14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਿੱਠਾਪੁਰ ਹਾਕੀ ਸਟੇਡੀਅਮ ਦੇ ਮਸਲਿਆਂ ਨੂੰ ਲੈ ਕੇ ਅਮਰੀਕ ਸਿੰਘ ਪਵਾਰ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲੇ ਸਟੇਡੀਅਮ ਦੇ ਵਿਕਾਸ ਅਤੇ ਲੋੜੀਂਦੀਆਂ ਸਹੂਲਤਾਂ ਸੰਬੰਧੀ ਮਸਲੇ ਹੱਲ ਕਰਨ ਦੀ ਕੀਤੀ ਅਪੀਲ

ਜਲੰਧਰ, 13 ਅਕਤੂਬਰ (ਡਾ. ਜਤਿੰਦਰ ਸਾਬੀ)-ਮਿੱਠਾਪੁਰ ਹਾਕੀ ਸਟੇਡੀਅਮ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਦੇ ਹੱਲ ਅਤੇ ਸਟੇਡੀਅਮ ਦੇ ਵਿਕਾਸ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਅਮਰੀਕ ਸਿੰਘ ਪਵਾਰ, ਜਨਰਲ ਸਕੱਤਰ ਹਾਕੀ ਪੰਜਾਬ ਅਤੇ ਪ੍ਰਧਾਨ ਯੂਥ ਹਾਕੀ ਕਲੱਬ ਮਿੱਠਾਪੁਰ ਦੀ ਅਗਵਾਈ ਹੇਠ ਇੱਕ ਵਫ਼ਦ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਪਹੁੰਚਿਆ।

ਮਿੱਠਾਪੁਰ ਹਾਕੀ ਸਟੇਡੀਅਮ ਦੇ ਮਸਲਿਆਂ ਸੰਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਮਿਲਣ ਮੌਕੇ ਅਮਰੀਕ ਸਿੰਘ ਪਵਾਰ, ਨਾਲ ਰਵਿੰਦਰ ਸਿੰਘ ਲਾਲੀ, ਜ਼ੋਰਾਵਰ ਸਿੰਘ ਜੌਨੀ ਅਤੇ ਕੁਲਦੀਪ ਸਿੰਘ । ਤਸਵੀਰ-ਮੁਨੀਸ਼ 14-10-2026
ਜਲੰਧਰ, 13 ਅਕਤੂਬਰ (ਡਾ. ਜਤਿੰਦਰ ਸਾਬੀ)-ਮਿੱਠਾਪੁਰ ਹਾਕੀ ਸਟੇਡੀਅਮ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਦੇ ਹੱਲ ਅਤੇ ਸਟੇਡੀਅਮ ਦੇ ਵਿਕਾਸ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਅਮਰੀਕ ਸਿੰਘ ਪਵਾਰ, ਜਨਰਲ ਸਕੱਤਰ ਹਾਕੀ ਪੰਜਾਬ ਅਤੇ ਪ੍ਰਧਾਨ ਯੂਥ ਹਾਕੀ ਕਲੱਬ ਮਿੱਠਾਪੁਰ ਦੀ ਅਗਵਾਈ ਹੇਠ ਇੱਕ ਵਫ਼ਦ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਪਹੁੰਚਿਆ। ਵਫ਼ਦ ਵਲੋਂ ਨਵੇਂ ਨਿਯੁਕਤ ਕਮਿਸ਼ਨਰ ਨੂੰ ਜੀ ਆਇਆਂ ਆਖਦਿਆਂ ਮਿੱਠਾਪੁਰ ਹਾਕੀ ਸਟੇਡੀਅਮ ਨਾਲ ਜੁੜੇ ਅਹਿਮ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ। ਇਸ ਮੌਕੇ ਅਮਰੀਕ ਸਿੰਘ ਪਵਾਰ ਦੇ ਨਾਲ ਰਵਿੰਦਰ ਸਿੰਘ ਲਾਲੀ, ਜ਼ੋਰਾਵਰ ਸਿੰਘ ਜੌਨੀ ਅਤੇ ਕੁਲਦੀਪ ਸਿੰਘ ਹਾਕੀ ਕੋਚ ਵੀ ਮੌਜੂਦ ਸਨ। ਅਮਰੀਕ ਸਿੰਘ ਪਵਾਰ ਨੇ ਕਿਹਾ ਕਿ ਮਿੱਠਾਪੁਰ ਦੀ ਧਰਤੀ ਦਾ ਭਾਰਤੀ ਹਾਕੀ ਵਿੱਚ ਅਹਿਮ ਸਥਾਨ ਹੈ, ਇਸ ਇਲਾਕੇ ਨੇ ਦੇਸ਼ ਨੂੰ ਕਈ ਨਾਮਵਰ ਹਾਕੀ ਖਿਡਾਰੀ ਦਿੱਤੇ ਹਨ ਅਤੇ ਇੱਥੋਂ ਦੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਲਈ ਸਟੇਡੀਅਮ ਦੀ ਸਾਂਭ-ਸੰਭਾਲ, ਵਿਕਾਸ ਅਤੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਮਿੱਠਾਪੁਰ ਹਾਕੀ ਸਟੇਡੀਅਮ ਨੂੰ ਹੋਰ ਬਿਹਤਰ ਬਣਾਉਣ ਲਈ ਸਬੰਧਤ ਅਧਿਕਾਰੀਆਂ ਵਲੋਂ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਅਮਰੀਕ ਸਿੰਘ ਪਵਾਰ ਨੇ ਕਿਹਾ ਕਿ ਯੂਥ ਹਾਕੀ ਕਲੱਬ ਮਿੱਠਾਪੁਰ ਖੇਡਾਂ ਦੇ ਪ੍ਰਚਾਰ ਅਤੇ ਨੌਜਵਾਨ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਵਫ਼ਦ ਨੇ ਉਮੀਦ ਪ੍ਰਗਟਾਈ ਕਿ ਨਗਰ ਨਿਗਮ ਕਮਿਸ਼ਨਰ ਮਿੱਠਾਪੁਰ ਹਾਕੀ ਸਟੇਡੀਅਮ ਨਾਲ ਸੰਬੰਧਿਤ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਉਨ੍ਹਾਂ ਦੇ ਹੱਲ ਲਈ ਯੋਗ ਕਾਰਵਾਈ ਕਰਨਗੇ, ਤਾਂ ਜੋ ਖਿਡਾਰੀਆਂ ਨੂੰ ਬਿਹਤਰ ਮਾਹੌਲ ਮਿਲ ਸਕੇ ਅਤੇ ਇਲਾਕੇ ਵਿੱਚ ਹਾਕੀ ਦੀ ਖੇਡ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ।
ਪਿਛਲੀ ਖ਼ਬਰ ਨਾਬਾਲਗਾ ਨਾਲ ਜਬਰ ਜਨਾਹ ਦਾ ਮਾਮਲਾ ਆਇਆ ਸਾਹਮਣੇ... ਅਗਲੀ ਖ਼ਬਰ ‘ਆਪ’ ਸਰਕਾਰ ਭੰਬਲਭੂਸਾ ਨਾ ਫੈਲਾਏ, ਸੁਪਰੀਮ ਕੋਰਟ ਨੇ ਸੀ.ਬੀ.ਆਈ. ਦੀ ਨਹੀਂ ਰੋਕੀ ਕਾਰਵਾਈ-ਸਾਂਪਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।