05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਲੱਖਾਂ ਰੁਪਏ ਅਦਾ ਕਰਕੇ ਆਪਣੇ ਪਲਾਟ ਲੱਭ ਰਹੇ ਨੇ ਅਲਾਟੀ

ਚੁਗਿੱਟੀ, 4 ਅਕਤੂਬਰ (ਲਾਗੂ)- ਜਲੰਧਰ ਨਗਰ ਸੁਧਾਰ ਟਰੱਸਟ ਵੱਲੋਂ ਰਿਹਾਇਸ਼ੀ ਪਲਾਟਾਂ, ਦੁਕਾਨਾਂ ਅਤੇ ਐਸ. ਸੀ.

ਅਜੀਤ ਡੈਸਕ 05-10-2026
ਚੁਗਿੱਟੀ, 4 ਅਕਤੂਬਰ (ਲਾਗੂ)- ਜਲੰਧਰ ਨਗਰ ਸੁਧਾਰ ਟਰੱਸਟ ਵੱਲੋਂ ਰਿਹਾਇਸ਼ੀ ਪਲਾਟਾਂ, ਦੁਕਾਨਾਂ ਅਤੇ ਐਸ.ਸੀ.ਓ. ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਦ ਕਿ ਟਰੱਸਟ ਵੱਲੋਂ ਵੇਚੇ ਗਏ ਪਲਾਟਾਂ ਤੇ ਦੁਕਾਨਾਂ ਦੇ ਅਲਾਟੀ ਲੱਖਾਂ ਰੁਪਏ ਦੀ ਅਦਾਇਗੀ ਕਰਨ ਦੇ ਬਾਵਜੂਦ ਆਪਣੀ ਖਰੀਦੀ ਗਈ ਜਾਇਦਾਦ ਲੱਭ ਰਹੇ ਹਨ। ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਸੂਰੀਆ ਐਨਕਲੇਵ ਐਕਸਟੈਨਸ਼ਨ ਵਿਚ ਪਲਾਟਾਂ ਅਤੇ ਦੁਕਾਨਾਂ ਵਾਲੀ ਥਾਂ ਨੇ ਸਾਲਾਂ ਤੋਂ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਇਕ ਐਸ.ਸੀ.ਓ. ਦੇ ਖਰੀਦਦਾਰ ਸੰਜੈ ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੀ ਰਕਮ ਅਦਾ ਕਰ ਦੇਣ ਦੇ ਬਾਵਜੂਦ ਨਗਰ ਸੁਧਾਰ ਟਰੱਸਟ ਵੱਲੋਂ ਕੱਟੇ ਗਏ ਐਸ.ਸੀ.ਓ. ਵਾਲੀ ਜਮੀਨ ’ਤੇ ਕਰੀਬ 8-8 ਫੁੱਟ ਪਾਣੀ ਕਈ ਵਰ੍ਹਿਆਂ ਤੋਂ ਭਰਿਆ ਹੋਇਆ ਹੈ ਜਦ ਕਿ ਨਗਰ ਸੁਧਾਰ ਟਰੱਸਟ ਉਸਾਰੀ ਨਾ ਕਰਨ ਦੇ ਇਵਜ਼ ਵਜੋਂ ਜ਼ੁਰਮਾਨੇ ਦੇ ਨੋਟਿਸ ਭੇਜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਥੇ ਬਣੇ ਦੋ ਐਸ.ਸੀ.ਓ. ਪਾਣੀ ਵਿਚ ਡੁੱਬੇ ਹੋਣ ਕਾਰਨ ਮਾਲਕ ਕੋਈ ਕਾਰੋਬਾਰ ਕਰਨ ਤੋਂ ਅਸਮਰਥ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਸੁਧਾਰ ਟਰੱਸਟ ਦੀਆਂ ਜਾਇਦਾਦਾਂ ਦੀ ਬੋਲੀ ਦੇਣ ਤੋਂ ਪਹਿਲਾਂ ਇਨ੍ਹਾਂ ਜਮੀਨਾਂ ਦੀ ਸਥਿਤੀ ਦੇਖ ਲਈ ਜਾਵੇ। ਸੰਜੈ ਰਾਜਪਾਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਆਪਣੀਆਂ ਅਣਗਹਿਲੀਆਂ ਕਾਰਨ ਅਦਾਲਤਾਂ ਤੋਂ ਕਰੋੜਾਂ ਰੁਪਏ ਜੁਰਮਾਨੇ ਵਜੋਂ ਭਰਨ ਦਾ ਭਾਗੀਦਾਰ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਆਰ.ਐੱਮ.ਪੀ.ਆਈ. ’ਤੇ ਲਿਬ੍ਰੇਸ਼ਨ ਜ਼ਿਲ੍ਹਾ-ਤਹਿਸੀਲ ਕੇਂਦਰਾਂ ’ਤੇ 7-8 ਨੂੰ ਕਰੇਗੀ ਰੋਸ ਮੁਜ਼ਾਹਰੇ ਅਗਲੀ ਖ਼ਬਰ ਕਦੋਂ ਪੂਰਾ ਹੋਵੇਗਾ ਪਟੇਲ ਚੌਕ ਤੋਂ ਬਿਧੀਪੁਰ ਫਾਟਕ ਤੱਕ ਚੱਲ ਰਿਹਾ ਗਰੀਨ ਬੈਲਟ ਦਾ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।