ਰਾਹ ਜਾਂਦੇ ਪ੍ਰਵਾਸੀ ਵਿਅਕਤੀ ਤੋਂ ਮੋਬਾਈਲ ਲੁੱਟਿਆ
ਚੁਗਿੱਟੀ/ਜੰਡੂਸਿੰਘਾ,29 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ ਦੇ ਨਜ਼ਦੀਕ ਵੀਰਵਾਰ ਦੁਪਹਿਰ ਸਮੇਂ ਰਾਹ ਜਾਂਦੇ ਇੱਕ ਪ੍ਰਵਾਸੀ ਵਿਅਕਤੀ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਮੋਬਾਈਲ ਖੋਹ ਲਿਆ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਲੁੱਟ ਖੋਹ ਦੀ ਇਸ ਵਾਰਦਾਤ ਸਮੇਂ ਗੁਰੂ ਨਾਨਕਪੁਰਾ ਮਾਰਕੀਟ ਤੋਂ ਲੱਧੇਵਾਲੀ ਵੱਲ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਉਕਤ ਚੌਂਕ ਦੇ ਲਾਗੇ ਪਹੁੰਚਿਆਂ ਤਾਂ ਇੱਕ ਮੋਟਰਸਾਈਕਲ ‘ਤੇ ਸਵਾਰ ਆਏ 2 ਵਿਅਕਤੀਆਂ ਵੱਲੋਂ ਉਸਨੂੰ ਰੋਕ ਲਿਆ ਗਿਆ ਤੇ ਧੱਕੇ ਨਾਲ ਉਸ ਦਾ ਮੋਬਾਈਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਅਜੀਤ ਡੈਸਕ
30-10-2026