09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਲਗਾਤਾਰ 3 ਸਾਲ ਟੀ.ਬੀ. ਮੁਕਤ ਰਹਿਣ ’ਤੇ ਪਿੰਡ ‘ਜੱਫਲ ਝੀਂਗੜ’ ਗੋਲਡ ਸਰਟੀਫਿਕੇਟ ਨਾਲ ਸਨਮਾਨਿਤ

ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ)-‘ਟੀ. ਬੀ.

ਲਗਤਾਰ ਤਿੰਨ ਸਾਲ ਟੀ. ਬੀ. ਮੁਕਤ ਰਹਿਣ ਵਾਲੇ ਪਿੰਡ ਜੱਫਲ ਝੀਂਗੜ ਦੀ ਸਰਪੰਚ ਨੂੰ ਗੋਲਡ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਸਿਵਲ ਸਰਜਨ ਡਾ. ਰਾਜੇਸ਼ ਗਰਗ। ਤਸਵੀਰ-ਜੀ.ਪੀ. ਸਿੰਘ 09-10-2026
ਜਲੰਧਰ, 8 ਅਕਤੂਬਰ (ਜਤਿੰਦਰ ਪੰਮੀ)-‘ਟੀ.ਬੀ. ਮੁਕਤ ਭਾਰਤ ਅਭਿਆਨ’ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਟੀ.ਬੀ. ਦੇ ਖਾਤਮੇ ਲਈ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ 91 ਪੰਚਾਇਤਾਂ ਨੂੰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ’ਚ ਸ਼ਾਮਲ ਜੱਫਲ ਝੀਂਗੜ ਦੀ ਪੰਚਾਇਤ ਨੂੰ ਲਗਾਤਾਰ ਤਿੰਨ ਸਾਲ ਟੀ. ਬੀ. ਮੁਕਤ ਰਹਿਣ ’ਤੇ ਗੋਲਡ ਸਰਟੀਫਿਕੇਟ ਨਾਲ ਸਨਮਾਨਿਆ ਗਿਆ। ਅੱਜ ਸਨਮਾਨਿਤ ਹੋਏ 91 ਪਿੰਡਾਂ ’ਚੋਂ ਇਕ ਪਿੰਡ ਸੋਨ, 19 ਚਾਂਦੀ ਅਤੇ 71 ਪਿੰਡ ਕਾਂਸੀ ਕੈਟਾਗਰੀ ਵਿੱਚ ਸ਼ਾਮਿਲ ਹਨ। ਬਲਾਕ ਕਾਲਾ ਬੱਕਰਾ ਅਧੀਨ ਆਉਂਦੇ ਪਿੰਡ ‘ਜੱਫਲ ਝੀਂਗੜ’ ਨੂੰ ਸਾਲ 2023, 2024 ਅਤੇ 2025 ਦੌਰਾਨ ਲਗਾਤਾਰ ਤਿੰਨ ਸਾਲ ਟੀ.ਬੀ. ਮੁਕਤ ਰਹਿਣ ’ਤੇ ਗੋਲਡ ਸਰਟੀਫਿਕੇਟ ਜਦਕਿ 19 ਪਿੰਡਾਂ ਨੂੰ ਲਗਾਤਾਰ ਦੋ ਸਾਲ ਟੀ.ਬੀ. ਮੁਕਤ ਰਹਿਣ ’ਤੇ ਚਾਂਦੀ ਅਤੇ ਪਹਿਲੇ ਸਾਲ ਟੀ. ਬੀ. ਮੁਕਤ ਹੋਣ ਦਾ ਟੀਚਾ ਹਾਸਿਲ ਕਰਨ ’ਤੇ 71 ਪਿੰਡਾਂ ਨੂੰ ਕਾਂਸੇ ਦੇ ਸਰਟੀਫਿਕੇਟ ਦਿੱਤੇ ਗਏ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਨਮਾਨਿਤ ਹੋਈਆਂ ਸਮੂਹ ਪੰਚਾਇਤਾਂ, ਸਰਪੰਚਾਂ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੀ ਮੁਫ਼ਤ ਜਾਂਚ ਅਤੇ ਪੂਰਾ ਇਲਾਜ ਉਪਲਬਧ ਹੈ। ਜ਼ਿਲ੍ਹਾ ਟੀ . ਬੀ. ਅਫ਼ਸਰ ਡਾ. ਰੀਤੂ ਦਾਦਰਾ ਨੇ ਦੱਸਿਆ ਕਿ ਟੀ.ਬੀ. ਵਰਗੀ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮੇਂ ਸਿਰ ਜਾਂਚ ਅਤੇ ਪੂਰਾ ਕੋਰਸ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਰਘੂ ਸੱਭਰਵਾਲ, ਡਾ. ਮੋਹਿਤ ਚੰਦਰ, ਡਾ. ਵਿਵੇਕ ਬਰਮੋਤਰਾ, ਡਾ. ਜੋਤੀ ਬਾਲਾ, ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ/ ਕਰਮਚਾਰੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਖੇਲੋ ਇੰਡੀਆ ਦੇ ਸਾਈਨ ਬੋਰਡਾਂ ’ਤੇ ਭਾਸ਼ਾਈ ਗਲਤੀਆਂ, ਪ੍ਰਸ਼ਾਸਨ ਕਦੋਂ ਜਾਗੇਗਾ…..? ਅਗਲੀ ਖ਼ਬਰ ਅੱਪਰਾ ਦੇ ਕਮਿਊਨਿਟੀ ਸਿਹਤ ਕੇਂਦਰ ਦੀ ਹੋਵੇਗੀ ਕਾਇਆਕਲਪ, ਆਧੁਨਿਕ ਸਹੂਲਤਾਂ ਨਾਲ ਲੈਸ 30 ਬਿਸਤਰਿਆਂ ਵਾਲਾ ਹਸਪਤਾਲ ਬਣੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।