21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਹਲਕਾ ਕਰਤਾਰਪੁਰ ਦੇ ਪਿੰਡ ਮਲਕੋ ਵਿਖੇ ‘ਆਪ’ ਨੂੰ ਛੱਡ ਕੇ 40 ਪਰਿਵਾਰ ਕਾਂਗਰਸ ’ਚ ਸ਼ਾਮਿਲ

ਜਲੰਧਰ, 19 ਅਕਤੂਬਰ (ਜਸਪਾਲ ਸਿੰਘ)-ਹਲਕਾ ਕਰਤਾਰਪੁਰ ਦੇ ਬਲਾਕ-2 ਅਧੀਨ ਪੈਂਦੇ ਪਿੰਡ ਮਲਕੋ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ, ਜਦੋਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬੀਬੀਆਂ ਸਮੇਤ ਕਰੀਬ 40 ਦੇ ਕਰੀਬ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਸ ਸਬੰਧੀ ਸਮਾਗਮ ਕਾਂਗਰਸ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ (ਰਿਟਾਇਰਡ ਐੱਸ.

ਅਜੀਤ ਡੈਸਕ 20-10-2026
ਜਲੰਧਰ, 19 ਅਕਤੂਬਰ (ਜਸਪਾਲ ਸਿੰਘ)-ਹਲਕਾ ਕਰਤਾਰਪੁਰ ਦੇ ਬਲਾਕ-2 ਅਧੀਨ ਪੈਂਦੇ ਪਿੰਡ ਮਲਕੋ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ, ਜਦੋਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬੀਬੀਆਂ ਸਮੇਤ ਕਰੀਬ 40 ਦੇ ਕਰੀਬ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਸ ਸਬੰਧੀ ਸਮਾਗਮ ਕਾਂਗਰਸ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ (ਰਿਟਾਇਰਡ ਐੱਸ.ਐੱਸ.ਪੀ.) ਦੀ ਅਗਵਾਈ ਹੇਠ ਪਿੰਡ ਦੇ ਸਾਬਕਾ ਸਰਪੰਚ ਸਵਰਗੀ ਸੰਤ ਰਾਮ ਦੇ ਗ੍ਰਹਿ ਵਿਖੇ ਕਰਵਾਇਆ ਗਿਆ । ਇਸ ਮੌਕੇ ਰਜਿੰਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ । ਕਾਂਗਰਸ ’ਚ ਸ਼ਾਮਿਲ ਹੋਣ ਵਾਲੀਆਂ ਪ੍ਰਮੁੱਖ ਬੀਬੀਆਂ ਵਿੱਚ ਜਸਵਿੰਦਰ ਕੌਰ ਪੂਜਾ, ਕਮਲੇਸ਼, ਕੁਲਵਿੰਦਰ ਕੌਰ, ਸੀਤਾ, ਸੁਖਵਿੰਦਰ ਕੌਰ ਸੁਖੀ, ਪਾਲੋ, ਹਰਮੇਸ਼, ਅੰਜਲੀ, ਰਣਜੀਤ ਕੌਰ, ਰੀਟਾ, ਸਰਿਤਾ, ਸਰਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਨੀਤੂ, ਮਿੰਦੋ, ਸ਼ਕੁੰਤਲਾ, ਪਰਮਜੀਤ ਕੌਰ, ਸੀਮਾ ਰਾਣੀ (ਪੰਚ), ਵਿਦਿਆ ਰਾਣੀ (ਪੰਚ), ਪਿਆਰੀ, ਪ੍ਰਿਆ, ਹਰਮਿੰਦਰ ਕੌਰ, ਸੋਨਾਲੀ ਅਤੇ ਮਮਤਾ ਸਮੇਤ ਹੋਰ ਬੀਬੀਆਂ ਦੇ ਨਾਂ ਸ਼ਾਮਿਲ ਹਨ । ਇਸ ਮੌਕੇ ਪਿੰਡ ਦੇ ਨੰਬਰਦਾਰ ਬਲਬੀਰ ਕੁਮਾਰ, ਪੰਚ ਜਸਪਾਲ, ਪੰਚ ਪਰਮਜੀਤ ਮੱਟੂ, ਰਾਮ ਲੁਭਾਇਆ, ਸਾਬਕਾ ਸਰਪੰਚ ਜੋਗਿੰਦਰ ਪਾਲ, ਰਿਟਾਇਰਡ ਕੈਪਟਨ ਅਨਿਲ, ਸਾਬਕਾ ਪੰਚ ਗੁਰਿੰਦਰਪਾਲ, ਸੁਖਬੀਰ ਸਿੰਘ, ਬਲਕਾਰ ਸਿੰਘ, ਹਰਮੇਲ ਸਿੰਘ, ਪੰਚ ਸ਼ਾਮਲਾਲ, ਜਗਦੀਸ਼ ਲਾਲ (ਪੰਚ), ਮਦਨ ਲਾਲ ਅਤੇ ਬੰਸ਼ੀ ਲਾਲ ਸਮੇਤ ਕਈ ਪਤਵੰਤੇ ਵੀ ਕਾਂਗਰਸ ਵਿੱਚ ਸ਼ਾਮਲ ਹੋਏ । ਸਮਾਗਮ ਵਿੱਚ ਬਲਾਕ-2 ਦੇ ਪ੍ਰਧਾਨ ਮੋਤਾ ਸਿੰਘ, ਡੀ.ਸੀ.ਸੀ. ਦੇ ਜਨਰਲ ਸਕੱਤਰ ਜਸਬੀਰ ਸਿੰਘ ਸੀਰਾ ਗਾਖਲ ਅਤੇ ਕੁਲਵਿੰਦਰ ਸਿੱਧੂ, ਕਾਂਗਰਸ ਕਿਸਾਨ ਵਿੰਗ ਦੇ ਹਲਕਾ ਪ੍ਰਧਾਨ ਰਾਜਪਾਲ ਸਿੰਘ ਚਕਰਾਲਾ, ਅਵਤਾਰ ਸਿੰਘ ਚਕਰਾਲਾ, ਸਰਪੰਚ ਮਨਦੀਪ, ਰਿਟਾਇਰਡ ਜੇ.ਈ. ਕੁਲਬੀਰ, ਰਿਟਾਇਰਡ ਏ. ਐੱਸ. ਆਈ. ਹਰਜਿੰਦਰ ਸਿੰਘ, ਸਾਬਕਾ ਸਰਪੰਚ ਮੋਹਿੰਦਰ ਪਾਲ, ਯੂਥ ਪ੍ਰਧਾਨ ਜੋਗਾ ਸਿੰਘ, ਕਰਤਾਰਪੁਰ ਸ਼ਹਿਰੀ ਯੂਥ ਪ੍ਰਧਾਨ ਰੁਪਿੰਦਰ ਸਿੰਘ ਬੰਨੀ, ਤੋਤਾ ਪਹਿਲਵਾਨ, ਦਰਬਾਰੀ ਲਾਲ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਕਾਂਗਰਸ ਦੀ ਪ੍ਰਧਾਨ ਰੇਨੂੰ ਸ਼ੇਠ ਸਮੇਤ ਹੋਰ ਆਗੂ ਹਾਜ਼ਰ ਸਨ ।
ਪਿਛਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਜ਼ਿਲ੍ਹੇ ਦੇ ਸਮੂਹ ਮੁਲਾਜ਼ਮ 21 ਤੇ 22 ਨੂੰ ਕਰਨਗੇ ਸਮੂਹਿਕ ਛੁੱਟੀ ਅਗਲੀ ਖ਼ਬਰ ਗੈਰੀ ਪੁਰੇਵਾਲ ਨੇ ਚੋਣ ਮੁਹਿੰਮ ’ ਚ ਲਿਆਂਦੀ ਤੇਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।