ਫੂਡ ਸੇਫਟੀ ਵਿੰਗ ਨੇ ਪੇਂਡੂ ਇਲਾਕਿਆਂ ’ਚੋਂ ਖੁਰਾਕੀ ਵਸਤਾਂ ਦੇ 7 ਨਮੂਨੇ ਲਏ
ਜਲੰਧਰ, 23 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਦੀ ਟੀਮ ਪੇਂਡੂ ਇਲਾਕਿਆਂ ’ਚ ਜਾਂਚ ਦੌਰਾਨ ਖੁਰਾਕੀ ਵਸਤਾਂ ਦੇ 7 ਨਮੂਨੇ ਲੈ ਕੇ ਜਾਂਚ ਲਈ ਭੇਜੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਨੂਰਮਹਿਲ ਤੇ ਬਿਲਗਾ ਵਿਖੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ, ਰੈਸਟੋਰੈਂਟਾਂ ਦੀ ਜਾਂਚ ਕੀਤੀ ਗਈ।
ਅਜੀਤ ਡੈਸਕ
24-10-2026