10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਮਾਰਟ ਸਿਟੀ ਦੀਆਂ ਬੇਨਿਯਮੀਆਂ ਨੂੰ ਲੈ ਕੇ ਭਾਜਪਾ ਕੌਂਸਲਰਾਂ ਵਲੋਂ ਨਿਗਮ ਦਫ਼ਤਰ ਬਾਹਰ ਪ੍ਰਦਰਸ਼ਨ

< ਸਮਾਰਟ ਸਿਟੀ ਘਪਲੇ ’ਤੇ ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇ-ਅਸ਼ੋਕ ਸਰੀਨ ਹਿੱਕੀ < ਭਾਜਪਾ ਨੇ ਨਿਗਮ ਕਮਿਸ਼ਨਰ ਦਫ਼ਤਰ ਬਾਹਰ ਚਿਪਕਾਇਆ ਮੰਗ ਪੱਤਰ ਜਲੰਧਰ, 9 ਅਕਤੂਬਰ (ਸ਼ਿਵ )-ਜਲੰਧਰ ਨਗਰ ਨਿਗਮ ’ਚ ਕਥਿਤ ਭ੍ਰਿਸ਼ਟਾਚਾਰ, ਸਮਾਰਟ ਸਿਟੀ ਪ੍ਰਾਜੈਕਟ ਵਿਚ ਬੇਨਿਯਮੀਆਂ, ਸ਼ਹਿਰ ਦੀ ਬਦਹਾਲ ਸਫ਼ਾਈ ਅਤੇ ਸੀਵਰੇਜ ਵਿਵਸਥਾ ਅਤੇ ਵਿਕਾਸ ਕਾਰਜਾਂ ਵਿਚ ਪਾਰਦਰਸ਼ਤਾ ਦੀ ਘਾਟ ਦੇ ਦੋਸ਼ਾਂ ਨੂੰ ਲੈ ਕੇ ਅੱਜ ਭਾਜਪਾ ਕੌਂਸਲਰ ਦਲ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਭਾਜਪਾ ਕੌਂਸਲਰਾਂ ਨੇ ਸੈਂਕੜੇ ਸਮਰਥਕਾਂ ਅਤੇ ਵਰਕਰਾਂ ਨਾਲ ਨਗਰ ਨਿਗਮ ਦਫ਼ਤਰ ਵਿਚ ਜ਼ੋਰਦਾਰ ਧਰਨਾ-ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਭਾਜਪਾ ਦਿਹਾਤੀ ਪ੍ਰਧਾਨ ਜਗਬੀਰ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਅਜੀਤ ਡੈਸਕ 10-10-2026
< ਸਮਾਰਟ ਸਿਟੀ ਘਪਲੇ ’ਤੇ ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇ-ਅਸ਼ੋਕ ਸਰੀਨ ਹਿੱਕੀ < ਭਾਜਪਾ ਨੇ ਨਿਗਮ ਕਮਿਸ਼ਨਰ ਦਫ਼ਤਰ ਬਾਹਰ ਚਿਪਕਾਇਆ ਮੰਗ ਪੱਤਰ ਜਲੰਧਰ, 9 ਅਕਤੂਬਰ (ਸ਼ਿਵ )-ਜਲੰਧਰ ਨਗਰ ਨਿਗਮ ’ਚ ਕਥਿਤ ਭ੍ਰਿਸ਼ਟਾਚਾਰ, ਸਮਾਰਟ ਸਿਟੀ ਪ੍ਰਾਜੈਕਟ ਵਿਚ ਬੇਨਿਯਮੀਆਂ, ਸ਼ਹਿਰ ਦੀ ਬਦਹਾਲ ਸਫ਼ਾਈ ਅਤੇ ਸੀਵਰੇਜ ਵਿਵਸਥਾ ਅਤੇ ਵਿਕਾਸ ਕਾਰਜਾਂ ਵਿਚ ਪਾਰਦਰਸ਼ਤਾ ਦੀ ਘਾਟ ਦੇ ਦੋਸ਼ਾਂ ਨੂੰ ਲੈ ਕੇ ਅੱਜ ਭਾਜਪਾ ਕੌਂਸਲਰ ਦਲ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਭਾਜਪਾ ਕੌਂਸਲਰਾਂ ਨੇ ਸੈਂਕੜੇ ਸਮਰਥਕਾਂ ਅਤੇ ਵਰਕਰਾਂ ਨਾਲ ਨਗਰ ਨਿਗਮ ਦਫ਼ਤਰ ਵਿਚ ਜ਼ੋਰਦਾਰ ਧਰਨਾ-ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਭਾਜਪਾ ਦਿਹਾਤੀ ਪ੍ਰਧਾਨ ਜਗਬੀਰ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਭਾਜਪਾ ਵਰਕਰਾਂ ਦੇ ਧਰਨੇ ਦੌਰਾਨ ਨਿਗਮ ਕਮਿਸ਼ਨਰ ਸਮੇਤ ਸੰਬੰਧਿਤ ਅਧਿਕਾਰੀ ਦਫ਼ਤਰ ’ਚ ਮੌਜੂਦ ਨਹੀਂ ਸਨ । ਇਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਕਮਿਸ਼ਨਰ ਦੇ ਦਰਵਾਜ਼ੇ ’ਤੇ ਹੀ ਚਿਪਕਾ ਕੇ ਨਿਗਮ ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਰ ਕੀਤਾ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਸਮਾਰਟ ਸਿਟੀ ਪ੍ਰਾਜੈਕਟ ਨਾਲ ਸਬੰਧਤ ਸੀ.ਏ.ਜੀ. ਰਿਪੋਰਟ ਵਿਚ ਦਰਜ ਟਿੱਪਣੀਆਂ ਅਤੇ ਬੇਨਿਯਮੀਆਂ ਬਾਰੇ ਸਰਕਾਰ ਆਪਣੀ ਸਥਿਤੀ ਸਪੱਸ਼ਟ ਕਰੇ। ਇਸ ਦੇ ਨਾਲ ਹੀ ਪ੍ਰਾਜੈਕਟ ’ਤੇ ਹੋਏ ਖ਼ਰਚ, ਟੈਂਡਰਾਂ, ਭੁਗਤਾਨਾਂ, ਜਾਂਚ ਅਤੇ ਕੀਤੀ ਗਈ ਕਾਰਵਾਈ ਦੀ ਪੂਰੀ ਜਾਣਕਾਰੀ ਵਾਲਾ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਭਾਜਪਾ ਨੇ ਇਹ ਵੀ ਮੰਗ ਕੀਤੀ ਕਿ ਵਿਜੀਲੈਂਸ ਜਾਂਚ ਦੀ ਮੌਜੂਦਾ ਸਥਿਤੀ ਜਨਤਕ ਕੀਤੀ ਜਾਵੇ, ਦੋਸ਼ੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਸ਼ਹਿਰ ਦੀ ਸਫ਼ਾਈ, ਸੀਵਰੇਜ, ਸਟਰੀਟ ਲਾਈਟਾਂ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਸੁਧਾਰਨ ਲਈ ਸਮਾਂਬੱਧ ਕਾ ਰਜ ਯੋਜਨਾ ਐਲਾਨੀ ਜਾਵੇ। ਇਸ ਤੋਂ ਇਲਾਵਾ ਹਰ ਵਾਰਡ ਵਿੱਚ ਸਫ਼ਾਈ ਅਤੇ ਸੀਵਰੇਜ ਕਰਮਚਾਰੀਆਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ, ਤਾਇਨਾਤ ਕਰਮਚਾਰੀਆਂ, ਖਾਲੀ ਅਸਾਮੀਆਂ ਅਤੇ ਲੰਬਿਤ ਭਰਤੀ ਬੈਕਲਾਗ ਦਾ ਪੂਰਾ ਵੇਰਵਾ ਵੀ ਜਨਤਕ ਕਰਨ ਦੀ ਮੰਗ ਉਠਾਈ ਗਈ। ਧਰਨੇ ਨੂੰ ਜਗਬੀਰ ਸਿੰਘ ਬਰਾੜ, ਮਨਜੀਤ ਸਿੰਘ ਟੀਟੂ, ਕੰਵਰ ਸਰਤਾਜ ਸਿੰਘ, ਰਵੀ ਕੁਮਾਰ, ਅਜੇ ਬੱਬਲ, ਮੀਨੂੰ ਢੰਡ, ਚਰਨਜੀਤ ਕੌਰ ਸੰਧਾ, ਰਾਣੀ ਭਗਤ, ਤਰਵਿੰਦਰ ਸੋਈ, ਅਮਿਤ ਢੱਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ’ਚ ਅਸਫਲ ਰਹੀ ਹੈ।
ਪਿਛਲੀ ਖ਼ਬਰ ਪੀ. ਓ. ਸਟਾਫ ਵਲੋਂ ਚੋਰੀ ਤੇ ਖੋਹ ਦੇ ਮਾਮਲੇ ’ਚ ਭਗੌੜਾ ਕਾਬੂ ਅਗਲੀ ਖ਼ਬਰ 30 ਮਿੰਟਾਂ ਦੇ ਮੀਂਹ ਨੇ ਖੋਲ੍ਹੀ ਸਮਾਰਟ ਸਿਟੀ ਦੇ ਦਾਅਵਿਆਂ ਦੀ ਪੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।