20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅਖਾੜਾ ਸ੍ਰੀ ਖਜ਼ਨ ਚੰਦ ਪਹਿਲਵਾਨ ਵਲੋਂ 42ਵੀਂ ਸਾਲਾਨਾ ਕੁਸ਼ਤੀ ਮੁਕਾਬਲੇ ਕਰਵਾਏ

ਜਲੰਧਰ, 19 ਅਕਤੂਬਰ (ਡਾ. ਜਤਿੰਦਰ ਸਾਬੀ)-ਅਖਾੜਾ ਸ੍ਰੀ ਖਜ਼ਾਨ ਚੰਦ ਪਹਿਲਵਾਨ ਅਰਬਨ ਸਟੇਟ ਫੇਸ ਵਨ ਗੜਾ ਜਲੰਧਰ ਵਲੋਂ 42ਵੀਂ ਸਾਲਾਨਾ ਕੁਸ਼ਤੀ ਮੁਕਾਬਲੇ ਡਾ.

ਕੁਸ਼ਤੀ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ ਕਰਦੇ ਪ੍ਰਬੰਧਕ। ਤਸਵੀਰ-ਮੁਨੀਸ਼ 20-10-2026
ਜਲੰਧਰ, 19 ਅਕਤੂਬਰ (ਡਾ. ਜਤਿੰਦਰ ਸਾਬੀ)-ਅਖਾੜਾ ਸ੍ਰੀ ਖਜ਼ਾਨ ਚੰਦ ਪਹਿਲਵਾਨ ਅਰਬਨ ਸਟੇਟ ਫੇਸ ਵਨ ਗੜਾ ਜਲੰਧਰ ਵਲੋਂ 42ਵੀਂ ਸਾਲਾਨਾ ਕੁਸ਼ਤੀ ਮੁਕਾਬਲੇ ਡਾ. ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਉਸਤਾਦ ਦਰਸ਼ਨ ਸਿੰਘ ਪਹਿਲਵਾਨ ਅਤੇ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਦੀ ਹਾਜ਼ਰੀ ਅਤੇ ਦੇਖ ਰੇਖ ਵਿੱਚ ਬੀ. ਆਰ. ਅੰਬੇਡਕਰ ਪਾਰਕ ਮੁਹੱਲਾ ਕੰਨਿਆਂ ਵਾਲੀ ਗੜਾ ਅਰਬਨ ਸਟੇਟ ਫੇਸ - 1 ਜਲੰਧਰ ਵਿਖੇ ਕਰਵਾਏ ਗਏ। ਇਸ ’ਚ ਵੱਖ-ਵੱਖ ਅਖਾੜਿਆਂ ਤੋਂ ਕਰੀਬ 200 ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਦੀ ਕੁਸ਼ਤੀ ਦਿਨੇਸ਼ ਪੀ. ਏ. ਪੀ. ਅਤੇ ਲਤੀਫ ਅਲੀ ਦੇ ਦਰਮਿਆਨ ਹੋਈ ਦਿਨੇਸ਼ ਪੀ. ਏ. ਪੀ. ਨੇ ਲਤੀਫ ਅਲੀ ਨੂੰ ਪੁਆਇੰਟਾਂ ਦੇ ਅਧਾਰ ’ਤੇ ਹਰਾ ਕੇ ਨੇ ਪਟਕੇ ’ਤੇ ਕਬਜ਼ਾ ਕੀਤਾ। ਜੋਨੀ ਵੜੈਚ ਪਹਿਲਵਾਨ ਅਤੇ ਰਮੇਸ਼ ਕੁਮਾਰ ਪਹਿਲਵਾਨ ਨੇ ਮੁਨਸਫ (ਰੈਫਰੀ ) ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਜਲੰਧਰ ਕੈਂਟ ਪ੍ਰਗਟ ਸਿੰਘ ਨਵ ਨਿਯੁਕਤ ਪੰਜਾਬ ਪ੍ਰਧਾਨ ਕਾਂਗਰਸ ਪਾਰਟੀ ਦੇ ਸਪੁੱਤਰ ਸਰਤਾਜ ਸਿੰਘ ਅਤੇ ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਜਲੰਧਰ ਕੈਂਟ ਸ਼੍ਰੋਮਣੀ ਅਕਾਲੀ ਦਲ ਅਤੇ ਆਈ. ਜੀ. ਸੁਰਿੰਦਰ ਸਿੰਘ ਸੋਢੀ ਉਲੰਪੀਅਨ ਅਤੇ ਸਰਬਜੀਤ ਸਿੰਘ ਮੱਕੜ ਸਾਬਕਾ ਐਮ. ਐਲ. ਏ. ਭਾਜਪਾ ਇਸ ਮੌਕੇ ਹਾਜ਼ਰ ਹੋਏ। ਇਨ੍ਹਾਂ ਨੇ ਸਾਂਝੇ ਤੌਰ ’ਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਪਹਿਲਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਡਾਕਟਰ ਸ਼ਿਵ ਦਿਆਲ ਮਾਲੀ, ਸਰਤਾਜ ਕੌਂਸਲਰ, ਮਿੰਟੂ ਜਨੇਜਾ ਕੌਂਸਲਰ, ਯੁੱਧਵੀਰ ਸਹੋਤਾ , ਜਨਰਲ ਸੈਕਟਰੀ, ਰੌਣਕੀ ਰਾਮ ਗਿੱਲ (ਕੈਸ਼ੀਅਰ, ) ਰਾਮ ਲਾਲ ਸਿੱਧੂ (ਮੁੱਖ ਸਲਾਹਕਾਰ,) ਸਰਤਾਜ ਕੌਂਸਲਰ , ਮਿੰਟੂ ਜੁਨੇਜਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਕੁਸ਼ਤੀ ਮੁਕਾਬਲੇ ਦਾ ਆਨੰਦ ਮਾਣਿਆ।
ਪਿਛਲੀ ਖ਼ਬਰ ਸੀ.ਟੀ. ਵਰਲਡ ਸਕੂਲ ਵਿਖੇ ‘ਰਾਸ-ਏ-ਰੰਗ-ਡਾਂਡੀਆ ਨਾਈਟ 3’ ਦੀ ਧੂਮ ਅਗਲੀ ਖ਼ਬਰ ਨਿਤਿਨ ਕੋਹਲੀ ਦੇ ਸਾਥੀਆਂ ਵਲੋਂ ਨਿਵਕੇਲੀ ਪਹਿਲਕਦਮੀ, ਆਦਰਸ਼ ਨਗਰ ’ਚ ਦੁਸਹਿਰੇ ਉਪਰੰਤ ਕੀਤੀ ਜਾਵੇਗੀ ਸਫ਼ਾਈ ਤੇ ਲਾਏ ਜਾਣਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।