ਦਾਣਾ ਮੰਡੀ ਮਹਿਤਪੁਰ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਅੱਕੇ ਆੜ੍ਹਤੀਏ
ਮਹਿਤਪੁਰ, 9 ਅਕਤੂਬਰ (ਲਖਵਿੰਦਰ ਸਿੰਘ)-ਸਬ ਤਹਿਸੀਲ ਮਹਿਤਪੁਰ ਵਿਖੇ ਚੋਰਾਂ ਦੇ ਹੌਸਲੇ ਏਨੇ ਬੁਲੰਦ ਹਨ ਕਿ ਉਹ ਬਿਨਾਂ ਖੋਫ਼ ਆਏ ਦਿਨ ਦਾਣਾ ਮੰਡੀ ’ਚ ਅਨਾਜ ਦੀਆਂ ਬੋਰੀਆਂ ਚੋਰੀ ਕਰ ਰਹੇ ਹਨ, ਪੁਲਿਸ ਕੁੰਭਕਰਨੀ ਨੀਂਦ ਤੋ ਜਾਗਣ ਦਾ ਨਾਮ ਹੀ ਨਹੀ ਲੈ ਰਹੀ। ਦਾਣਾ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਨੇ ਬੈਠਕ ਕੀਤੀ ਅਤੇ ਹੋ ਰਹੀਆਂ ਚੋਰੀਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਥਾਣਾ ਮਹਿਤਪੁਰ ਵਿਖੇ ਦਰਖਾਸ਼ਤ ਦਿੱਤੀ।
ਮਹਿਤਪੁਰ, 9 ਅਕਤੂਬਰ (ਲਖਵਿੰਦਰ ਸਿੰਘ)-ਸਬ ਤਹਿਸੀਲ ਮਹਿਤਪੁਰ ਵਿਖੇ ਚੋਰਾਂ ਦੇ ਹੌਸਲੇ ਏਨੇ ਬੁਲੰਦ ਹਨ ਕਿ ਉਹ ਬਿਨਾਂ ਖੋਫ਼ ਆਏ ਦਿਨ ਦਾਣਾ ਮੰਡੀ ’ਚ ਅਨਾਜ ਦੀਆਂ ਬੋਰੀਆਂ ਚੋਰੀ ਕਰ ਰਹੇ ਹਨ, ਪੁਲਿਸ ਕੁੰਭਕਰਨੀ ਨੀਂਦ ਤੋ ਜਾਗਣ ਦਾ ਨਾਮ ਹੀ ਨਹੀ ਲੈ ਰਹੀ। ਦਾਣਾ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਨੇ ਬੈਠਕ ਕੀਤੀ ਅਤੇ ਹੋ ਰਹੀਆਂ ਚੋਰੀਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਥਾਣਾ ਮਹਿਤਪੁਰ ਵਿਖੇ ਦਰਖਾਸ਼ਤ ਦਿੱਤੀ। ਇਸ ਸਬੰਧੀ ਗੱਲਬਾਤ ਕਰਦਿਆਂ ਆੜ੍ਹਤੀਆਂ ਨੇ ਦੱਸਿਆ ਕਿ ਜਦੋਂ ਵੀ ਦਾਣਾ ਮੰਡੀ ’ਚ ਕਣਕ, ਮੱਕੀ, ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਚੋਰ ਬੇਖੋਫ਼ ਹੋ ਮੰਡੀ ’ਚੋ ਅਨਾਜ ਦੀਆਂ ਬੋਰੀਆਂ ਚੋਰੀ ਕਰ ਲੈਂਦੇ ਹਨ। ਆੜ੍ਹਤੀਆਂ ਦੋਸ਼ ਲਗਾਇਆ ਕਿ ਜਦੋ ਵੀ ਮੰਡੀ ਵਿੱਚੋ ਬੋਰੀਆਂ ਚੋਰੀ ਹੁੰਦੀਆਂ ਹਨ ,ਅਸੀ ਮਹਿਤਪੁਰ ਪੁਲਿਸ ਨੂੰ ਸੂਚਨਾ ਦਿੰਦੇ ਹਾਂ ਪ੍ਰੰਤੂ ਅੱਜ ਤੱਕ ਪੁਲਿਸ ਚੋਰਾਂ ਨੂੰ ਕਾਬੂ ਨਹੀਂ ਕਰ ਸਕੀ। ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਬਲਵਿੰਦਰ ਸਿੰਘ,ਅਜੇ ਸੂਦ, ਅੰਮ੍ਰਿਤ ਪਾਲ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਸੁਖਦੀਪ ਭਾਟੀਆ, ਡਿੰਪਲ ਭਾਟੀਆ, ਸੁਖਵਿੰਦਰ ਸਿੰਘ, ਗੋਰਵ ਕੱਕੜ, ਸਾਜਨ ਸਿੰਘ, ਜਿੰਦਰ ਸਮਰਾ, ਕਪਿਲ ਕੁਮਾਰ, ਕੁਲਦੀਪ ਸਿੰਘ ਆਦਿ ਨੇ ਪੁਲਿਸ ਤੋ ਮੰਗ ਕੀਤੀ ਕਿ ਮੰਡੀ ‘ਚ ਹੋ ਰਹੀਆਂ ਚੋਰੀਆ ਨੂੰ ਨੱਥ ਪਾਈ ਜਾਵੇ ਤਾਂ ਜੋ ਅਸੀਂ ਆਪਣਾ ਸੀਜ਼ਨ ਲਗਾ ਸਕੀਏ।