24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਾਲਾ ਪ੍ਰੀਤਮ ਇਸਤਰੀ ਸਤਿਸੰਗ ਸਭਾ ਨੇ ਕੀਰਤਨ ਦਰਬਾਰ ਕਰਵਾਇਆ

ਜਲੰਧਰ, 23 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 24-10-2026
ਜਲੰਧਰ, 23 ਅਕਤੂਬਰ (ਐੱਮ.ਐੱਸ. ਲੋਹੀਆ)-ਬਾਲਾ ਪ੍ਰੀਤਮ ਇਸਤਰੀ ਸਤਿਸੰਗ ਸਭਾ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਮਿਊਨਿਟੀ ਸੈਂਟਰ, ਛੋਟੀ ਬਾਰਾਂਦਰੀ ਪਾਰਟ-2, ਜਲੰਧਰ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਸ਼ਹਿਰ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੇ ਕਰੀਬ 45 ਜੱਥਿਆਂ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਸੁਸਾਇਟੀ ਦੇ ਪ੍ਰਧਾਨ ਸ੍ਰੀਮਤੀ ਗੁਰਪ੍ਰੀਤ ਕੌਰ ਬਜਾਜ ਵਲੋਂ ਆਏ ਹੋਏ ਸਮੂਹ ਜੱਥਿਆਂ, ਪਤਵੰਤੇ ਸੱਜਣਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਦਲਜੀਤ ਕੌਰ, ਕੁਲਵਿੰਦਰ ਕੌਰ, ਅਜੀਤ ਕੌਰ, ਮਨਮੋਹਨ ਕੌਰ ਭਾਟੀਆ, ਗੁਰਮੀਤ ਕੌਰ ਗੋਲਡੀ, ਸੁਖਵਿੰਦਰ ਕੌਰ, ਦਰਸ਼ਨ ਕੌਰ, ਬਲਜੀਤ ਕੌਰ ਵਿੱਜ, ਜਸਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਸਕੂਲ ਦਾ ਬੈਡਮਿੰਟਨ ਖਿਡਾਰੀ ਜ਼ੋਰਾਵਰ ਸਿੰਘ ਰਾਸ਼ਟਰੀ ਚੈਂਪੀਅਨਸ਼ਿਪ ਲਈ ਚੁਣਿਆ ਅਗਲੀ ਖ਼ਬਰ ਫੂਡ ਸੇਫਟੀ ਵਿੰਗ ਨੇ ਪੇਂਡੂ ਇਲਾਕਿਆਂ ’ਚੋਂ ਖੁਰਾਕੀ ਵਸਤਾਂ ਦੇ 7 ਨਮੂਨੇ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।