10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ਼ਾਹਕੋਟ ਦੇ ਡੀ.ਐਸ.ਪੀ. ਸਰਵਨ ਸਿੰਘ ਬੱਲ ਦਾ ‘ਮਾਣ ਪੰਜਾਬ ਦਾ’ ਐਵਾਰਡ ਨਾਲ ਸਨਮਾਨ

ਜੰਡਿਆਲਾ ਮੰਜਕੀ, 9 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਜੰਡਿਆਲਾ ਡਾ ਐਸ. ਪੀ.

ਸ਼ਾਹਕੋਟ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਸਰਵਨ ਸਿੰਘ ਬੱਲ ਨੂੰ ‘ਮਾਣ ਪੰਜਾਬ ਦਾ’ ਐਵਾਰਡ ਨਾਲ ਸਨਮਾਨਿਤ ਕਰਦੇ ਗੁਰਨਾਮ ਸਿੰਘ ਨਿਧੜਕ, ਨਾਨਕ ਸਿੰਘ ਸਾਦਿਕਪੁਰ ਤੇ ਸੇਵਾ ਸਿੰਘ। ਤਸਵੀਰ- ਸੁਖਦੀਪ ਸਿੰਘ 10-10-2026
ਜੰਡਿਆਲਾ ਮੰਜਕੀ, 9 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਜੰਡਿਆਲਾ ਡਾ ਐਸ.ਪੀ. ਸਿੰਘ ਦੇ ਸਹਿਯੋਗ ਜੰਡਿਆਲਾ ’ਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਤੇ ਸਿਹਤ ਵਿਭਾਗ ਵਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਵਰੁਣ ਕੁਮਾਰ ਪੀ.ਸੀ.ਐਸ. ਏ.ਸੀ.ਪੀ.ਡੀ. ਅਮਰਬੀਰ ਸਿੰਘ, ਨਾਇਬ ਤਹਿਸੀਲਦਾਰ ਗੁਰਦੀਪ ਲਾਲ, ਚੌਕੀ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ, ਡਾ. ਤਰੁਨ ਸਭਰਵਾਲ ਮੈਡੀਕਲ ਅਫ਼ਸਰ, ਸੁਰਜੀਤ ਲਾਲ ਜ਼ਿਲ੍ਹਾ ਕੈਰੀਅਰ ਗਾਈਡੈਂਸ, ਸਰਪੰਚ ਕਮਲਜੀਤ ਸਿੰਘ, ਮੱਖਣ ਪੱਲਣ ਪ੍ਰਧਾਨ ਜੰਡਿਆਲਾ ਲੋਕ ਭਲਾਈ ਮੰਚ, ਸਕੂਲ ਮੁਖੀ, ਨੰਬਰਦਾਰ ਆਦਿ ਤੋਂ ਇਲਾਵਾ ਕਸਬੇ ਦੇ ਪਤਵੰਤੇ ਵੀ ਹਾਜ਼ਰ ਸਨ। ਮੀਟਿੰਗ ਵਿੱਚ ਦੱਸਿਆ ਗਿਆ ਕਿ ਜਿੱਥੇ ਜਿੱਥੇ ਨਸ਼ੇ ਦੇ ਹਾਟ ਸਪਾਟ ਹਨ ਵਿੱਚ ਨਸ਼ਾ ਰੋਕਣ ਲਈ ਸਾਰੇ ਹੀ ਵਿਭਾਗਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ ਤਾਂ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਿਆ ਜਾ ਸਕੇ ਅਤੇ ਨੌਜਵਾਨਾਂ ਨੂੰ ਕੋਈ ਕਿੱਤਾ ਸਿਖਾ ਕੇ ਰੁਜਗਾਰ ਦਿੱਤਾ ਜਾ ਸਕੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਤਵੰਤਿਆਂ ਦੀ ਟੀਮ ਵੱਲੋਂ ਓਟ ਕਲੀਨਿਕ ਵਿਖੇ ਵੀ ਵਿਜਟ ਕੀਤੀ ਗਈ ਤੇ ਕੰਮ ਤੇ ਸਤੁੰਸ਼ਟੀ ਪ੍ਰਗਟਾਈ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਸ਼ਾ ਤਸਕਰੀ ਲਈ ਬਦਨਾਮ ਲੱਖਨਪਾਲ ਪਿੰਡ ਦਾ ਵੀ ਦੌਰਾ ਕੀਤਾ ਗਿਆ। ਟੀਮ ਆਉਣ ਦੀ ਭਿਣਕ ਲੱਗਦਿਆਂ ਹੀ ਨਸ਼ਾ ਤਸਕਰੀ ਨਾਲ ਜੁੜੇ ਦੱਸੇ ਜਾਂਦੇ ਪਰਿਵਾਰ ਘਰਾਂ ਨੂੰ ਤਾਲੇ ਲਾ ਕੇ ਇਧਰ ਉਧਰ ਹੋ ਗਏ। ਪਿੰਡ ਵਿੱਚ ਅਧਿਕਾਰੀਆਂ ਵੱਲੋਂ ਸਰਪੰਚ,ਪੰਚ ਅਤੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਅਤੇ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਸਹਿਯੋਗ ਮੰਗਿਆ।
ਪਿਛਲੀ ਖ਼ਬਰ ਵਿਧਾਇਕ ਚੌਧਰੀ ਵਲੋਂ ਫਿਲੌਰ ਅਤੇ ਗੁਰਾਇਆ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਦਾਣਾ ਮੰਡੀ ਮਹਿਤਪੁਰ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਅੱਕੇ ਆੜ੍ਹਤੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।