23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਲੋਹੀਆਂ ਦੀ ਗੁਰੂ ਨਾਨਕ ਕਾਲੋਨੀ ’ਚੋਂ ਮੋਟਰਸਾਈਕਲ ਚੋਰੀ

ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਚੋਰਾਂ, ਲੁਟੇਰਿਆਂ ਵੱਲੋਂ ਲੋਹੀਆਂ ’ਚ ਚੋਰੀਆਂ ਲਗਾਤਾਰ ਜਾਰੀ ਹਨ, ਜਿਸ ਦੇ ਚਲਦੇ ਲੋਹੀਆਂ ਦੀ ਗੁਰੂ ਨਾਨਕ ਕਾਲੋਨੀ ਦੀ ਗਲੀ ਨੰਬਰ 3, ਦੇ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਕੋਈ ਚੋਰ ਚਾਬੀ ਨਾਲ ਲੌਕ ਖੋਲ ਕੇ ਰਫ਼ੂਚੱਕਰ ਹੋ ਗਿਆ ਹੈ| ਪੁਲਿਸ ਥਾਣਾ ਲੋਹੀਆਂ ਵਿਖੇ ਲਿਖਾਈ ਆਪਣੀ ਸ਼ਿਕਾਇਤ ’ਚ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਸੀਰਪੁਰ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲੋਨੀ ’ਚ ਰਹਿੰਦੇ ਆਪਣੇ ਚਾਚਾ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ, ਜਦੋਂ ਉਹ ਮਿਲ ਕੇ ਵਾਪਸ ਆਇਆ ਤਾਂ ਘਰ ਦੇ ਬਾਹਰ ਖੜਾ ਚੋਰ ਆਪਣੇ ਨਾਲ ਲਿਆਂਦੀ ਚੋਰ ਚਾਬੀ ਨਾਲ ਲੌਕ ਖੋਲ੍ਹ ਕੇ ਮੋਟਰਸਾਈਕਲ ਨੰਬਰ ਪੀ. ਬੀ.

ਅਜੀਤ ਡੈਸਕ 23-09-2026
ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਚੋਰਾਂ, ਲੁਟੇਰਿਆਂ ਵੱਲੋਂ ਲੋਹੀਆਂ ’ਚ ਚੋਰੀਆਂ ਲਗਾਤਾਰ ਜਾਰੀ ਹਨ, ਜਿਸ ਦੇ ਚਲਦੇ ਲੋਹੀਆਂ ਦੀ ਗੁਰੂ ਨਾਨਕ ਕਾਲੋਨੀ ਦੀ ਗਲੀ ਨੰਬਰ 3, ਦੇ ਇੱਕ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਕੋਈ ਚੋਰ ਚਾਬੀ ਨਾਲ ਲੌਕ ਖੋਲ ਕੇ ਰਫ਼ੂਚੱਕਰ ਹੋ ਗਿਆ ਹੈ| ਪੁਲਿਸ ਥਾਣਾ ਲੋਹੀਆਂ ਵਿਖੇ ਲਿਖਾਈ ਆਪਣੀ ਸ਼ਿਕਾਇਤ ’ਚ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਸੀਰਪੁਰ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲੋਨੀ ’ਚ ਰਹਿੰਦੇ ਆਪਣੇ ਚਾਚਾ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ, ਜਦੋਂ ਉਹ ਮਿਲ ਕੇ ਵਾਪਸ ਆਇਆ ਤਾਂ ਘਰ ਦੇ ਬਾਹਰ ਖੜਾ ਚੋਰ ਆਪਣੇ ਨਾਲ ਲਿਆਂਦੀ ਚੋਰ ਚਾਬੀ ਨਾਲ ਲੌਕ ਖੋਲ੍ਹ ਕੇ ਮੋਟਰਸਾਈਕਲ ਨੰਬਰ ਪੀ.ਬੀ. 08 ਈ.ਆਰ. 3560 (2021 ਮਾਡਲ, ਰੰਗ ਕਾਲਾ) ਨੂੰ ਚੁਰਾ ਕੇ ਲੈ ਗਿਆ ਹੈ| ਕੋਆਪਰੇਟਿਵ ਸੁਸਾਇਟੀ ਨੱਲ੍ਹ ਦੇ ਸੈਕਟਰੀ ਹਰਜਿੰਦਰ ਸਿੰਘ ਮੁਤਾਬਕ ਸ਼ਾਮ 5 ਵਜੇ ਵਾਪਰੀ ਇਸ ਘਟਨਾ ਸਬੰਧੀ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਉਕਤ ਚੋਰ ਵੱਲੋਂ ਪੂਰੇ 10, 15 ਮਿੰਟ ਆਲੇ ਦੁਆਲੇ ਦੀ ਰੇਕੀ ਕੀਤੀ ਗਈ ਅਤੇ ਆਨੇ ਬਹਾਨੇ ਮੋਟਰਸਾਈਕਲ ਦੇ ਦੁਆਲੇ ਗੇੜੇ ਕੱਢੇ ਅਤੇ ਮੌਕਾ ਦੇਖਦੇ ਹੀ ਮੋਟਰਸਾਈਕਲ ਲੈ ਕੇ ਨੌਂ ਦੋ ਗਿਆਰਾ ਹੋ ਗਿਆ ਹੈ| ਇਸ ਸਬੰਧੀ ਲੋਹੀਆਂ ਦੇ ਥਾਣਾ ਮੁਖੀ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਨੇ ਕਿਹਾ ਕਿ ਸਾਡੀ ਟੀਮ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਫੁਟੇਜ਼ ਦੇਖ ਰਹੀ ਹੈ ਅਤੇ ਜਲਦ ਹੀ ਚੋਰ ਦੇ ਗਲਮੇ ਤੱਕ ਹੱਥ ਪਾ ਲਿਆ ਜਾਵੇਗਾ|
ਪਿਛਲੀ ਖ਼ਬਰ ਲੋਹੀਆਂ ਥਾਣੇ ਦਾ ਸੁਖਵਿੰਦਰ ਸਿੰਘ ਮੁਲਤਾਨੀ ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਮਾਹੂੰਵਾਲ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਪਿੰਡ ਵਾਸੀਆਂ ਦਾ ਵਫ਼ਦ ਐੱਸ.ਡੀ.ਐੱਮ. ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।