ਵਿਧਾਇਕ ਸ਼ੇਰੋਵਾਲੀਆ ਵਲੋਂ ਮੁਕੇਸ਼ ਵਡੈਹਰਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ
ਸ਼ਾਹਕੋਟ, 2 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਸਮਾਜ ਸੇਵਕ ਤਰਸੇਮ ਲਾਲ ਵਡੈਹਰਾ ਦੇ ਜਵਾਨ ਪੁੱਤ ਮੁਕੇਸ਼ ਕੁਮਾਰ ਵਡੈਹਰਾ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਨ੍ਹਾਂ ਦੇ ਗ੍ਰਹਿ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਵਿਖੇ ਪਹੁੰਚੇ। ਸ਼ੇਰੋਵਾਲੀਆ ਨੇ ਇਸ ਦੁੱਖ ਦੀ ਘੜੀ ਵਿਚ ਤਰਸੇਮ ਵਡੈਹਰਾ, ਮੁਨੀਸ਼ ਵਡੈਹਰਾ ਤੇ ਸੁਭਾਸ਼ ਚੰਦਰ ਗੋਗੀ ਵਡੈਹਰਾ ਨਾਲ ਦੁੱਖ ਪ੍ਰਗਟ ਕੀਤਾ।
ਅਜੀਤ ਡੈਸਕ
03-10-2026