ਕੋਟਰਾਮ ਦਾਸ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਲੰਗਰ ਹਾਲ ਦਾ ਉਦਘਾਟਨ
ਚੁਗਿੱਟੀ/ਜੰਡੂਸਿੰਘਾ,13 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 7 ਅਧੀਨ ਆਉਂਦੇ ਮੁਹੱਲਾ ਕੋਟਰਾਮ ਦਾਸ ’ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਲੰਗਰ ਹਾਲ ਦੇ ਨਿਰਮਾਣ ਦਾ ਉਦਘਾਟਨ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਪ੍ਰਵੀਨ ਪਹਿਲਵਾਨ ਚੇਅਰਮੈਨ ਦਲਿਤ ਵਿਕਾਸ ਬੋਰਡ , ਵਾਰਡ ਇੰਚਾਰਜ ਵਲੋਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਵੀਨ ਪਹਿਲਵਾਨ ਨੇ ਦੱਸਿਆ ਕਿ ਉਕਤ ਕਾਰਜ ਲਈ ਪੰਜਾਬ ਸਰਕਾਰ ਵਲੋਂ ਪਾਸ ਕੀਤੀ ਗਈ 28 ਲੱਖ 70 ਹਜ਼ਾਰ ਦੀ ਗ੍ਰਾਂਟ ਨਾਲ ਉਪਰਲੀ ਮੰਜ਼ਿਲ ਦਾ ਕੰਮ ਮੁਕੰਮਲ ਹੋ ਸਕੇਗਾ।
ਅਜੀਤ ਡੈਸਕ
14-10-2026