16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੱਚੇ ਮਾਲ ਦੇ ਭਾਅ ਵਧਣ ਕਾਰਨ ਰਬੜ ਉਤਪਾਦਾਂ ਦੀਆਂ ਕੀਮਤਾਂ 5 ਤੋਂ 10 ਫ਼ੀਸਦੀ ਵਧਾਉਣ ਦਾ ਫ਼ੈਸਲਾ

ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਜਲੰਧਰ ਰਬੜ ਗੁਡਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਜੀ.

ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੌਰਵ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਆਰ.ਕੇ. ਹਰਜਈ, ਜਨਰਲ ਸਕੱਤਰ ਅਸ਼ੋਕ ਮਾਗੋ, ਨਵੀਨ ਜੈਨ ਤੇ ਹੋਰ। ਤਸਵੀਰ-ਮੁਨੀਸ਼ 16-09-2026
ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਜਲੰਧਰ ਰਬੜ ਗੁਡਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਕਰਵਾਈ ਗਈ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਜੀ.ਐੱਸ.ਟੀ. ਨਾਲ ਸੰਬੰਧਤ ਗੁੰਝਲਦਾਰ ਮਾਮਲਿਆਂ ਅਤੇ ਕੱਚੇ ਮਾਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਸੰਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੌਰਵ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਜੀ.ਐੱਸ.ਟੀ. ਰਿਫੰਡ ਦੇ ਮਾਮਲਿਆਂ, ਸੂਬਾ ਜੀ.ਐੱਸ.ਟੀ. ਨਾਲ ਸੰਬੰਧਤ ਦੇਰੀ ਅਤੇ ਹੋਰ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਮੈਂਬਰਾਂ ਵਲੋਂ ਜੀ.ਐੱਸ.ਟੀ. ਸਬੰਧੀ ਪੁੱਛੇ ਗਏ ਸਵਾਲਾਂ ਦੇ ਵੀ ਤਸੱਲੀਬਖਸ਼ ਹੱਲ ਦੱਸੇ ਗਏ। ਰਬੜ ਅਤੇ ਫੁੱਟਵੇਅਰ ਉਦਯੋਗ ਨੂੰ ਦਰਪੇਸ਼ ਕੱਚੇ ਮਾਲ ਦੀਆਂ ਬੇਕਾਬੂ ਵਧ ਰਹੀਆਂ ਕੀਮਤਾਂ ’ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਦੱਸਿਆ ਗਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਈ.ਵੀ.ਏ., ਤੇਲ, ਰਬੜ, ਪੀ.ਵੀ.ਸੀ., ਰੇਜ਼ਿਨ, ਪਿਗਮੈਂਟ, ਸਟੇਬਿਲਾਈਜ਼ਰ ਅਤੇ ਹੋਰ ਸਹਾਇਕ ਸਮੱਗਰੀਆਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੱਚੇ ਮਾਲ ਦੀ ਸਪਲਾਈ ਵਿੱਚ ਅਨਿਯਮਤਤਾ ਅਤੇ ਬਾਜ਼ਾਰ ਵਿੱਚ ਲਗਾਤਾਰ ਬਣੀ ਅਸਥਿਰਤਾ ਕਾਰਨ ਨਿਰਮਾਤਾਵਾਂ ਲਈ ਵਧੀ ਹੋਈ ਲਾਗਤ ਨੂੰ ਮੌਜੂਦਾ ਵਿਕਰੀ ਕੀਮਤਾਂ ’ਤੇ ਝੱਲਣਾ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਉਤਪਾਦਨ ਅਤੇ ਗੁਣਵੱਤਾ ਨੂੰ ਕਾਇਮ ਰੱਖਣ ’ਤੇ ਵੀ ਭਾਰੀ ਦਬਾਅ ਪੈ ਰਿਹਾ ਹੈ। ਮੌਜੂਦਾ ਬਾਜ਼ਾਰ ਹਾਲਾਤ ਨੂੰ ਦੇਖਦੇ ਹੋਏ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਰਬੜ, ਈ.ਵੀ.ਏ. ਦੀਆਂ ਚੱਪਲਾਂ ਅਤੇ ਸੰਬੰਧਤ ਉਤਪਾਦਾਂ ਦੀਆਂ ਕੀਮਤਾਂ ਵਿੱਚ 5 ਤੋਂ 10 ਫ਼ੀਸਦੀ ਤੱਕ ਵਾਧਾ ਕੀਤਾ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਆਰ . ਕੇ. ਹਰਜਈ ਤੇ ਜਨਰਲ ਸਕੱਤਰ ਅਸ਼ੋਕ ਮਾਗੋ ਤੋਂ ਇਲਾਵਾ ਨਵੀਨ ਜੈਨ, ਅੰਸ਼ੂ ਛਾਬੜਾ, ਰਾਕੇਸ਼ ਬਹਿਲ, ਰਾਜੇਸ਼ ਲਾਂਬਾ, ਸ਼ਰਦ ਬਹਿਲ, ਸ਼ਗੁਨ ਬਹਿਲ, ਰਾਕੇਸ਼ ਬਾਹਰੀ, ਰਾਜ ਕੁਮਾਰ ਮਲਹੋਤਰਾ, ਵਿਨੋਦ ਵਾਸਨ, ਮਹਿੰਦਰ ਪਾਲ ਜੁਲਕਾ, ਕੇਵਲ ਜੁਲਕਾ, ਆਕਾਸ਼ ਜੁਲਕਾ, ਗਗਨ ਜੁਲਕਾ, ਸ਼ੁਭਮ, ਆਦਿਤਿਆ ਗਗਨੇਜਾ, ਵਿਸ਼ਾਲ ਮਲਹੋਤਰਾ, ਸੌਰਭ ਲਖਵਾਨੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਮਿੱਠੂ ਬਸਤੀ ’ਚ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਉਸਾਰੀ ਢਾਹੀ, ਨਿਗਮ ਤੇ ਪੁਲਿਸ ਨੇ ਕੀਤੀ ਸਾਂਝੀ ਕਾਰਵਾਈ ਅਗਲੀ ਖ਼ਬਰ –ਮਾਮਲਾ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਦਾ– ਜੈਸਮੀਨ ਦਾ ਹੋਇਆ ਸਸਕਾਰ, ਮ੍ਰਿਤਕਾ ਦੀ ਮਾਤਾ ਦੇ ਬਿਆਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।