਕੀ ਬਿਲਡਿੰਗ ਤੋਂ ਡਿੱਗ ਗਈ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਕੀ ਨੇ ਡਿਪਰੈਸ਼ਨ ਦੇ ਚੱਲਦਿਆਂ ਖ਼ੁਦਕੁਸ਼ੀ ਕੀਤੀ ਹੈ, ਜਿਸ ਵਿਚ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ, ਮੈਂ ਕਿਸੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੀ। ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਬਲਕਰਨ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਲੜਕੀ ਦੇ ਪਰਿਵਾਰ ਵਲੋਂ ਜੈਸਮੀਨ ਦਾ ਜਲੰਧਰ ਵਿੱਚ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਧਾਰਾ194 ਬੀ. ਐਨ. ਐਸ. ਐਸ. ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਪਿਛਲੀ ਖ਼ਬਰ ਕੱਚੇ ਮਾਲ ਦੇ ਭਾਅ ਵਧਣ ਕਾਰਨ ਰਬੜ ਉਤਪਾਦਾਂ ਦੀਆਂ ਕੀਮਤਾਂ 5 ਤੋਂ 10 ਫ਼ੀਸਦੀ ਵਧਾਉਣ ਦਾ ਫ਼ੈਸਲਾ ਅਗਲੀ ਖ਼ਬਰ ਡਾ. ਉਦੋਕੇ ਵਲੋਂ ਗੁਰਦੁਆਰਾ ਪਾਤਿਸ਼ਾਹੀ ਦਸਵੀਂ ’ਚ ਗੁਰਮਤਿ ਵਿਚਾਰ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।