14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

22 ਤੋਂ ਨਿਕਲਣਗੀਆਂ ਪ੍ਰਭਾਤ ਫੇਰੀਆਂ, ਹਰਿਨਾਮ ਸੰਕੀਰਤਨ ਨਾਲ ਗੂੰਜੇਗਾ ਜਲੰਧਰ

ਜਲੰਧਰ, 13 ਅਕਤੂਬਰ (ਸ਼ਿਵ)- ਸ੍ਰੀ ਚੈਤਨਯ ਮਹਾਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ, ਪ੍ਰਤਾਪ ਬਾਗ ਵਿਖੇ ਕਾਰਤਿਕ ਮਹੀਨੇ ਦੇ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮੰਦਰ ਦੇ ਪ੍ਰਧਾਨ ਸ੍ਰੀ ਅਮਿਤ ਚੱਢਾ ਨੇ ਕੀਤੀ।

ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਸ਼ਿਵ)- ਸ੍ਰੀ ਚੈਤਨਯ ਮਹਾਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ, ਪ੍ਰਤਾਪ ਬਾਗ ਵਿਖੇ ਕਾਰਤਿਕ ਮਹੀਨੇ ਦੇ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮੰਦਰ ਦੇ ਪ੍ਰਧਾਨ ਸ੍ਰੀ ਅਮਿਤ ਚੱਢਾ ਨੇ ਕੀਤੀ। ਮੰਦਰ ਦੇ ਜਨਰਲ ਸਕੱਤਰ ਸ੍ਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕਾਰਤਿਕ ਮਹੀਨੇ ਦੀਆਂ ਪ੍ਰਭਾਤ ਫੇਰੀਆਂ ਦਾ ਆਗਾਜ਼ 22 ਅਕਤੂਬਰ ਨੂੰ ਹੋਵੇਗਾ। ਇਹ ਪ੍ਰਭਾਤ ਫੇਰੀਆਂ 20 ਨਵੰਬਰ ਤੱਕ ਕੱਢੀਆਂ ਜਾਣਗੀਆਂ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹਰਿਨਾਮ ਸੰਕੀਰਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿਚ ਪ੍ਰਭਾਤ ਫੇਰੀ ਸਵੇਰੇ 6 ਤੋਂ 7 ਵਜੇ ਤੱਕ ਅਤੇ ਐਤਵਾਰ ਨੂੰ ਸਵੇਰੇ 7:30 ਵਜੇ ਤੱਕ ਹੋਵੇਗੀ। ਮੰਦਰ ਵਿਚ ਰੋਜ਼ਾਨਾ ਸਵੇਰੇ ਮੰਗਲ ਆਰਤੀ ਅਤੇ ਸ਼ਾਮ ਨੂੰ ਸੰਧਿਆ ਆਰਤੀ ਸਮੇਤ ਹਰਿਨਾਮ ਸੰਕੀਰਤਨ ਤੇ ਸ੍ਰੀਮਦ ਭਾਗਵਤ ਦੀ ਕਥਾ ਵੀ ਹੋਵੇਗੀ। ਸ਼ਰਧਾਲੂਆਂ ਲਈ ਮੰਦਰ ਦੇ ਮੁੱਖ ਦੁਆਰ ’ਤੇ ਦੀਪਦਾਨ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰ ਗੁਪਤਾ, ਇੰਦਰਜੀਤ ਮਿੰਟੂ ਕਸ਼ਯਪ, ਹੇਮੰਤ ਥਾਪਰ, ਕਪਿਲ ਸ਼ਰਮਾ, ਰਜਿੰਦਰ ਲੂਥਰ, ਅਜੇ ਅਗਰਵਾਲ, ਵਿਸ਼ਾਲ ਭੱਲਾ, ਸਤੀਸ਼ ਅਗਰਵਾਲ ਤੇ ਹੋਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਆਮ ਜਨਤਾ ਦੀ ਸੁਰੱਖਿਆ ਦੀ ਗਾਰੰਟੀ ਕੌਣ ਦੇਵੇਗਾ-ਹਿੱਕੀ ਅਗਲੀ ਖ਼ਬਰ ਝੋਟੇ ਦੇ ਕਤਲ ਨੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ- ਲਾਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।